ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਸੋਮਵਾਰ ਨੂੰ 7 ਰਾਜਾਂ ਦੀਆਂ 51 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿਚ ਕਾਂਗਰਸ ਦੇ ਦਿਗ਼ਜ ਆਗੂ ਚੋਣ ਮੈਦਾਨ ਵਿਚ ਉਤਰੇ ਹਨ। ਰਾਜਨਾਥ ਸਿੰਘ, ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਸਮਰਿਤੀ ਇਰਾਨੀ ਸਣੇ 674 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਅੱਜ ਨੂੰ 7 ਰਾਜਾਂ ਵਿਚ 51 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਵਿਚ ਕਰੀਬ 9 ਕਰੋੜ ਵੋਟਰ ਕਰਨਗੇ।
ਪੰਜਵੇਂ ਪੜਾਅ ਵਿਚ ਸਭ ਤੋਂ ਜ਼ਿਆਦਾ ਯੂਪੀ ਵਿਚ 14, ਬਿਹਾਰ ਵਿਚ 5 ਝਾਰਖੰਡ ਵਿਚ 4, ਮੱਧ ਪ੍ਰਦੇਸ਼ ਵਿਚ 7, ਰਾਜਸਥਾਨ ਵਿਚ 12, ਜੰਮੂ ਕਸ਼ਮੀਰ ਵਿਚ 2 ਅਤੇ ਪਛਮ ਬੰਗਾਲ ਵਿਚ 7 ਸੀਟਾਂ ਤੇ ਵੋਟਿੰਗ ਹੋ ਰਹੀ ਹੈ।
ਇਸ ਪੜਾਅ ਵਿਚ 424 ਸੀਟਾਂ ਤੇ ਵੋਟਿੰਗ ਹੋਵੇਗੀ ਅਤੇ ਬਾਕੀ 118 ਸੀਟਾਂ ’ਤੇ 12 ਮਈ ਤੇ 19 ਮਈ ਨੂੰ ਵੋਟਾਂ ਪੈਣਗੀਆਂ। ਬੀਜੇਪੀ ਲਈ ਇਹ ਪੜਾਅ ਬਹੁਤ ਚੁਣੌਤੀ ਭਰਿਆ ਰਹੇਗਾ ਕਿਉਂਕਿ ਬੀਜੇਪੀ ਨੇ ਸਾਲ 2104 ਦੀਆਂ ਲੋਕ ਸਭਾ ਚੋਣਾਂ ਵਿਚ ਇਹਨਾਂ ਸੀਟਾਂ ’ਤੇ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ।
ਸਾਲ 2014 ਵਿਚ ਬੀਜੇਪੀ ਨੇ ਇਹਨਾਂ ਵਿਚ ਯੂਪੀ ਦੀਆਂ 12, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ ਦੀਆਂ 7, ਝਾਰਖੰਡ ਦੀਆਂ 4, ਬਿਹਾਰ ਦੀਆਂ 3 ਅਤੇ ਜੰਮੂ ਕਸ਼ਮੀਰ ਦੀ 1 ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਪੰਜਵੇਂ ਪੜਾਅ ਵਿਚ ਚੋਣ ਕਮਿਸ਼ਨ ਨੇ 94 ਹਜ਼ਾਰ ਵੋਟਿੰਗ ਕੇਂਦਰਾਂ ਦਾ ਨਿਰਮਾਣ ਕੀਤਾ ਹੈ।
ਇਸ ਦੇ ਨਾਲ ਹੀ ਇੱਥੇ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਹਨ। ਪੰਜਵੇਂ ਅਤੇ ਸਭ ਤੋਂ ਛੋਟੇ ਪੜਾਅ ਵਿਚ 8.75 ਕਰੋੜ ਵੋਟਰ 674 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ।