ਆਸਟਰੇਲਿਆਈ ਬੱਲੇਬਾਜ਼ ਖਵਾਜਾ ਦਾ ਭਰਾ ਗ੍ਰਿਫ਼ਤਾਰ, ਅਤਿਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟਰੇਲੀਆ ਦੇ ਕ੍ਰਿਕੇਟਰ ਉਸਮਾਨ ਖਵਾਜਾ ਦੇ ਭਰਾ ਅਰਸ਼ਕਾਨ ਖਵਾਜਾ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ...

Australian batsman Khawaja's brother arrested

ਸਿਡਨੀ (ਭਾਸ਼ਾ) : ਆਸਟਰੇਲੀਆ ਦੇ ਕ੍ਰਿਕੇਟਰ ਉਸਮਾਨ ਖਵਾਜਾ ਦੇ ਭਰਾ ਅਰਸ਼ਕਾਨ ਖਵਾਜਾ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਰਸ਼ਕਾਨ ਉਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਇਕ ਫ਼ਰਜੀ ਸੂਚੀ ਜਾਰੀ ਕੀਤੀ ਸੀ। ਜਿਸ ਵਿਚ ਅਤਿਵਾਦੀਆਂ ਦੇ ਨਿਸ਼ਾਨੇ ‘ਤੇ ਹੋਣ ਵਾਲੇ ਲੋਕਾਂ ਦੇ ਨਾਮ ਸ਼ਾਮਿਲ ਸਨ। ਇਹਨਾਂ ਵਿਚ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਨ ਟਰਨਬੁਲ ਦਾ ਵੀ ਨਾਮ ਸੀ।

ਪੁਲਿਸ ਦੇ ਮੁਤਾਬਕ, 39 ਸਾਲ ਦੇ ਅਰਸ਼ਕਾਨ ਨੂੰ ਸਿਡਨੀ ਤੋਂ ਫੜਿਆ ਗਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਹ ਗ੍ਰਿਫ਼ਤਾਰੀ ਅਗਸਤ ਵਿਚ ਨਿਊ ਸਾਊਥ ਵੇਲਸ ਯੂਨੀਵਰਸਿਟੀ ਗਰਾਉਂਡ ਉਤੇ ਮਿਲੇ ਦਸਤਾਵੇਜ਼ ਦੇ ਆਧਾਰ ‘ਤੇ ਕੀਤੀ ਗਈ ਹੈ।  ਇਸ ਵਿਚ ਅਤਿਵਾਦੀ ਸਾਜਿਸ਼ ਅਤੇ ਉਨ੍ਹਾਂ ਦੀ ਹਿਟ ਲਿਸਟ ਸ਼ਾਮਿਲ ਸੀ। ਆਸਟਰੇਲਿਆਈ ਮੀਡੀਆ ਦੇ ਮੁਤਾਬਕ, ਅਰਸ਼ਕਾਨ ਯੂਨੀਵਰਸਿਟੀ ਵਿਚ ਮੁਹੰਮਦ ਕਾਮਰ ਨਿਜਾਮਦੇਨ ਦਾ ਸਾਥੀ ਹਨ।

ਨਿਜਾਮਦੇਨ ਪਹਿਲਾਂ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕਿਆ ਹੈ। ਹਾਲਾਂਕਿ, ਬਾਅਦ ਵਿਚ ਹੈਂਡਰਾਇਟਿੰਗ ਦੇ ਦਸਤਾਵੇਜਾਂ ਦਾ ਮਿਲਾਣ ਨਾ ਹੋਣ ਕਾਰਨ ਉਸ ਨੂੰ ਛੱਡ ਦਿਤਾ ਗਿਆ ਸੀ। ਪਾਕਿਸਤਾਨੀ ਮੂਲ ਦੇ ਆਸਟਰੇਲਿਆਈ ਬੱਲੇਬਾਜ਼ ਉਸਮਾਨ ਖਵਾਜਾ ਵੀਰਵਾਰ ਤੋਂ ਭਾਰਤ  ਦੇ ਖਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਣ ਲਈ ਮੈਦਾਨ ‘ਚ ਉਤਰਣਗੇ।

ਉਨ੍ਹਾਂ ਨੇ ਟੈਸਟ ਕਰੀਅਰ ਵਿਚ ਹੁਣ ਤੱਕ 35 ਮੈਚਾਂ ਵਿਚ 2455 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 43.83 ਦਾ ਰਿਹਾ ਹੈ।

Related Stories