ਨਾ 15 ਲੱਖ ਨਾ 72 ਹਜ਼ਾਰ, ਮਾਇਆਵਤੀ ਨੇ ਪੇਸ਼ ਕੀਤਾ ਗਰੀਬੀ ਹਟਾਉਣ ਦਾ ਇਹ ਫਾਰਮੂਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਿੰਦਰ ਮੋਦੀ ਦੇ 15-20 ਲੱਖ ਦੇਣ ਵਾਲੇ ਵਾਅਦੇ ਦੀ ਤਰ੍ਹਾਂ ਹੀ ਬਹੁਤ ਗਰੀਬਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ 72 ਹਜ਼ਾਰ ਦੇਣ ਦਾ ਵਾਅਦਾ ਵੀ ਇਕ ਜੁਮਲਾ

Mayawati

ਨਵੀਂ ਦਿੱਲੀ: ਪੱਛਮ ਉੱਤਰ ਪ੍ਰਦੇਸ਼ ਦੇ ਦੇਵਬੰਦ ਵਿਚ ਸਪਾ-ਬਸਪਾ ਅਤੇ ਆਰਐਲਡੀ ਗਠਜੋੜ ਦੀ ਪਹਿਲੀ ਸੰਯੁਕਤ ਰੈਲੀ ਵਿਚ ਬਸਪਾ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਦੇ ਹੇਠਲੇ ਕਮਾਈ ਯੋਜਨਾ (ਨਿਆਂ) ਉਤੇ ਕਰਾਰਾ ਹਮਲਾ ਬੋਲਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੇ 15-20 ਲੱਖ ਦੇਣ ਵਾਲੇ ਵਾਅਦੇ ਦੀ ਤਰ੍ਹਾਂ ਹੀ ਬਹੁਤ ਗਰੀਬਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ 72 ਹਜ਼ਾਰ ਦੇਣ ਦਾ ਵਾਅਦਾ ਵੀ ਇਕ ਜੁਮਲਾ ਹੈ।

ਵਿਰੋਧੀ ਪਾਰਟੀਆਂ ਦੇ ਹਵਾ-ਹਵਾਈ ਚੁਣਾਵੀ ਵਾਅਦਿਆਂ ਦੇ ਬਹਿਕਾਵੇ ਵਿਚ ਨਹੀਂ ਆਉਣਾ ਹੈ। ਹਾਲਾਂਕਿ ਮਾਇਆਵਤੀ ਨੇ ਗਰੀਬੀ ਦੂਰ ਕਰਨ ਦਾ ਅਪਣਾ ਫਾਰਮੂਲਾ ਦੱਸਿਆ ਹੈ। ਮਾਇਆਵਤੀ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਭਾਜਪਾ ਨੇ ਦੇਸ਼ ਦੀ ਜਨਤਾ ਨੂੰ ਚੰਗੇ ਦਿਨ ਵਿਖਾਉਣ  ਦੇ ਜੋ ਲਾਲਚ ਭਰੇ ਵਾਅਦੇ ਕੀਤੇ ਸਨ, ਕਾਂਗਰਸ ਸਰਕਾਰ ਦੀ ਤਰ੍ਹਾਂ ਹੀ ਫੋਕੇ ਸਾਬਤ ਹੋਏ ਹਨ। ਮੋਦੀ ਦਾ ਗਰੀਬਾਂ ਨੂੰ 15-20 ਲੱਖ ਅਤੇ ਸਭ ਦਾ ਸਾਥ ਸਭ ਦਾ ਵਿਕਾਸ ਵੀ ਜੁਮਲਾ ਬਣ ਕੇ ਰਹਿ ਗਿਆ ਹੈ। ਹੁਣ ਕਾਂਗਰਸ ਵੀ ਅਜਿਹੇ ਵਾਅਦੇ ਕਰ ਰਹੀ ਹੈ।

ਬਸਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਮੁਖੀ ਨੇ ਦੇਸ਼ ਦੇ ਬਹੁਤ ਜ਼ਿਆਦਾ ਗਰੀਬ ਲੋਕਾਂ ਨੂੰ ਭਰਮਾਉਣ ਲਈ ਹਰ ਮਹੀਨੇ 6 ਹਜ਼ਾਰ ਰੁਪਏ ਦੇਣ ਦੀ ਜੋ ਗੱਲ ਕਹੀ ਹੈ, ਉਸ ਨਾਲ ਗਰੀਬੀ ਦਾ ਕੋਈ ਸਥਾਈ ਹੱਲ ਨਿਕਲਣ ਵਾਲਾ ਨਹੀਂ ਹੈ। ਜੇਕਰ ਕੇਂਦਰ ਵਿਚ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਹਰ ਮਹੀਨੇ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰਾਂ ਵਿਚ ਸਥਾਈ ਰੋਜ਼ਗਾਰ ਦੇਣ ਦੀ ਵਿਵਸਥਾ ਕਰਾਂਗੇ।

ਇੰਦਰਾ ਗਾਂਧੀ ਦੇ ਗਰੀਬੀ ਹਟਾਓ ਨੂੰ ਨਿਸ਼ਾਨੇ ਉਤੇ ਲੈਂਦੇ ਹੋਏ ਮਾਇਆਵਤੀ ਨੇ ਕਿਹਾ ਕਿ ਕਾਂਗਰਸ  ਦੇ ਇਸ ਲਾਲਚ ਵਿਚ ਨਹੀਂ ਆਉਣਾ। ਕਾਂਗਰਸ ਪ੍ਰਧਾਨ ਦੀ ਦਾਦੀ ਇੰਦਰਾ ਗਾਂਧੀ ਨੇ ਵੀ ਗਰੀਬੀ ਹਟਾਉਣ ਲਈ ਗਰੀਬਾਂ ਨੂੰ ਭਰਮਾਉਣ ਵਾਲਾ ਕੰਮ ਕੀਤਾ ਸੀ ਪਰ ਅੱਜ ਵੀ ਲੋਕ ਗਰੀਬੀ ਨਾਲ ਲੜ ਰਹੇ ਹਨ। ਮਾਇਆਵਤੀ ਨੇ ਕਿਹਾ ਕਿ ਹਰ ਪੰਜ ਸਾਲਾਂ ਬਾਅਦ ਸੱਤਾ ਤਬਦੀਲ ਹੁੰਦਾ ਹੈ।

ਜੇਕਰ ਕੇਂਦਰ ਵਿਚ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਬਹੁਤ ਗਰੀਬ ਪਿੱਛੜੇਪਣ ਨੂੰ ਦੂਰ ਕਰਨ ਲਈ ਸਥਾਈ ਵਿਵਸਥਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਨੌਕਰੀਆਂ ਦੇ ਜ਼ਰੀਏ ਹਰ ਹੱਥ ਨੂੰ ਕੰਮ ਦੇ ਕੇ ਗਰੀਬੀ ਦੀ ਸਮੱਸਿਆ ਨੂੰ ਦੂਰ ਕਰਾਂਗੇ। ਦਸ ਦਈਏ ਕਿ ਕਾਂਗਰਸ ਨੇ ਅਪਣੇ ਘੋਸ਼ਣਾ ਪੱਤਰ ਵਿਚ ਵਾਅਦਾ ਕੀਤਾ ਹੈ ਕਿ ਸੱਤਾ ਵਿਚ ਆਉਣ ’ਤੇ ਹੇਠਲੀ ਕਮਾਈ ਯੋਜਨਾ (ਨਿਆਂ) ਲਾਗੂ ਕਰਨਗੇ।

ਇਸ ਦੇ ਤਹਿਤ ਦੇਸ਼ ਦੇ 5 ਕਰੋੜ ਪਰਵਾਰ ਜਾਂ 25 ਕਰੋੜ ਲੋਕਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ। ਇਸ ਯੋਜਨਾ ਦੇ ਜ਼ਰੀਏ ਦੇਸ਼ ਦੀ 20 ਫ਼ੀਸਦੀ ਜਨਤਾ ਨੂੰ ਮੁਨਾਫ਼ਾ ਮਿਲੇਗਾ।