ਭਾਰਤੀ ਸੀ ਇਸ ਲਈ ਕਬਰ 'ਚ ਨਹੀਂ ਮਿਲੀ ਦੋ ਗਜ ਜ਼ਮੀਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ - ਪਾਕਿ ਸਰਹੱਦ ਨਾਲ ਲਗੇ ਰਾਜ਼ੌਰੀ ਜਿਲ੍ਹੇ ਦੇ ਨੌਜਵਾਨ ਸਲੀਮ ਦੀ ਲਾਸ਼ ਨੂੰ ਗੁਲਾਮ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਦੇ ਕਬਰਿਸਤਾਨ ਵਿਚ ਦੋ ਗਜ ਜ਼ਮੀਨ ਤੱਕ....

Grave

ਰਾਜ਼ੌਰੀ : ਭਾਰਤ - ਪਾਕਿ ਸਰਹੱਦ ਨਾਲ ਲਗੇ ਰਾਜ਼ੌਰੀ ਜਿਲ੍ਹੇ ਦੇ ਨੌਜਵਾਨ ਸਲੀਮ ਦੀ ਲਾਸ਼ ਨੂੰ ਗੁਲਾਮ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਦੇ ਕਬਰਿਸਤਾਨ ਵਿਚ ਦੋ ਗਜ ਜ਼ਮੀਨ ਤੱਕ ਨਹੀਂ ਮਿਲੀ। ਕਾਰਨ ਸਿਰਫ਼ ਇੰਨਾ ਸੀ ਕਿ ਉਹ ਭਾਰਤੀ ਮੁਸਲਮਾਨ ਸੀ। ਇਸ ਲਈ ਉਥੇ ਦੀ ਪੁਲਿਸ ਨੇ ਉਸ ਦੀ ਲਾਸ਼ ਨੂੰ ਨਦੀ ਕੰਡੇ ਹੀ ਦਫਨਾ ਦਿਤਾ। ਦਰਅਸਲ, ਇਸ ਸਾਲ ਸੱਤ ਜੂਨ ਨੂੰ ਇਕ ਗੈਸ ਟੈਂਕਰ ਕਾਰਗਿਲ ਵਿਚ ਸਿੰਧ ਦਰਿਆ 'ਚ ਡਿੱਗ ਗਿਆ ਸੀ, ਜਿਸ ਵਿਚ ਸਲੀਮ ਸਮੇਤ ਤਿੰਨ ਲੋਕ ਸਵਾਰ ਸਨ। ਟਰੱਕ ਵਗਦਾ ਹੋਇਆ ਗੁਲਾਮ ਕਸ਼ਮੀਰ ਪਹੁੰਚ ਗਿਆ। 

ਇਸ ਪੂਰੀ ਘਟਨਾ ਦੀ ਜਾਣਕਾਰੀ ਗੁਲਾਮ ਕਸ਼ਮੀਰ ਦੇ ਹੀ ਇਕ ਨਾਗਰਿਕ ਨੇ ਟਰੱਕ 'ਤੇ ਲਿਖੇ ਨੰਬਰ 'ਤੇ ਫੋਨ ਕਰ ਕੇ ਜਾਣਕਾਰੀ ਦਿਤੀ। ਨਾਲ ਹੀ ਸਬੰਧਤ ਫੋਟੋ ਵੀ ਵਟਸਐਪ ਕੀਤੀ। ਹੁਣ ਸਲੀਮ ਦੇ ਅੰਮੀ - ਅੱਬੂ ਅਪਣੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆ ਕੇ ਉਸ ਨੂੰ ਦਫਨਾਉਣ ਲਈ ਜੰਮੂ ਤੋਂ ਲੈ ਕੇ ਦਿੱਲੀ ਤੱਕ ਚੱਕਰ ਕੱਟ ਰਹੇ ਹਨ। ਬੇਹੱਦ ਗਰੀਬ ਇਸ ਪਰਵਾਰ ਲਈ ਮੁਸ਼ਕਲ ਇਹ ਹੈ ਕਿ ਗੁਲਾਮ ਕਸ਼ਮੀਰ ਦੇ ਕਾਨੂੰਨ ਦੇ ਮੁਤਾਬਕ ਛੇ ਮਹੀਨਿਆ ਲੰਘਣ ਤੋਂ ਬਾਅਦ ਲਾਸ਼ ਨਹੀਂ ਵਾਪਸ ਦਿੱਤੀ ਜਾਂਦੀ। ਹੁਣ ਉਸ ਦੀ ਲਾਸ਼ ਹਾਸਲ ਕਰਨ ਲਈ ਸਿਰਫ਼ ਦੋ ਹੀ ਮਹੀਨੇ ਦਾ ਸਮਾਂ ਬਚਿਆ ਹੈ। 

ਚਾਰ ਜੂਨ ਨੂੰ ਗੈਸ ਟੈਂਕਰ ਜੰਮੂ ਤੋਂ ਲੇਹ ਲਈ ਨਿਕਲਿਆ। ਰਾਜ਼ੌਰੀ ਜਿਲ੍ਹੇ ਦੇ ਹੀ ਡਰਾਇਵਰ ਸ਼ੌਕਤ, ਜੱਬਾਰ ਅਤੇ ਹੈਲਪਰ ਦੇ ਤੌਰ 'ਤੇ ਸਲੀਮ ਗੈਸ ਟੈਂਕਰ ਵਿਚ ਸਵਾਰ ਸਨ। ਸੱਤ ਜੂਨ ਨੂੰ ਕਾਰਗਿਲ ਦੇ ਹੀ ਦਰਾਸ ਬ੍ਰਿਜ ਨਾਲ ਗੈਸ ਟੈਂਕਰ ਖਾਈ ਵਿਚ ਖਿਸਕ ਕੇ ਦਰਿਆ - ਏ - ਸਿੰਧ ਦੇ ਤੇਜ਼ ਵਹਾਅ ਵਿਚ ਵਗ ਗਿਆ। ਨਾ ਟੈਂਕਰ ਮਿਲਿਆ ਅਤੇ ਨਾ ਨੌਜਵਾਨਾਂ ਦਾ ਕੋਈ ਸੁਰਾਗ ਮਿਲਿਆ। ਪੁਲਿਸ ਨੇ ਹਾਦਸੇ ਵਿਚ ਸ਼ਾਮਿਲ ਲੋਕਾਂ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ। 

ਹਾਦਸੇ ਦੇ ਇਕ ਮਹੀਨੇ ਬਾਅਦ ਜੰਮੂ ਵਿਚ ਟੈਂਕਰ ਦੇ ਮਾਲਿਕ ਚਮਨ ਦੇ ਮੋਬਾਇਲ 'ਤੇ ਗੁਲਾਮ ਕਸ਼ਮੀਰ ਦੇ ਸਕਰਦੂ ਜਿਲ੍ਹੇ ਤੋਂ ਆਸ਼ਿਕ ਹੁਸੈਨ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਗਿਲਗਿਟ ਦੇ ਖੈਰਮੰਗ ਵਿਚ ਨਦੀ ਕੰਡੇ ਗੈਸ ਟੈਂਕਰ ਅੱਧਾ ਡੂਬਿਆ ਮਿਲਿਆ ਹੈ। ਟੈਂਕਰ 'ਤੇ ਤੁਹਾਡਾ ਮੋਬਾਇਲ ਨੰਬਰ ਲਿਖਿਆ ਸੀ, ਇਸ ਲਈ ਫੋਨ ਕੀਤਾ ਹੈ।  ਉਦੋਂ ਚਮਨ ਨੇ ਰਾਜ਼ੌਰੀ ਦੇ ਸਾਜ ਵਿਚ ਸਲੀਮ ਦੇ ਅੱਬੂ ਕਬੀਰ ਭੱਟ ਨੂੰ ਇਸ ਹਾਦਸੇ ਦੀ ਸੂਚਨਾ ਦਿਤੀ। ਆਸ਼ਿਕ ਹੁਸੈਨ ਨੇ ਸਲੀਮ ਦੇ ਪਿਤਾ ਕਬੀਰ ਨੂੰ ਦੱਸਿਆ ਕਿ ਗਿਲਗਿਤ ਦੀ ਪੁਲਿਸ ਨੇ ਟੈਂਕਰ ਨਾਲ ਇਕ ਲਾਸ਼ ਬਰਾਮਦ ਕੀਤਾ ਹੈ। 

ਆਸ਼ਿਕ ਨੇ ਉਥੇ ਦੇ ਹਾਲਾਤ ਅਤੇ ਲਾਸ਼ ਦੀ ਵਟ‌ਸਐਪ 'ਤੇ ਫੋਟੋ ਕਬੀਰ ਨੂੰ ਭੇਜੀਆਂ। ਪਿਤਾ ਨੇ ਫੋਟੋ ਦੇਖ ਕੇ ਬੇਟੇ ਸਲੀਮ ਦੀ ਲਾਸ਼ ਨੂੰ ਪਹਿਚਾਣ ਲਿਆ। ਆਸ਼ਿਕ ਹੁਸੈਨ ਨੇ ਕਬੀਰ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਲਕ ਦੀ ਪੁਲਿਸ ਅਤੇ ਮੌਲਵੀ ਨੂੰ ਜਿਵੇਂ ਹੀ ਪਤਾ ਚਲਿਆ ਕਿ ਲਾਸ਼ ਹਿਦੁਸਤਾਨੀ ਹੈ, ਉਨ੍ਹਾਂ ਨੇ ਕਬਰਿਸਤਾਨ ਵਿਚ ਦਫਨਾਉਣ ਦੀ ਬਜਾਏ ਜਨਾਜ਼ਾ ਪੜ੍ਹ ਕੇ ਰੇਤ ਵਿਚ ਦਫਨ ਕਰ ਦਿਤਾ। ਉਥੇ ਹੀ ਹਾਦਸੇ ਦੇ ਸ਼ਿਕਾਰ ਦੋ ਹੋਰ ਨੌਜਵਾਨਾਂ ਦਾ ਹੁਣੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ।