ਡ੍ਰੋਨ ਦੇ ਜ਼ਰੀਏ ਹਸਪਤਾਲ ਤਕ ਪਹੁੰਚਾਇਆ ਗਿਆ ਬਲੱਡ ਸੈਂਪਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਡ੍ਰੋਨ ਨਾਲ ਹੁੰਦੀ ਹੈ ਸਮੇਂ ਦੀ ਬੱਚਤ

Drone delivers blood sample to hospital from remote area in Tehri

ਨਵੀਂ ਦਿੱਲੀ: ਇਕ ਜਹਾਜ਼ ਜੋ ਕਿ ਮਨੁੱਖ ਤੋਂ ਬਿਨਾ ਚਲਦਾ ਹੈ (ਡ੍ਰੋਨ) ਦੇ ਜ਼ਰੀਏ ਸ਼ੁੱਕਰਵਾਰ ਨੂੰ ਟਿਹਰੀ ਜ਼ਿਲ੍ਹੇ ਦੇ ਇਕ ਸਥਾਨ ਤੋਂ ਦੂਜੇ ਸਥਾਨ ਤਕ 36 ਕਿਲੋਮੀਟਰ ਦੂਰ ਖ਼ੂਨ ਦੇ ਨਮੂਨੇ ਸਫ਼ਲਤਾਪੂਰਵਕ ਪਹੁੰਚਾਏ ਗਏ। ਇਸ ਕਾਮਯਾਬੀ ਨਾਲ ਗ੍ਰਾਮੀਣ ਇਲਾਕਿਆਂ ਵਿਚ ਸਿਹਤ ਸੇਵਾਵਾਂ ਦੀ ਉਪਲੱਬਧਤਾ ਵਿਚ ਕ੍ਰਾਂਤੀ ਆ ਸਕਦੀ ਹੈ। ਡ੍ਰੋਨ ਨਾਲ ਬਹੁਤ ਘਟ ਸਮੇਂ ਵਿਚ ਖ਼ੂਨ ਦੇ ਨਮੂਨੇ ਹਸਪਤਾਲ ਪਹੁੰਚਾਏ ਗਏ। ਇਹ ਸਮੇਂ ਦੀ ਬੱਚਤ ਵੀ ਕਰਦਾ ਹੈ।

ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡਿਕਲ ਸੁਪਰਡੈਂਟ ਡਾ ਐਸਐਸ ਪਾਂਗਤੀ ਨੇ ਦਸਿਆ ਕਿ ਇਹ ਪ੍ਰਯੋਗ ਟਿਹਰੀ ਗੜ੍ਹਵਾਲ ਵਿਚ ਚਲ ਰਹੇ ਟੈਲੀ ਮੈਡੀਕਲ ਪ੍ਰੋਜੈਕਟ ਦਾ ਇਕ ਹਿੱਸਾ ਸੀ। ਡਾ ਪਾਂਗਤੀ ਨੇ ਕਿਹਾ ਕਿ ਡ੍ਰੋਨ ਨੇ ਨੰਦ ਪਿੰਡ ਪੀਐਚਸੀ ਤੋਂ ਬੁਰਾੜੀ ਹਸਪਤਾਲ ਤਕ ਦੀ 36 ਕਿਲੋਮੀਟਰ ਦੀ ਦੂਰੀ ਤਕਰੀਬਨ 18 ਮਿੰਟਾਂ ਵਿਚ ਪੂਰੀ ਕੀਤੀ ਜਦਕਿ ਸੜਕ ਦੇ ਜ਼ਰੀਏ ਇੱਥੇ ਪਹੁੰਚਣ ਵਿਚ 70 ਤੋਂ 100 ਮਿੰਟ ਲਗਦੇ ਹਨ।

ਡ੍ਰੋਨ ਵਿਚ ਬਲੱਡ ਸੈਂਪਲ ਤੋਂ ਇਲਾਵਾ ਇਕ ਕੂਲਿੰਗ ਕਿਟ ਵੀ ਸੀ ਤਾਂਕਿ ਸੈਂਪਲ ਖ਼ਰਾਬ ਨਾ ਹੋ ਜਾਵੇ। ਇਸ ਡ੍ਰੋਨ ਨੂੰ ਸੀਡੀ ਸਪੇਸ ਰੋਬਾਟਿਕਸ ਲਿਮਿਟੇਡ ਨਾਮ ਦੀ ਫਾਰਮ ਨੇ ਬਣਾਇਆ ਸੀ ਜਿਸ ਦੇ ਮਾਲਕ ਨਿਖਿਲ ਉਪਾਧੇ ਹਨ ਜੋ ਆਈਆਈਟੀ ਕਾਨਪੁਰ ਦੇ ਵਿਦਿਆਰਥੀ ਰਹਿ ਚੁੱਕੇ ਹਨ। ਇਹ ਕੰਪਨੀ ਭਵਿੱਖ ਦੇ ਯਾਤਾਯਾਤ ਦੇ ਨਜ਼ਰੀਏ ਤੋਂ ਅਤਿ ਆਧੁਨਿਕ ਡ੍ਰੋਨ ਵਿਕਸਿਤ ਕਰ ਰਹੀ ਹੈ।

ਉਪਾਧੇ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਡ੍ਰੋਨ ਬਣਾਇਆ ਹੈ ਉਸ ਵਿਚ ਕੂਲਿੰਗ ਕਿਟ ਦੇ ਨਾਲ ਨਾਲ ਆਪਾਤਕਾਲੀਨ ਦਵਾਈਆਂ ਅਤੇ ਬਲੱਡ ਯੂਨਿਟ ਨੂੰ ਟ੍ਰਾਂਸਪੋਰਟ ਕਰਨ ਦੀ ਸਮਰੱਥਾ ਹੈ। ਕੁਲ ਮਿਲਾ ਕੇ ਇਹ 500 ਗ੍ਰਾਮ ਵਜਨ ਚੁੱਕਣ ਦੀ ਸਮਰੱਥਾ ਰੱਖਦਾ ਹੈ ਅਤੇ ਇਕ ਵਾਰ ਵਿਚ ਚਾਰਜ ਕਰਨ 'ਤੇ 50 ਕਿਲੋਮੀਟਰ ਤਕ ਦਾ ਸਫ਼ਰ ਕਰ ਸਕਦਾ ਹੈ।

ਉਪਾਧੇ ਨੇ ਦਸਿਆ ਕਿ ਇਕ ਡ੍ਰੋਨ ਨੂੰ ਬਣਾਉਣ ਵਿਚ ਲਗਭਗ 10 ਲੱਖ ਰੁਪਏ ਦਾ ਖ਼ਰਚ ਆਉਣ ਦਾ ਅਨੁਮਾਨ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਆਪਾਤਕਾਲੀਨ ਦਵਾਈਆਂ ਨੂੰ ਇਸ ਤਰ੍ਹਾਂ ਭੇਜ ਕੇ ਟ੍ਰਾਇਲ ਰਨ ਕੀਤਾ ਜਾਵੇਗਾ।