ਚੋਣ ਡਿਊਟੀ 'ਤੇ ਤਾਇਨਾਤ ਦੋ ਮੁਲਾਜ਼ਮਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ 15 ਲੱਖ ਰੁਪਏ ਦੀ ਵਿੱਤੀ ਮਦਦ ਦੇਵੇਗਾ

Death of two employees during election duty

ਭੋਪਾਲ : ਮੱਧ ਪ੍ਰਦੇਸ਼ 'ਚ ਸੋਮਵਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਦੋ ਮੁਲਾਜ਼ਮਾਂ ਦੀ ਪਿਛਲੇ 48 ਘੰਟਿਆਂ 'ਚ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਵੀ.ਐਲ. ਕਾਂਤਾ ਰਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 48 ਘੰਟੇ ਵਿਚ ਚੋਣ ਡਿਊਟੀ 'ਚ ਤਾਇਨਾਤ ਦੋ ਮੁਲਾਜ਼ਮਾਂ ਦੀ ਮੌਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਬੈਤੂਲ 'ਚ ਹੋਮ ਗਾਰਡ ਜਵਾਨ ਮਹੇਸ਼ ਦੂਬੇ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉੱਥੇ ਹੀ ਚੋਣ ਡਿਊਟੀ 'ਚ ਲਗਾਏ ਗਏ ਬੈਤੂਲ ਕੋਟਵਾਰ ਨੰਦੂ ਲਾਲ ਨਾਗਲੇ ਦੀ ਵੀ ਦੋ ਦਿਨ ਪਹਿਲਾਂ ਮੌਤ ਹੋ ਗਈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਮਹੇਸ਼ ਦੂਬੇ ਦੇ ਪਰਵਾਰ ਨੂੰ ਚੋਣ ਕਮਿਸ਼ਨ ਨੇ 15 ਲੱਖ ਰੁਪਏ ਦੀ ਵਿੱਤੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਨੰਦੂ ਲਾਲ ਦੇ ਪਰਵਾਰ ਨੂੰ ਅਸੀ ਸਹਾਇਤਾ ਰਾਸ਼ੀ ਦਿਆਂਗੇ।

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ 7 ਲੋਕ ਸਭਾ ਸੀਟਾਂ 'ਤੇ ਵੋਟਾਂ ਪਈਆਂ। ਇਨ੍ਹਾਂ 'ਚ ਟੀਕਮਗੜ੍ਹ, ਹੋਸ਼ੰਗਾਬਾਦ, ਦਮੋਹ, ਖਜੁਰਾਹੋ, ਸਤਨਾ, ਰੀਵਾ ਅਤੇ ਬੈਤੂਲ ਸ਼ਾਮਲ ਹਨ। ਇਨ੍ਹਾਂ ਸੀਟਾਂ 'ਤੇ 100 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ 15,240 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੀਆਂ 7 ਸੀਟਾਂ 'ਤੇ 2014 'ਚ ਭਾਜਪਾ ਦੀ ਜਿੱਤ ਹੋਈ ਸੀ।