ਦੁਬਈ ਜਾ ਰਹੀ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਅਧਿਕਾਰੀਆਂ ਨੇ ਏਅਰਪੋਰਟ 'ਤੇ ਰੋਕਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਕਿਹਾ, ਉਹ ਸਿਰਫ਼ ਪ੍ਰੇਸ਼ਾਨ ਕਰ ਰਹੇ

Abhishek Banerjee’s wife stopped from boarding Dubai-bound flight

 

ਕੋਲਕਾਤਾ: ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ ਨੇਤਾ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਬੈਨਰਜੀ ਨੂੰ ਕਥਿਤ ਤੌਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ 'ਲੁਕਆਊਟ' ਨੋਟਿਸ ਦਾ ਹਵਾਲਾ ਦਿੰਦੇ ਹੋਏ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਵਾਲੀ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੁਜਿਰਾ ਬੈਨਰਜੀ ਨੂੰ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਮਮਤਾ ਬੈਨਰਜੀ ਅਤੇ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਅਪਣੀਆਂ ਯਾਤਰਾ ਯੋਜਨਾਵਾਂ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਸੂਚਿਤ ਕਰਨ ਦੇ ਬਾਵਜੂਦ ਰੁਜੀਰਾ ਬੈਨਰਜੀ ਨੂੰ ਰੋਕੇ ਜਾਣ ਤੋਂ ਬਾਅਦ ਭਾਜਪਾ 'ਤੇ ਹਮਲਾ ਬੋਲਿਆ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ, ਝੋਨੇ ਦੇ ਸੀਜ਼ਨ ਲਈ ਵਾਧੂ ਬਿਜਲੀ ਦੀ ਕੀਤੀ ਮੰਗ

ਮਮਤਾ ਬੈਨਰਜੀ ਨੇ ਕਿਹਾ, "ਇਹ ਮੰਦਭਾਗਾ ਹੈ, ਈਡੀ ਅਤੇ ਸੀਬੀਆਈ ਕੀ ਕਰ ਰਹੇ ਹਨ? ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅਭਿਸ਼ੇਕ ਬੈਨਰਜੀ ਦੀ ਸੱਸ ਬਿਮਾਰ ਹੈ, ਅਤੇ ਇਸ ਲਈ ਉਨ੍ਹਾਂ ਦੀ ਪਤਨੀ ਅਪਣੀ ਮਾਂ ਨੂੰ ਮਿਲਣ ਲਈ ਯਾਤਰਾ ਕਰ ਰਹੀ ਸੀ। ਸੁਪ੍ਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਜਾਣਾ ਹੈ ਤਾਂ ਉਹ ਈਡੀ ਨੂੰ ਸੂਚਿਤ ਕਰ ਸਕਦੀ ਹੈ, ਜੋ ਕਿ ਉਹ ਪਹਿਲਾਂ ਹੀ ਕਰ ਚੁੱਕੀ ਹੈ ਪਰ ਉਸ ਨੂੰ ਹਵਾਈ ਅੱਡੇ 'ਤੇ ਤਲਬ ਕਰਨਾ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਹੈ”।

ਇਹ ਵੀ ਪੜ੍ਹੋ: ਹਰਿਆਣਾ ਦੇ ਝੱਜਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਯਾਤਰਾ ਯੋਜਨਾ ਨਿਮਰਤਾ ਨਾਲ ਈਡੀ ਨਾਲ ਸਾਂਝੀ ਕੀਤੀ ਗਈ ਸੀ। ਉਸ ਨੇ ਕਿਹਾ, "ਜੇ ਮੇਰੇ ਇਰਾਦੇ ਗਲਤ ਹੁੰਦੇ ਤਾਂ ਮੈਂ ਉਨ੍ਹਾਂ ਨੂੰ ਸੂਚਿਤ ਨਹੀਂ ਕਰਦਾ।" ਸੂਤਰਾਂ ਮੁਤਾਬਕ ਰੁਜਿਰਾ ਅਪਣੇ ਦੋ ਬੱਚਿਆਂ ਨਾਲ ਜਹਾਜ਼ 'ਚ ਸਵਾਰ ਹੋਣ ਲਈ ਸਵੇਰੇ ਸੱਤ ਵਜੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ।

ਇਹ ਵੀ ਪੜ੍ਹੋ: ਪਿਉ ਨੇ ਦੇਸ਼ ਦੀ ਆਜ਼ਾਦੀ ਲਈ ਦੇ ਦਿਤੀ ਜਾਨ, ਪੁੱਤ ਨੂੰ ਕੱਖ ਨਹੀਂ ਮਿਲਿਆ ਸਰਕਾਰਾਂ ਤੋਂ 

ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਰੁਜੀਰਾ ਨੂੰ 8 ਜੂਨ ਨੂੰ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ, "ਅਸੀਂ ਰੁਜੀਰਾ ਬੈਨਰਜੀ ਨੂੰ 8 ਜੂਨ ਨੂੰ ਸ਼ਹਿਰ ਵਿਚ ਸਾਡੇ ਦਫ਼ਤਰ ’ਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਈਡੀ ਦੇ ਲੁਕਆਊਟ ਨੋਟਿਸ ਕਾਰਨ ਉਸ ਨੂੰ ਫਲਾਈਟ ਵਿਚ ਸਵਾਰ ਹੋਣ ਤੋਂ ਰੋਕ ਦਿਤਾ ਗਿਆ ਸੀ ਅਤੇ ਮਾਮਲਾ ਵਿਚਾਰ ਅਧੀਨ ਹੈ।"

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਸਾਥੀ ਗੁਰਮੀਤ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਕੇਂਦਰ ਤੋਂ ਮੰਗਿਆ ਜਵਾਬ

ਰੁਜੀਰਾ ਦੇ ਵਕੀਲ ਨੇ ਕਿਹਾ, "ਉਸ ਨੂੰ ਇਕ ਮਾਮਲੇ ਵਿਚ ਈਡੀ ਦੁਆਰਾ ਜਾਰੀ ਲੁਕਆਊਟ ਨੋਟਿਸ ਦਾ ਹਵਾਲਾ ਦਿੰਦੇ ਹੋਏ ਇਮੀਗ੍ਰੇਸ਼ਨ ਵਿਚ ਰੋਕ ਦਿਤਾ ਗਿਆ ਸੀ। ਸੁਪ੍ਰੀਮ ਕੋਰਟ ਦੇ ਇਕ ਆਦੇਸ਼ ਵਿਚ ਕਿਹਾ ਗਿਆ ਹੈ ਕਿ ਉਸ ਦੀ ਵਿਦੇਸ਼ ਯਾਤਰਾ 'ਤੇ ਕੋਈ ਰੋਕ ਨਹੀਂ ਹੈ।" ਦੱਸ ਦੇਈਏ ਕਿ ਪਿਛਲੇ ਸਾਲ ਈਡੀ ਨੇ ਕੋਲਾ ਚੋਰੀ ਘੁਟਾਲੇ ਮਾਮਲੇ ਵਿਚ ਰੁਜੀਰਾ ਤੋਂ ਪੁੱਛਗਿੱਛ ਕੀਤੀ ਸੀ। ਸੀਬੀਆਈ ਨੇ 2021 ਵਿਚ ਵੀ ਇਸੇ ਮਾਮਲੇ ਵਿਚ ਰੁਜੀਰਾ ਤੋਂ ਪੁੱਛਗਿੱਛ ਕੀਤੀ ਸੀ।