SBI ਦੇ ਖਾਤਾਧਾਰਕ ਜਲਦੀ ਕਰਵਾ ਲਉ ਇਹ ਕੰਮ ਨਹੀਂ ਹੋਵੇਗੀ ਵੱਡੀ ਪਰੇਸ਼ਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

SBI ਨੇ ਟਵੀਟ ਕਰਕੇ ਇਸ ਬਾਰੇ ਦਿੱਤੀ ਹੈ ਜਾਣਕਾਰੀ

File Photo

ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗ੍ਰਾਹਕਾ ਨੂੰ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਅਪਡੇਟ ਕਰਨ ਦੇ ਲਈ ਕਿਹਾ ਹੈ। ਜੇਕਰ ਤੁਹਾਡੀ ਨਿੱਜੀ ਜਾਣਕਾਰੀ ਜਿਵੇਂ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਬੈਕ ਦੇ ਨਾਲ ਅਪਡੇਟ ਨਹੀਂ ਹੈ ਤਾਂ ਉਸ ਨੂੰ ਤੁਰੰਤ ਅਪਡੇਟ ਕਰਵਾ ਲੋ ਕਿਉਂਕਿ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਤੁਸੀ ਵੱਡੀ ਪਰੇਸ਼ਾਨੀ ਵਿਚ ਫਸ ਸਕਦੇ ਹਨ।

ਐਸਬੀਆਈ ਨੇ ਆਪਣੇ ਅਧਿਕਾਰਕ ਟਵੀਟਰ ਅਕਾਊਂਟ 'ਤੇ ਟਵੀਟ ਕਰਕੇ ਐਸਬੀਆਈ ਗ੍ਰਾਹਕਾਂ ਨੂੰ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਅਪਡੇਟ ਕਰਾਉਣ ਦੇ ਲਈ ਕਿਹਾ ਹੈ ਟਵੀਟ ਵਿਚ ਬੈਕ ਨੇ ਕਿਹਾ ਹੈ ਕਿ ''ਗ੍ਰਾਹਕ ਆਪਣੇ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਤੁਰੰਤ ਅਪਡੇਟ ਕਰਵਾ ਲੈਣ ਤਾਂਕਿ ਕੋਈ ਵੀ ਅਹਿਮ ਜਾਣਕਾਰੀ ਰਹਿ ਨਾਂ ਜਾਵੇ''।

ਕਿਉਂ ਜਰੂਰੀ ਹੈ ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਅਪਡੇਟ ਕਰਨਾ

ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਅਪਡੇਟ ਕਰਨਾ ਇਸ ਲਈ ਜ਼ਰੂਰੀ ਹੈ ਤਾਂ ਜੋ ਓਟੀਪੀ,ਪਿੰਨ,ਬੈਂਕ ਦਾ ਮੈਸੇਜ ਸਹੀ ਨੰਬਰ ਅਤੇ ਈਮੇਲ ਆਈਡੀ 'ਤੇ ਆ ਸਕੇ।ਬੈਂਕ ਵੱਲੋਂ ਭੇਜੀ ਅਕਾਊਂਟ ਸਟੇਟਮੈਂਟ ਸਹੀ ਈ-ਮੇਲ ਆਈਡੀ 'ਤੇ ਆਵੇ ਜੇਕਰ ਇਹ ਗਲਤ ਥਾਂ ਜਾਵੇਗੀ ਜਾਂ ਨਹੀਂ ਮਿਲੇਗੀ ਤਾਂ ਤੇ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।ਇਹ ਇਸ ਲਈ ਵੀ ਜ਼ਰੂਰੀ ਕਿਉਂਕਿ ਜਦੋਂ ਵੀ ਐਸਬੀਆਈ ਬੈਂਕ ਜੋ ਵੀ ਜਰੂਰੀ ਜਾਣਕਾਰੀ ਜਾਂ ਅਲਰਟ ਗ੍ਰਾਹਕਾਂ ਨੂੰ ਭੇਜਦਾ ਹੈ ਉਹ ਤੁਹਾਨੂੰ ਮਿਲ ਸਕੇ।

ਕਿਵੇਂ ਅਪਡੇਟ ਕਰਨੀ ਹੋਵੇਗੀ ਡਿਟੇਲਜ਼

ਸੱਭ ਤੋਂ ਪਹਿਲਾਂ ਆਪਣੇ ਇੰਟਰਨੈੱਟ ਬੈਕਿੰਗ ਅਕਾਊਂਟ 'ਤੇ ਲਾਗਈਨ ਕਰੋ ਫਿਰ ਮਾਈ ਅਕਾਊਂਟ ਅਤੇ ਪ੍ਰੋਫਾਇਲ 'ਤੇ ਕਲਿੱਕ ਕਰੋ ਉਸ ਤੋਂ ਬਾਅਦ ਪ੍ਰੋਫਾਇਲ ਨੂੰ ਸਲੈਕਟ ਕਰਕੇ ਪਰਸਨਲ ਡਿਟੇਲ ਵਿਚ ਨੰਬਰ ਅਤੇ ਈ-ਮੇਲ ਆਈਡੀ 'ਤੇ ਕਲਿੱਕ ਕਰੋ ਅਤੇ ਆਪਣੀ ਡਿਟੇਲਜ਼ ਅਪਡੇਟ ਕਰੋ।ਤੁਸੀ ਐਸਬੀਆਈ ਬ੍ਰਾਂਚ ਜਾ  ਕੇ ਵੀ ਆਪਣੀ ਪਰਸਨਲ ਡਿਟੇਲਜ਼ ਅਪਡੇਟ ਕਰ ਸਕਦੇ ਹੋ।