ਮਹਿਲਾ ਹੋਸਟਲ 'ਚ ਨੌਂ ਥਾਵਾਂ 'ਤੇ ਲੱਗੇ ਸਨ ਗੁਪਤ ਕੈਮਰੇ, ਹੋਸਟਲ ਚਲਾਉਣ ਵਾਲਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਮਿਲ ਨਾਡੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਅਦੰਬੱਕਮ ਇਲਾਕੇ ਵਿਚ ਇਕ ਮਹਿਲਾ ਹੋਸਟਲ ਤੋਂ ਕਈ ਗੁਪਤ ਕੈਮਰੇ ਬਰਾਮਦ ਕੀਤੇ ਗਏ ਹਨ...

Hidden cameras in women hostel

ਨਵੀਂ ਦਿੱਲੀ : (ਭਾਸ਼ਾ) ਤਾਮਿਲ ਨਾਡੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਅਦੰਬੱਕਮ ਇਲਾਕੇ ਵਿਚ ਇਕ ਮਹਿਲਾ ਹੋਸਟਲ ਤੋਂ ਕਈ ਗੁਪਤ ਕੈਮਰੇ ਬਰਾਮਦ ਕੀਤੇ ਗਏ ਹਨ। ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੁਪਤ ਕੈਮਰੇ ਅਜਿਹੀ - ਅਜਿਹੀ ਥਾਵਾਂ 'ਤੇ ਲਗਾਏ ਗਏ ਸਨ, ਜਿਸ ਦੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਜਾਣਕਾਰੀ ਦੇ ਮੁਤਾਬਕ, ਇਸ ਮਹਿਲਾ ਹੋਸਟਲ ਦਾ ਸੰਚਾਲਕ 48 ਸਾਲ ਦਾ ਸੰਪਥ ਰਾਜ ਹੈ। ਪੁਲਿਸ ਦੇ ਮੁਤਾਬਕ, ਆਰੋਪੀ ਨੇ ਹੋਸਟਲ ਵਿਚ ਕੈਮਰੇ ਨਾ ਸਿਰਫ਼ ਬਾਥਰੂਮ ਦੇ ਪਲੱਗ ਵਿਚ ਸਗੋਂ ਬੱਲਬ, ਹੈਂਗਰ ਤੱਕ ਵਿਚ ਵੀ ਲਗਾਏ ਸਨ।

ਉਸ ਨੇ ਅਪਣੇ ਹੱਥਾਂ ਦੀ ਘੜੀ ਤੱਕ ਵਿਚ ਗੁਪਤ ਕੈਮਰਾ ਲਗਾਇਆ ਸੀ। ਹੋਸਟਲ ਵਿਚ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਸੰਪਥ ਆਏ ਦਿਨ ਉਨ੍ਹਾਂ ਦੇ ਕਮਰਿਆਂ ਵਿਚ ਆਇਆ ਕਰਦਾ ਸੀ, ਉਹ ਅਪਣੀ ਕਾਲੀ ਅਤੇ ਲਾਲ ਘੜੀ ਨਾਲ ਉਨ੍ਹਾਂ ਦੀ ਫਿਲਮਿੰਗ ਕਰਦਾ ਸੀ। ਹੁਣ ਤੱਕ ਪੁਲਿਸ ਨੇ ਕੁਲ ਨੌਂ ਗੁਪਤ ਕੈਮਰੇ ਬਰਾਮਦ ਕੀਤੇ ਹਨ। ਸੈਂਟਰਲ ਕ੍ਰਾਈਮ ਬ੍ਰਾਂਚ ਵਲੋਂ ਦਰਜ ਭੂਮੀ ਪ੍ਰਾਪਤੀ ਦੇ ਕੇਸ ਵਿਚ ਆਰੋਪੀ ਸੰਪਥ ਨੇ ਸੋਸ਼ਲ ਮੀਡੀਆ ਉਤੇ ਔਰਤਾਂ ਨੂੰ ਕਿਰਾਏ ਉਤੇ ਘਰ ਦੇਣ ਲਈ ਇਸ਼ਤਿਹਾਰ ਕੱਢਿਆ ਸੀ। ਨਵੰਬਰ ਤੋਂ ਪਹਿਲੇ ਮਹੀਨੇ ਵਿਚ 6 ਔਰਤਾਂ ਨੇ ਤਿੰਨ ਕਮਰੇ ਕਿਰਾਏ ਉਤੇ ਲਏ।

ਸੰਪਥ ਨੇ ਇਕ ਹੋਰ ਵਿਅਕਤੀ ਤੋਂ ਕਿਰਾਏ ਉਤੇ ਘਰ ਲਿਆ ਸੀ ਅਤੇ ਔਰਤਾਂ ਨੂੰ ਕਿਹਾ ਕਿ ਉਹ ਅਪਣੇ ਪਰਵਾਰ ਦੇ ਨਾਲ ਕਿਤੇ ਜਾਣ ਵਾਲਾ ਹੈ ਪਰ ਔਰਤਾਂ ਨੂੰ ਉਸਨੇ ਉਹੀ ਮਕਾਨ ਕਿਰਾਏ ਉਤੇ ਦੇ ਦਿਤਾ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਕੈਮਰੇ ਲਗਾ ਦਿਤੇ। ਉਥੇ ਹੀ ਜਿਸ ਵਿਅਕਤੀ  ਬਾਰੇ ਉਸਨੇ ਕਿਹਾ ਸੀ ਕਿ ਉਹ ਅਪਣੇ ਪਰਵਾਰ ਦੇ ਨਾਲ ਚਲਾ ਜਾਵੇਗਾ, ਉਹ ਕਿਤੇ ਨਹੀਂ ਗਿਆ। ਉਹ ਵੀ ਉਸੀ ਬਿਲਡਿੰਗ ਵਿਚ ਰਹਿ ਰਿਹਾ ਸੀ। ਪੁਲਿਸ ਦੇ ਮੁਤਾਬਕ, ਆਰੋਪੀ ਨੇ ਸਾਉਂਡ ਐਕਟਿਵੇਟ ਵਾਲੇ ਕੈਮਰੇ ਬਾਥਰੂਮ ਵਿਚ ਲਗਾਏ ਸਨ।

ਜਿਵੇਂ ਹੀ ਬਾਥਰੂਮ ਵਿਚ ਪਾਣੀ ਅਤੇ ਖਿਡ਼ਕੀ ਦੀ ਅਵਾਜ ਆਉਂਦੀ ਤਾਂ ਉਹ ਫਿਲਮਿੰਗ ਸ਼ੁਰੂ ਕਰ ਦਿੰਦੇ। ਪੁਲਿਸ ਦਾ ਕਹਿਣਾ ਹੈ ਕਿ ਬਾਥਰੂਮ ਵਿਚ ਲੱਗੇ ਕੈਮਰੇ ਐਕਟਿਵ ਹਨ ਪਰ ਕੋਈ ਫੁਟੇਜ ਰਿਕਾਰਡ ਨਹੀਂ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਸੰਪਥ ਨਕਲੀ ਚਾਬੀ ਦੀ ਸਹਾਇਤਾ ਨਾਲ ਫਲੈਟ ਦੇ ਅੰਦਰ ਜਾਂਦਾ ਸੀ। ਉਹ ਉਸ ਸਮੇਂ ਜਾਂਦਾ ਸੀ ਜਦੋਂ ਉੱਥੇ ਕੋਈ ਨਹੀਂ ਹੁੰਦਾ ਸੀ।

ਉੱਥੇ ਜਾ ਕੇ ਉਹ ਫੁਟੇਜ ਇਕੱਠੇ ਕਰਦਾ ਅਤੇ ਅਪਣੇ ਫੋਨ ਜਾਂ ਫਿਰ ਲੈਪਟਾਪ ਵਿਚ ਉਨ੍ਹਾਂ ਨੂੰ ਟ੍ਰਾਂਸਫਰ ਕਰਦਾ ਸੀ। ਇਸ ਘਟਨਾ ਦੇ ਖੁਲਾਸੇ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।