ਸਿੰਘੂ ਬਾਰਡਰ ’ਤੇ ਬੈਰੀਕੇਡ ਲਗਾਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਪੁਲਿਸ
। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਧਰਨੇ ਵਾਲੀ ਥਾਂ ‘ਤੇ ਪਹੁੰਚਣ ਲਈ ਪੰਜ ਕਿਲੋਮੀਟਰ ਦਾ ਵਲ ਪਾ ਕੇ ਜਾਣਾ ਪੈਂਦਾ ਹੈ ।
Farmer protest
ਨਵੀਂ ਦਿੱਲੀ, (ਚਰਨਜੀਤ ਸਿੰਘ ਸੁਰਖਾਬ) : ਸਿੰਘੂ ਬਾਰਡਰ ‘ਤੇ ਬੈਰੀਕੇਟ ਲਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਦਿੱਲੀ ਪੁਲੀਸ ‘ਤੇ ਕਿਸਾਨਾਂ ਨੇ ਵਰ੍ਹਦਿਆਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਦਿੱਲੀ ਪੁਲਸ ਰਾਹੀਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ । ਕਿਸਾਨਾਂ ਨੇ ਕਿਹਾ ਕਿ ਪੁਲੀਸ ਵੱਲੋਂ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਧਰਨੇ ਵਾਲੀ ਥਾਂ ‘ਤੇ ਪਹੁੰਚਣ ਲਈ ਪੰਜ ਕਿਲੋਮੀਟਰ ਦਾ ਵਲ ਪਾ ਕੇ ਜਾਣਾ ਪੈਂਦਾ ਹੈ । ਜਿਸ ਕਾਰਨ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੇ ਸਾਹਮਣਾ ਪੈ ਰਿਹਾ ਹੈ ।