ਬੱਸ ਖਾਈ ਵਿਚ ਡਿੱਗੀ, ਇਕ ਹਲਾਕ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਪਟਿਆਲਾ ਜਾ ਰਹੀ ਬੱਸ ਕਥਿਤ ਤੌਰ ਉਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਈ............
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਪਟਿਆਲਾ ਜਾ ਰਹੀ ਬੱਸ ਕਥਿਤ ਤੌਰ ਉਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਈ ਜਿਸ ਨਾਲ ਇਕ ਵਿਅਕਤੀ ਹਲਾਕ ਹੋ ਗਿਆ ਅਤੇ ਬਾਕੀ ਜ਼ਖ਼ਮੀ ਹੋ ਗਏ। ਚੰਬਾ ਦੀ ਪੁਲਿਸ ਸੁਪਰਡੈਂਟ ਡਾਕਟਰ ਮੋਨਿਕਾ ਭੂੰਟੂਗੁੜੂ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਤੁਨੂੰ ਹੱਟੀ ਦੇ ਕੋਲ ਧਗੋਹ ਵਿਚ ਪੀਈਪੀਐਸਯੂ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਸੜਕ ਤੋਂ ਖ਼ਿਸਕ ਕੇ ਲੱਗਪਗ ੍ਵ100 ਮੀਟਰ ਹੇਠਾਂ ਖਾਈ ਵਿਚ ਡਿੱਗ ਗਈ। ਬੱਸ ਦਾ ਨੰਬਰ ਪੀਬੀ09ਐਕਸ 3602 ਦਸਿਆ ਗਿਆ ਸੀ।
ਉਨ੍ਹਾਂ ਦਸਿਆ ਕਿ ਬੱਸ ਹਿਮਾਚਲ ਪ੍ਰਦੇਸ਼ ਦੇ ਡਲਹੋਜੀ ਤੋਂ ਪੰਜਾਬ ਵਿਚ ਪਟਿਆਲਾ ਵੱਲ ਜਾ ਰਹੀ ਸੀ। ਬੱਸ ਵਿਚ ਤਕਰੀਬਨ 10 ਸਵਾਰੀਆਂ ਸਨ। ਐਸਪੀ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਖ਼ਮੀ ਵਿਅਕਤੀ ਦੀ ਪਹਿਚਾਣ ਅੰਮ੍ਰਿਤਸਰ ਦੇ ਨਿਵਾਸੀ ਜਗਦੀਸ਼ ਚੰਦ ਵਜੋਂ ਕੀਤੀ ਗਈ ਹੈ।ਉਨ੍ਹਾਂ ਦਸਿਆ ਕਿ ਅੱਜ ਸਵੇਰੇ 6:20 ਮਿੰਟ ਉੱਤੇ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਬਖਲੋਹ ਪੁਲਿਸ ਚੋਂਕੀ ਦੀ ਇਕ ਟੀਮ ਘਟਨਾ ਦੀ ਜਗ੍ਹਾ ਉੱਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਫੱਟੜ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਐਸਪੀ ਨੇ ਘਟਨਾ ਬਾਰੇ ਦਸਿਆ ਕਿ ਫੱਟੜਾਂ ਨੂੰ ਬਖਲੋਹ ਸਥਿਤ ਸ਼ਰੀਰਿਧੀ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਫੱਟੜ ਯਾਤਰੀਆਂ ਨੇ ਬੱਸ ਡਰਾਈਵਰ ਉਤੇ ਤੇਜ਼ ਅਤੇ ਲਾਪਰਵਾਹੀ ਨਾਲ ਬੱਸ ਚਲਾਉਣ ਦਾ ਦੋਸ਼ ਲਾਇਆ ਹੈ। ਗੌਰਤਲਬ ਹੈ ਕਿ ਬੱਸ ਡਰਾਈਵਰ ਖ਼ਿਲਾਫ਼ ਚੋਂਕੀ ਥਾਣੇ ਵਿਚ ਦੰਡ ਕੋਡ ਦੀ ਧਾਰਾ 279,337 ਅਤੇ 304 ਏ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਆਰੰਭ ਦਿਤੀ ਗਈ ਹੈ। (ਏਜੰਸੀ)