ਟਾਟਾ ਕੰਪਨੀ ਨੇ ਫ਼ੌਜ ਲਈ ਬਣਾਈ ਅਜਿਹੀ ਕਾਰ, ਜਿਸ ‘ਤੇ ਬੰਬ ਦਾ ਵੀ ਨਹੀਂ ਹੋਵੇਗਾ ਅਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਜਬੂਤ ਕਾਰ ਲਈ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਇਸ ਵਾਰ ਭਾਰਤੀ ਫ਼ੌਜ...

Army

ਨਵੀਂ ਦਿੱਲੀ : ਮਜਬੂਤ ਕਾਰ ਲਈ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਇਸ ਵਾਰ ਭਾਰਤੀ ਫ਼ੌਜ ਲਈ ਇਕ ਅਜਿਹੀ ਜੋਰਦਾਰ ਕਾਰ ਬਣਾਈ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਟਾਟਾ ਮੋਟਰਸ ਨੇ ਦੇਸ਼ ਦੀ ਸੁਰੱਖਿਆ ਵਿਚ ਲੱਗੇ ਸੈਨਿਕਾਂ ਲਈ ਇਹ ਕਾਰ ਬਣਾਈ ਹੈ। ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਸ ਉਤੇ ਕਿਸੇ ਬੰਬ ਦਾ ਵੀ ਅਸਰ ਨਹੀਂ ਹੁੰਦਾ ਹੈ। ਇਸ ਕਾਰ ਨੂੰ ਬਹੁਤ ਜਿਆਦਾ ਤਕਨੀਕਾਂ ਨਾਲ ਬਣਾਇਆ ਗਿਆ ਹੈ। ਇਸ ਕਾਰ ਨੂੰ ਇਸ ਤਕਨੀਕ ਨਾਲ ਬਣਾਇਆ ਗਿਆ ਹੈ। ਜੋ ਰਾਤ ਦੇ ਹਨ੍ਹੇਰੇ ਵਿਚ ਵੀ ਦੁਸ਼‍ਮਨ ਨੂੰ ਲੱਭ ਲਵੇਗੀ।

ਜਾਣਕਾਰੀ ਦੇ ਮੁਤਾਬਕ ਆਮ ਲੋਕਾਂ ਲਈ ਜੋਰਦਾਰ ਗੱਡੀ ਬਣਾਉਣ ਵਾਲੀ ਟਾਟਾ ਮੋਟਰਸ ਇਸ ਵਾਰ ਦੇਸ਼ ਦੀ ਸੁਰੱਖਿਆ ਲਈ ਗੱਡੀ ਤਿਆਰ ਕਰ ਰਹੀ ਹੈ। ਟਾਟਾ ਮਰਲਿਨ ਦੀਆਂ ਤਸ‍ਵੀਰਾਂ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਦੇਖਣ ਨਾਲ ਹੀ ਇਸ ਦੀ ਤਾਕਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸ ਗੱਡੀ ਦੀ ਖਾਸ ਗੱਲ ਇਹ ਹੈ ਕਿ ਟਾਟਾ ਮਰਲਿਨ ਵਿਚ ਸਾਈਡ ਅਤੇ ਅੱਗੇ ਐਗਲ ਉਤੇ STANAS 4569 ਲੈਵ-1 ਦੀ ਸੈਫਟੀ ਦਿਤੀ ਗਈ ਹੈ।

ਇਸ ਸੈਫਟੀ ਦਾ ਮਤਲਬ ਹੁੰਦਾ ਹੈ ਕਿ ਇਸ ਕਾਰ ਵਿਚ ਬੈਠੇ ਫ਼ੌਜੀ ਨੂੰ ਆਰਟਿਲਰੀ, ਗ੍ਰਨੇਡ ਅਤੇ ਮਾਇਨ ਦੇ ਧਮਾਕਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸਾਲ 2018 ਵਿਚ ਟਾਟਾ ਮੋਟਰਸ ਨੇ ਭਾਰਤੀ ਫ਼ੌਜ ਨੂੰ ਸ‍ਪੈਸ਼ਲ ਟਾਟਾ ਸਫਾਰੀ ਸ‍ਟਾਰਮ ਆਰਮੀ ਗੱਡੀ ਦਿਤੀ ਸੀ। ਇਹ ਗੱਡੀ ਵੀ ਬਹੁਤ ਮਜਬੂਤ ਦੱਸੀ ਜਾਂਦੀ ਹੈ ਅਤੇ ਫ਼ੌਜ ਦੇ ਬਹੁਤ ਕੰਮ ਆਉਦੀ ਹੈ।