ਸਰਜੀਕਲ ਸਟ੍ਰਾਈਕ ਨੂੰ ਜ਼ਰੂਰਤ ਤੋਂ ਜ਼ਿਆਦਾ ਤੂਲ ਦਿਤਾ ਗਿਆ: ਰਿਟਾਇਰਡ ਲੇਫਟੀਨੈਂਟ ਜਨਰਲ ਡੀ.ਐਸ ਹੂਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (POK) ਵਿਚ ਛਿਪੇ ਬੈਠੇ ਅਤਿਵਾਦੀਆਂ ਦੇ ਵਿਰੁਧ......

DS Hooda

ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (POK) ਵਿਚ ਛਿਪੇ ਬੈਠੇ ਅਤਿਵਾਦੀਆਂ ਦੇ ਵਿਰੁਧ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਕਰੀਬ ਦੋ ਸਾਲ ਬਾਅਦ ਰਿਟਾਇਰਡ ਲੇਫਟੀਨੈਂਟ ਜਨਰਲ ਡੀ.ਐਸ ਹੂਡਾ ਦਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਜ਼ਰੂਰਤ ਤੋਂ ਜ਼ਿਆਦਾ ਤੂਲ ਦਿਤਾ ਗਿਆ। ਹੂਡਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਨੂੰ ਜ਼ਰੂਰਤ ਤੋਂ ਜ਼ਿਆਦਾ ਤੂਲ ਦਿਤਾ ਗਿਆ। ਫੌਜ ਦਾ ਆਪਰੇਸ਼ਨ ਜ਼ਰੂਰੀ ਸੀ ਅਤੇ ਸਾਨੂੰ ਇਹ ਕਰਨਾ ਸੀ। ਹੁਣ ਇਸ ਉਤੇ ਇੰਨੀ ਰਾਜਨੀਤੀ ਹੋਈ, ਇਹ ਠੀਕ ਹੈ ਜਾਂ ਗਲਤ... ਇਹ ਤਾਂ ਸਾਨੂੰ ਰਾਜਨੇਤਾਵਾਂ ਤੋਂ ਪੁੱਛਣਾ ਚਾਹੀਦਾ ਹੈ।

ਉਥੇ ਹੀ ਸੁਰੱਖਿਆ ਰੇਖਾ ਉਤੇ ਹੋਣ ਵਾਲੀ ਕਿਸੇ ਨਾ ਪਸੰਦ ਘਟਨਾ ਤੋਂ ਸੀਮਾ ਉਤੇ ਤੈਨਾਤ ਸੈਨਿਕਾਂ ਨੂੰ ਕਿਵੇਂ ਨਿਬੜਨਾ ਚਾਹੀਦਾ ਹੈ?  ਇਸ ਸਵਾਲ ਦੇ ਜਵਾਬ ਵਿਚ ਹੂਡਾ ਕਹਿੰਦੇ ਹਨ, ਮੈਨੂੰ ਲੱਗਦਾ ਹੈ ਕਿ ਸੁਰੱਖਿਆ ਰੇਖਾ ਉਤੇ ਜਿਸ ਤਰ੍ਹਾਂ ਦੀਆਂ ਚੀਜਾਂ ਹੋ ਰਹੀਆਂ ਹਨ, ਉਸ ਸੂਰਤ ਵਿਚ ਜਦੋਂ ਤੱਕ ਪਾਕਿਸਤਾਨ ਤਨਾਵ ਘੱਟ ਕਰਨ ਜਾਂ ਪਰਵੇਸ਼ ਰੋਕਣ ਲਈ ਕੋਈ ਕਦਮ ਨਹੀਂ ਚੁੱਕਦਾ ਹੈ, ਉਦੋਂ ਤੱਕ ਸਾਨੂੰ ਬੇਹੱਦ ਕ੍ਰਿਆਸ਼ੀਲ ਅਤੇ ਅਚਾਨਕ ਜਵਾਬੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਾਬਕਾ ਫੌਜ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਇਸ ਸਾਲ ਸਤੰਬਰ ਵਿਚ ਦੱਸਿਆ ਸੀ

ਕਿ ਭਾਰਤੀ ਫੌਜ 2016 ਵਿਚ ਹੋਈ ਸਰਜੀਕਲ ਸਟ੍ਰਾਈਕ ਲਈ ਜੂਨ 2015 ਤੋਂ ਹੀ ਤਿਆਰੀ ਕਰ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਵਾਨਾਂ ਨੂੰ ਸਾਫ਼ ਸੁਨੇਹਾ ਦਿਤਾ ਗਿਆ ਸੀ ਕਿ ਇਥੇ ਅਸਫਲਤਾ ਦੀ ਜਗ੍ਹਾ ਨਹੀਂ ਹੈ। ਜਨਰਲ ਸੁਹਾਗ ਨੇ ਇਸ ਦੇ ਨਾਲ ਹੀ ਦਾਅਵਾ ਕੀਤਾ ਸੀ ਕਿ ਜ਼ਰੂਰਤ ਪੈਣ ਉਤੇ ਭਾਰਤੀ ਫੌਜ ਹੋਰ ਵੀ ਸਰਜੀਕਲ ਸਟ੍ਰਾਈਕ ਕਰ ਸਕਦੀ ਹੈ। ਉਨ੍ਹਾਂ ਨੇ ਉਦੋਂ ਕਿਹਾ ਸੀ, ਅਸੀਂ ਅਪਣੀ ਕਾਬਲੀਅਤ ਦਿਖਾ ਦਿਤੀ ਹੈ।

ਸਾਡੇ ਜਵਾਨ ਬੇਹੱਦ ਪ੍ਰੇਰਿਤ ਅਤੇ ਇਕ ਵਾਰ ਅਜਿਹਾ ਕਰ ਚੁੱਕੇ ਹਨ ਤਾਂ ਉਹ ਦੁਬਾਰਾ ਵੀ ਇਸ ਨੂੰ ਕਰਨ ਬਾਰੇ ਯਕੀਨੀ ਹੈ। ਇਸ ਲਈ, ਜੇਕਰ ਅਸੀਂ ਇਕ ਵਾਰ ਅਜਿਹਾ ਕਰ ਸਕਦੇ ਹਾਂ, ਤਾਂ ਅਸੀਂ ਦੁਬਾਰਾ ਵੀ ਕਰ ਸਕਦੇ ਹਾਂ ਅਤੇ ਜ਼ਰੂਰਤ ਹੋਈ ਤਾਂ ਵਾਰ-ਵਾਰ ਅਜਿਹਾ ਕਰ ਸਕਦੇ ਹਾਂ।