ਭਾਰਤ 'ਚ ਗੁੜਗਾਓਂ ਸਭ ਤੋਂ ਪ੍ਰਦੂਸ਼ਤ, ਦਿੱਲੀ ਦੀ ਹਵਾ ਵੀ ਖ਼ਰਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ  ਗੁੜਗਾਓਂ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਤ ਐਲਾਨ ਕੀਤਾ ਹੈ। ਜਿਨ੍ਹਾਂ 62 ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਦੀ ਜਾਂਚ...

Gurgaon Indias Most Polluted

ਗੁੜਗਾਓਂ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ  ਗੁੜਗਾਓਂ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਤ ਐਲਾਨ ਕੀਤਾ ਹੈ। ਜਿਨ੍ਹਾਂ 62 ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿਚੋਂ ਸਭ ਤੋਂ ਬੁਰੀ ਸਥਿਤੀ ਗੁੜਗਾਓਂ ਦੀ ਦੇਖਣ ਨੂੰ ਮਿਲੀ ਹੈ। ਇੱਥੋਂ ਦਾ ਏਅਰ ਕੁਆਲਟੀ ਇੰਡੈਕਸ ਐਤਵਾਰ ਨੂੰ 321 ਮਾਪਿਆ ਗਿਆ ਜੋ ਬਹੁਤ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ-ਐਨਸੀਆਰ ਦੇ ਹੋਰ ਮੁੱਖ ਸ਼ਹਿਰਾਂ, ਦਿੱਲੀ, ਫ਼ਰੀਦਾਬਾਦ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਵੀ ਹਵਾ ਦੀ ਗੁਣਵਤਾ ਖ਼ਰਾਬ ਦਰਜ ਕੀਤੀ ਗਈ।