Turkey Earthquake: ਭਾਰਤ ਨੇ ਭੇਜੀ ਰਾਹਤ ਸਮੱਗਰੀ, ਆਰਮੀ ਫੀਲਡ ਹਸਪਤਾਲ ਤੋਂ 89 ਮੈਂਬਰੀ ਮੈਡੀਕਲ ਟੀਮ ਰਵਾਨਾ
ਆਗਰਾ ਦੇ ਆਰਮੀ ਫੀਲਡ ਹਸਪਤਾਲ ਤੋਂ 89 ਲੋਕਾਂ ਦੀ ਮੈਡੀਕਲ ਟੀਮ ਕਈ ਸਿਹਤ ਸਹੂਲਤਾਂ ਸਣੇ ਰਵਾਨਾ ਹੋਈ ਹੈ।
ਨਵੀਂ ਦਿੱਲੀ: ਵਿਨਾਸ਼ਕਾਰੀ ਭੂਚਾਲ ਨਾਲ ਪ੍ਰਭਾਵਿਤ ਤੁਰਕੀ ਲਈ ਰਾਹਤ ਅਤੇ ਬਚਾਅ ਕਾਰਜਾਂ ਵਿਚ ਮਦਦ ਲਈ ਰਾਸ਼ਟਰੀ ਆਫ਼ਤ ਜਵਾਬ ਬਲ (ਐਨਡੀਆਰਐਫ) ਦੀ ਇਕ ਟੀਮ ਮੰਗਲਵਾਰ ਨੂੰ ਰਵਾਨਾ ਹੋਈ। ਦਰਅਸਲ ਤੁਰਕੀ 'ਚ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਡਿਜ਼ਾਸਟਰ ਫੋਰਸ ਦੇ ਨਾਲ ਦੋ ਖੋਜੀ ਕੁੱਤੇ, ਚਾਰ ਪਹੀਆ ਵਾਹਨ ਅਤੇ ਸੰਚਾਰ ਪ੍ਰਣਾਲੀ ਵੀ ਭੇਜੀ ਗਈ ਹੈ।
ਇਹ ਵੀ ਪੜ੍ਹੋ: ਅਨਬਾਕਸਿੰਗ ਤੋਂ ਪਹਿਲਾਂ ਹੀ ਗਾਇਬ ਹੋਇਆ ਵਿਰਾਟ ਕੋਹਲੀ ਦਾ ਫੋਨ!
ਇਸ ਤੋਂ ਇਲਾਵਾ ਆਗਰਾ ਦੇ ਆਰਮੀ ਫੀਲਡ ਹਸਪਤਾਲ ਤੋਂ 89 ਲੋਕਾਂ ਦੀ ਮੈਡੀਕਲ ਟੀਮ ਕਈ ਸਿਹਤ ਸਹੂਲਤਾਂ ਸਣੇ ਰਵਾਨਾ ਹੋਈ ਹੈ। ਇਸ ਟੀਮ ਵਿਚ ਕਈ ਮੈਡੀਕਲ ਮਾਹਿਰ ਵੀ ਸ਼ਾਮਲ ਹਨ, ਜੋ ਜ਼ਖਮੀਆਂ ਦਾ ਇਲਾਜ ਕਰਨਗੇ। ਐਨਡੀਆਰਐਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਨੇੜੇ ਸਥਿਤ ਗਾਜ਼ੀਆਬਾਦ ਅਤੇ ਕੋਲਕਾਤਾ ਤੋਂ ਦੋ ਟੀਮਾਂ ਦੇ ਕੁੱਲ 101 ਕਰਮਚਾਰੀਆਂ ਨੂੰ ਭਾਰਤੀ ਹਵਾਈ ਸੈਨਾ ਦੇ ਜੀ-17 ਜਹਾਜ਼ ਵਿਚ ਤੁਰਕੀ ਲਈ ਰਵਾਨਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Celebrity Wedding Trends: 94 ਸਾਲ ਪੁਰਾਣਾ ਹੈ ਫਿਲਮੀ ਸਿਤਾਰਿਆਂ ’ਚ ਵਿਆਹ ਦਾ ਰੁਝਾਨ, 1929 ਵਿਚ ਹੋਇਆ ਸੀ ਪਹਿਲਾ ਵਿਆਹ
ਅਧਿਕਾਰੀ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੁਆਰਾ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਗੁਆਂਢੀ ਖੇਤਰਾਂ ਲਈ ਸੋਮਵਾਰ ਨੂੰ ਘੋਸ਼ਿਤ ਕੀਤੇ ਗਏ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਯਤਨਾਂ ਦਾ ਹਿੱਸਾ ਹੈ।
ਇਹ ਵੀ ਪੜ੍ਹੋ: 2 ਸਾਲ ਦਾ ਮਾਸੂਮ ਘਰ ’ਚੋਂ ਹੀ ਹੋਇਆ ਲਾਪਤਾ, ਦਾਦੀ 15-20 ਮਿੰਟ ਲਈ ਘਰੋਂ ਗਈ ਸੀ ਬਾਹਰ, ਵਾਪਸ ਆਈ ਤਾਂ ਗਾਇਬ ਸੀ ਬੱਚਾ
ਉਹਨਾਂ ਕਿਹਾ ਕਿ ਇਹ ਟੀਮਾਂ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਵਿਚ ਮਦਦ ਕਰਨਗੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੀਆਂ। ਅਧਿਕਾਰੀ ਮੁਤਾਬਕ ਟੀਮ ਵਿਚ ਮਹਿਲਾ ਮੁਲਾਜ਼ਮ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ ਵਿਚ 7.8 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 4600 ਲੋਕਾਂ ਦੀ ਮੌਤ ਹੋ ਚੁੱਕੀ ਹੈ।