ਲਖੀਮਪੁਰ: ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਟਵੀਟ, 'ਅਖੀਰ ਤੱਕ ਲੜਾਂਗੇ'
ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਉਹ ਅਖੀਰ ਤੱਕ ਇਨਸਾਫ਼ ਲਈ ਲੜਦੇ ਰਹਿਣਗੇ।
ਨਵੀਂ ਦਿੱਲੀ: ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਵਿਚ ਮਰਨ ਵਾਲੇ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਉਹ ਅਖੀਰ ਤੱਕ ਇਹਨਾਂ ਪਰਿਵਾਰਾਂ ਦੇ ਇਨਸਾਫ਼ ਲਈ ਲੜਦੇ ਰਹਿਣਗੇ।
ਹੋਰ ਪੜ੍ਹੋ: ਲਖੀਮਪੁਰ ਘਟਨਾ ਵਿਚ ਜ਼ਖਮੀ ਹੋਏ ਕਿਸਾਨ ਆਗੂ ਦਾ ਹਾਲ ਜਾਣਨ ਹਸਪਤਾਲ ਪਹੁੰਚਿਆ 'ਆਪ' ਦਾ ਵਫਦ
ਪ੍ਰਿਯੰਗਾ ਗਾਂਧੀ ਨੇ ਲਿਖਿਆ, ‘ਅੰਤ ਤੱਕ, ਅੰਜਾਮ ਤੱਕ, ਅਸੀਂ ਇਨਸਾਫ ਲਈ ਲੜਾਂਗੇ। ਸਾਰੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਉਦੋਂ ਮਿਲੇਗਾ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖ਼ਾਸਤੀ ਹੋਵੇਗੀ ਅਤੇ ਕਾਲਤਾਂ ਦੀ ਗ੍ਰਿਫ਼ਤਾਰੀ ਹੋਵੇਗੀ’।
ਹੋਰ ਪੜ੍ਹੋ: ਲਖੀਮਪੁਰ ਦਾ ਜ਼ਿਕਰ ਕਰ ਰੋਣ ਲੱਗੀਆਂ ਬੀਬੀਆਂ, '45 ਲੱਖ ਦਾ ਕੀ ਕਰਨਾ ਜਦੋਂ ਜਵਾਨ ਪੁੱਤ ਹੀ ਚਲਾ ਗਿਆ'
ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ, ‘ਇਸ ਦੇਸ਼ ਵਿਚ ਲੋਕਾਂ ਨੂੰ ਇਨਸਾਫ ਲੈਣ ਦਾ ਅਧਿਕਾਰ ਹੈ ਅਤੇ ਇਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਜਦੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਹੁਦੇ ’ਤੇ ਰਹਿਣਗੇ, ਇਨਸਾਫ ਕਿਵੇਂ ਮਿਲੇਗਾ ਕਿਉਂਕਿ ਉਹਨਾਂ ਦਾ ਪੁੱਤਰ ਮੁੱਖ ਆਰੋਪੀ ਹੈ, ਜਦੋਂ ਤੱਕ ਉਹ ਬਰਖ਼ਾਸਤ ਨਹੀਂ ਹੋਣਗੇ ਤਾਂ ਕੌਣ ਨਿਰਪੱਖ ਜਾਂਚ ਕਰੇਗਾ’।
ਹੋਰ ਪੜ੍ਹੋ: ਵਿਦਿਆਰਥੀਆਂ ਦੀ ਸੁਰੱਖਿਆ ਲਈ ਕੇਂਦਰ ਨੇ ਤੈਅ ਕੀਤੀ ਸਕੂਲਾਂ ਦੀ ਜਵਾਬਦੇਹੀ, ਜਾਰੀ ਕੀਤੇ ਨਿਰਦੇਸ਼
ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ, ‘ਅਸੀਂ ਤਿੰਨ ਪਰਿਵਾਰਾਂ ਨੂੰ ਮਿਲੇ, ਤਿੰਨਾਂ ਨੇ ਇਕ ਹੀ ਗੱਲ ਕਹੀ। ਸਾਨੂੰ ਮੁਆਵਜ਼ੇ ਨਾਲ ਕੋਈ ਮਤਲਬ ਨਹੀਂ, ਸਾਨੂੰ ਇਨਸਾਫ ਚਾਹੀਦਾ’। ਦੱਸ ਦਈਏ ਕਿ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਸ਼ਾਸਤ ਦੋ ਸੂਬਿਆਂ ਦੇ ਮੁੱਖ ਮੰਤਰੀ ਲਖੀਮਪੁਰ ਘਟਨਾ ਵਿਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰ ਨੂੰ ਮਿਲੇ ਸਨ।