ਬੇਹੱਦ ਖ਼ਰਾਬ ਹੋਈ ਦਿੱਲੀ ਦੀ ਹਵਾ, ਆਉਣ ਵਾਲੇ ਦਿਨਾਂ 'ਚ ਬਣੀ ਰਹੇਗੀ ਇਹੀ ਹਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਵਾ ਦੀ ਹੌਲੀ ਰਫ਼ਤਾਰ ਵਰਗੇ ਖਰਾਬ ਮੌਸਮ ਦੇ ਕਾਰਨ ਵੀਰਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਖ਼ਰਾਬ ਦੀ ਸ਼੍ਰੇਣੀ ਵਿਚ ਬਣੀ ਰਹੀ ਜਦੋਂ ਕਿ ਸੱਤ ਖੇਤਰਾਂ ਵਿਚ

Delhi Pollution

ਨਵੀਂ ਦਿੱਲੀ (ਭਾਸ਼ਾ) : ਹਵਾ ਦੀ ਹੌਲੀ ਰਫ਼ਤਾਰ ਵਰਗੇ ਖਰਾਬ ਮੌਸਮ ਦੇ ਕਾਰਨ ਵੀਰਵਾਰ ਨੂੰ ਦਿੱਲੀ ਦੀ ਹਵਾ ਗੁਣਵੱਤਾ ਬੇਹੱਦ ਖ਼ਰਾਬ ਦੀ ਸ਼੍ਰੇਣੀ ਵਿਚ ਬਣੀ ਰਹੀ ਜਦੋਂ ਕਿ ਸੱਤ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਦਰਜ਼ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕਾਬੂ ਬੋਰਡ ਨੇ ਔਸਤ ਹਵਾ ਦੀ ਗੁਣਵੱਤਾ ਸੂਚੀ ਪੱਤਰ (ਏਕਿਊਆਈ) 355 ਦਰਜ਼ ਕੀਤਾ। ਏਕਿਊਆਈ ਸੂਚੀ ਪੱਤਰ 201 ਤੋਂ 300 ਦੇ ਵਿਚ ਖ਼ਰਾਬ, 301 ਤੋਂ 400 ਤੱਕ ਬਹੁਤ ਖ਼ਰਾਬ ਅਤੇ 500 ਤੋਂ ਉੱਪਰ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ।

 ਸੀਪੀਸੀਬੀ  ਦੇ ਅਨੁਸਾਰ ਸੱਤ ਇਲਾਕਿਆਂ - ਅਨੰਦ ਵਿਹਾਰ, ਅਸ਼ੋਕ ਵਿਹਾਰ, ਮੁੰਡਕਾ, ਨਹਿਰੂ ਨਗਰ, ਰੋਹਿਣੀ, ਵਿਵੇਕ ਵਿਹਾਰ ਅਤੇ ਵਜ਼ੀਰਪੁਰ ਵਿਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਦਰਜ਼ ਕੀਤੀ ਗਈ। ਹਵਾ ਦੀ ਗੁਣਵੱਤਾ 21 ਖੇਤਰਾਂ ਵਿਚ ਬਹੁਤ ਖ਼ਰਾਬ ਅਤੇ ਤਿੰਨ ਇਲਾਕਿਆਂ ਵਿਚ ਖ਼ਰਾਬ ਰਹੀ। ਬੋਰਡ ਨੇ ਕਿਹਾ ਕਿ ਪੀਐਮ 2.5 ਦਾ ਪੱਧਰ 213 ਅਤੇ ਪੀਐਮ 10 ਦਾ ਪੱਧਰ 397ਰਿਹਾ। 

ਸੀਪੀਸੀਬੀ ਡਾਟਾ ਦੇ ਅਨੁਸਾਰ, ਐਨਸੀਆਰ ਵਿਚ, ਗਾਜ਼ੀਆਬਾਦ ਵਿਚ ਸਭ ਤੋਂ ਖ਼ਰਾਬ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਦਰਜ਼ ਕੀਤੀ ਗਈ ਜਿੱਥੇ ਐਕਿਊਆਈ 409 ਰਿਹਾ। ਉਥੇ ਹੀ ਫ਼ਰੀਦਾਬਾਦ ਅਤੇ ਨੋਏਡਾ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੀ। ਕੇਂਦਰ ਦੁਆਰਾ ਸੰਚਾਲਿਤ ਹਵਾ ਗੁਣਵੱਤਾ ਅਤੇ ਮੌਸਮ ਪੂਰਵ ਅਨੁਮਾਨ ਪ੍ਰਣਾਲੀ ( ਸਫਰ) ਨੇ ਕਿਹਾ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਬਣੀ ਹੋਈ ਹੈ।  

ਨਾਲ ਹੀ ਸੰਸਥਾ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਵੀ ਥੋੜ੍ਹੇ ਬਹੁਤ ਉਤਾਰ - ਚੜਾਵ ਦੇ ਨਾਲ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਦੀ ਸ਼੍ਰੇਣੀ 'ਚ ਰਹੇਗੀ। ਉਸਨੇ ਕਿਹਾ ਕਿ ਮੌਸਮੀ ਪਰਿਸਥਿਤੀਆਂ 'ਚ ਸੁਧਾਰ ਹੋ ਰਿਹਾ ਹੈ। ਪਰ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੈ। ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪੀਕਲ ਮੈਟਰੋਲੋਜੀ (ਆਈਆਈਟੀਐਮ) ਦੇ ਅਨੁਸਾਰ ਸਭ ਤੋਂ ਵੱਧ ਹਵਾਦਾਰੀ ਸੂਚਕ ਵੀਰਵਾਰ ਨੂੰ ਪ੍ਰਤੀ ਸੈਕਿੰਟ ਕਰੀਬ 7,500 ਵਰਗ ਮੀਟਰ ਰਿਹਾ। 

ਪ੍ਰਦੂਸ਼ਣ ਕਾਬੂ ਬੋਰਡ ਦੇ ਇਕ ਕਰਮਚਾਰੀ ਦਲ ਨੇ ਦਿੱਲੀ ਐਨਸੀਆਰ ਵਿਚ ਜ਼ਿਆਦਾ ਪ੍ਰਦੂਸ਼ਣ ਵਾਲੇ 21 ਸਥਾਨਾਂ ਦੀ ਪਹਿਚਾਣ ਕੀਤੀ ਹੈ ਅਤੇ ਸਬੰਧਤ ਨਗਰ ਕੋਂਸਲਾਂ ਨੂੰ ਕੇਂਦਰਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ।