ਜੇਕਰ ਬਲਾਤਕਾਰੀ ਭੱਜਣ ਦੀ ਕੋਸ਼ਿਸ਼ ਕਰੇ ਤਾਂ ਐਨਕਾਉਂਟਰ ਦਾ ਤਰੀਕਾ ਅਪਣਾਏ ਪੁਲਿਸ: Assam CM

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਸੀਐਮ ਹਿਮੰਤਾ ਬਿਸਵਾ ਸਰਮਾ ਨੇ ਔਰਤਾਂ ਨਾਲ ਹੋਣ ਵਾਲੇ ਜੁਰਮਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਦਿੱਤੇ ਨਿਰਦੇਸ਼। ਕਿਹਾ ਐਨਕਾਉਂਟਰ ਪੈਟਰਨ ਅਪਣਾਉਣਾ ਚਾਹੀਦਾ।

Assam CM Himanta Biswa Sarma

ਗੁਵਾਹਾਟੀ: ਅਸਾਮ (Assam) ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (CM Himanta Biswa Sarma) ਨੇ ਔਰਤਾਂ ਪ੍ਰਤੀ ਹੋਣ ਵਾਲੇ ਜੁਰਮਾਂ ਨਾਮ ਨਜਿੱਠਣ ਲਈ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਾਨੂੰਨ ਵਿਵਸਥਾ (Law and Order) ਬਣਾਈ ਰੱਖਣ ਲਈ ਐਨਕਾਉਂਟਰ ਪਾਲਿਸੀ (Encounter Policy) ਅਪਣਾੳੇਣ ਨੂੰ ਕਿਹਾ। ਸੋਮਵਾਰ ਨੂੰ ਅਸਾਮ ਸੀਐਮ ਨੇ ਸਾਰੇ ਥਣਿਆਂ ਦੇ ਇੰਚਾਰਜ ਅਧਿਕਾਰੀਆਂ (Officers in Charge) ਨਾਲ ਇਕ ਮੁਲਾਕਾਤ ਕੀਤੀ।

ਹੋਰ ਪੜ੍ਹੋ: ਸੰਗਰੂਰ ਦੇ ਇਸ ਪਿੰਡ ਦਾ ਪਾਣੀ ਬਣਿਆ 'ਜ਼ਹਿਰ', ਨਹਿਰ 'ਚੋਂ ਪਾਣੀ ਢੋਹਣ ਨੂੰ ਮਜਬੂਰ ਲੋਕ

ਮੁਲਾਕਾਤ ‘ਚ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੱਜ ਕੱਲ ਅਪਰਾਧੀ (Criminal) ਪੁਲਿਸ ਦੇ ਚੁੰਗਲ ‘ਚੋਂ ਭੱਜ ਰਹੇ ਹਨ ਅਤੇ ਕਈ ਵਾਰ ਮੁੱਠਭੇੜ (Encounter) ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ, ਕੀ ਇਹ ਪੈਟਰਨ (Pattern) ਬਣ ਰਿਹਾ ਹੈ? ਤਾਂ ਉਨ੍ਹਾਂ ਅੱਗੇ ਕਿਹਾ ਕਿ ਹਾਂ ਇਹ ਪੁਲਿਸ (Police) ਦਾ ਪੈਟਰਨ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਬਿਜਲੀ ਸੰਕਟ-ਖ਼ੁਦਗ਼ਰਜ਼ ਸਿਆਸਤਦਾਨਾਂ ਤੇ ਮਹਾਂ-ਖ਼ੁਦਗਰਜ਼ ਧੰਨਾ ਸੇਠਾਂ ਦੇ ਗਠਜੋੜ ’ਚੋਂ ਹੀ ਉਪਜਿਆ

ਸੀਐਮ ਹਿਮੰਤਾ ਨੇ ਕਿਹਾ ਕਿ, ਜੇ ਬਲਾਤਕਾਰ ਕਰਨ ਵਾਲਾ (Rapist) ਭੱਜ ਜਾਂਦਾ (Run Away) ਹੈ ਜਾਂ ਪੁਲਿਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਨੂੰ ਗੋਲੀ ਮਾਰਨੀ ਪਵੇਗੀ (Police should Shoot him), ਪਰ ਛਾਤੀ ’ਤੇ ਨਹੀਂ ਅਤੇ ਕਾਨੂੰਨ ਨੇ ਕਿਹਾ ਕਿ ਤੁਸੀਂ ਪੈਰਾਂ ’ਤੇ ਗੋਲੀ ਮਾਰ ਸਕਦੇ ਹੋ, ਅਸੀਂ ਅਸਾਮ ਦੀ ਪੁਲਿਸ ਨੂੰ ਦੇਸ਼ ਦਾ ਸਭ ਤੋਂ ਵਧੀਆ ਪੁਲਿਸਿੰਗ ਸੰਗਠਨ (Best Policing Organization) ਬਣਾੳੇਣਾ ਚਾਹੁੰਦੇ ਹਾਂ।

ਸੀਐਮ ਹਿਮੰਤਾ ਨੇ ਪਸ਼ੂਆਂ ਦੀ ਤਸਕਰੀ ਬਾਰੇ ਗੱਲ ਕਰਦਿਆਂ ਕਿਹਾ ਕਿ, ਗਾਂ ਸਾਡਾ ਰੱਬ ਹੈ, ਗਾਂ ਸਾਨੂੰ ਦੁੱਧ ਦਿੰਦੀ ਹੈ, ਗੋਬਰ ਦਿੰਦੀ ਹੈ ਅਤੇ ਟਰੈਕਟਰ ਆਉਣ ਤੋਂ ਪਹਿਲਾਂ ਅਸੀ ਪਸ਼ੂਆਂ ਦੀ ਮਦਦ ਨਾਲ ਹੀ ਖੇਤੀ ਕਰਦੇ ਸੀ, ਜੋ ਕਿ ਕਈ ਹਿੱਸਿਆਂ ‘ਚ ਅਜੇ ਵੀ ਜਾਰੀ ਹੈ। ਪਰ ਲੋਕ ਹੁਣ ਪਸ਼ੂ ਤਸਕਰੀ (Animal Smuggling), ਦਵਾਈਆਂ ਦੀ ਤਸਕਰੀ (Drug Smuggling) ਵਿਚ ਸ਼ਾਮਲ ਹੋ ਗਏ ਹਨ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ -  ਮਾਨਸੂਨ : 10 ਜੁਲਾਈ ਤਕ ਉੱਤਰ ਭਾਰਤ ਦੇ ਬਾਕੀ ਹਿਸਿਆਂ ਵਿਚ ਪਹੁੰਚੇਗਾ : ਮੌਸਮ ਵਿਭਾਗ

ਸੀਐਮ ਹਿਮੰਤਾ ਨੇ ਸ਼ੱਕੀ ਮਾਮਲਿਆਂ ਨੂੰ ਛੱਡ ਕੇ 7 ਦਿਨਾਂ ਦੇ ਅੰਦਰ ਨੌਕਰੀ, ਪਾਸਪੋਰਟ ਆਦਿ ਲਈ ਸਾਰੇ ਪੁਲਿਸ ਵੈਰੀਫਿਕੇਸ਼ਨ (Police Verification) ਨੂੰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਹਰ ਛੇ ਮਹੀਨਿਆਂ ਬਾਅਦ ਓਸੀ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੀਐਮ ਨੇ ਪੁਲਿਸ ਕਰਮਚਾਰੀਆਂ ਲਈ ਬਿਹਤਰ ਸਹੂਲਤਾ ਦੀ ਘੋਸ਼ਣਾ ਵੀ ਕੀਤੀ।