ਸਤਸੰਗ ‘ਚ ਗ੍ਰੇਨੇਡ ਹਮਲਾ ਕਰਨ ਵਾਲੇ ਅਤਿਵਾਦੀਆਂ ਨੇ ਕਬੂਲਿਆ ਗੁਨਾਹ, ਇਕ ਹੋਰ ਹਮਲਾ ਕਰਨਾ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਲੀਵਾਲ ਦੇ ਨਿਰੰਕਾਰੀ ਸਤਸੰਗ ਭਵਨ ‘ਤੇ ਗ੍ਰੇਨੇਡ ਹਮਲਾ ਕਰ ਕੇ ਤਿੰਨ ਲੋਕਾਂ ਦੇ ਕਤਲ ‘ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ...

Amritsar bomb blast

ਅੰਮ੍ਰਿਤਸਰ (ਸਸਸ) : ਅਦਲੀਵਾਲ ਦੇ ਨਿਰੰਕਾਰੀ ਸਤਸੰਗ ਭਵਨ ‘ਤੇ ਗ੍ਰੇਨੇਡ ਹਮਲਾ ਕਰ ਕੇ ਤਿੰਨ ਲੋਕਾਂ ਦੇ ਕਤਲ ‘ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਅਤਿਵਾਦੀ ਅਵਤਾਰ ਸਿੰਘ ਉਰਫ਼ ਖਾਲਸਾ ਅਤੇ ਬਿਕਰਮਜੀਤ ਸਿੰਘ ਨੂੰ ਕੋਈ ਪਛਤਾਵਾ ਨਹੀਂ ਹੈ। ਪਾਕਿਸਤਾਨ ਵਿਚ ਬੈਠੇ ਅਤਿਵਾਦੀ ਹਰਮੀਤ ਸਿੰਘ ਪੀਐੱਚਡੀ ਦੇ ਸੰਪਰਕ ਵਿਚ ਰਹਿੰਦੇ ਹੋਏ ਉਨ੍ਹਾਂ ਦਾ ਬਰੇਨਵਾਸ਼ ਹੋ ਚੁੱਕਿਆ ਹੈ।

ਇੰਟੈਰੋਗੇਸ਼ਨ ਟੀਮ ਦੇ ਇਕ ਅਧਿਕਾਰੀ ਦੇ ਮੁਤਾਬਕ ਉਨ੍ਹਾਂ ਦਾ ਵੱਖਵਾਦੀ ਵਿਚਾਰਧਾਰਾ ਦੇ ਨਾਲ ਇਸ ਤਰ੍ਹਾਂ ਬਰੇਨਵਾਸ਼ ਕੀਤਾ ਗਿਆ ਕਿ ਉਹ ਕਈ ਹਮਲੇ ਕਰਨ ਨੂੰ ਤਿਆਰ ਹੋ ਗਏ। ਸੂਤਰਾਂ ਦੇ ਮੁਤਾਬਕ ਗ੍ਰੇਨੇਡ ਸੁੱਟਣ ਵਾਲੇ ਮੁੱਖ ਦੋਸ਼ੀ ਅਵਤਾਰ ਸਿੰਘ ਉਰਫ਼ ਖਾਲਸਾ ਨੇ ਪੁਲਿਸ ਹਿਰਾਸਤ ਵਿਚ ਦੱਸਿਆ ਹੈ ਕਿ ਉਹ ਇਸ ਤਰ੍ਹਾਂ ਦੇ ਕਈ ਹਮਲੇ ਕਰ ਸਕਦਾ ਹੈ। ਪੁੱਛਗਿਛ ਵਿਚ ਦੋਵਾਂ ਦੋਸ਼ੀਆਂ ਨੇ ਅਪਣਾ ਗੁਨਾਹ ਕਬੂਲ ਕੀਤਾ।

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਤਸੰਗ ਉਤੇ ਹਮਲਾ ਕਰਨ ਤੋਂ ਬਾਅਦ ਅਵਤਾਰ ਸਿੰਘ ਨੇ ਕਿਸੇ ਸੁਰੱਖਿਅਤ ਜਗ੍ਹਾ ‘ਤੇ ਲੁਕਣਾ ਸੀ। ਦੋ-ਤਿੰਨ ਮਹੀਨੇ ਲੁਕੇ ਰਹਿਣ ਤੋਂ ਬਾਅਦ ਫਿਰ ਕਿਸੇ ਅਤਿਵਾਦੀ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਸਮਾਂ ਰਹਿੰਦੇ ਅਵਤਾਰ ਅਤੇ ਬਿਕਰਮਜੀਤ ਸਿੰਘ ਨੂੰ ਫੜ ਲਿਆ ਗਿਆ। ਪੁੱਛਗਿਛ ਵਿਚ ਸਾਹਮਣੇ ਆਇਆ ਹੈ ਕਿ ਅਵਤਾਰ ਸਿੰਘ ਦੇ ਸਿੱਧੇ ਸਬੰਧ ਪਾਕਿਸਤਾਨ ਵਿਚ ਬੈਠੇ ਹਰਮੀਤ ਸਿੰਘ ਪੀਐਚਡੀ ਦੇ ਨਾਲ ਹਨ।

ਹਰਮੀਤ ਸਿੰਘ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਦੀ ਫ਼ਿਰਾਕ ਵਿਚ ਹੈ। ਹਰਮੀਤ ਨੇ ਅਵਤਾਰ ਸਿੰਘ ਨੂੰ ਟਾਸਕ ਦਿਤੀ ਸੀ ਕਿ ਉਹ ਪਿੰਡ-ਪਿੰਡ ਘੁੰਮ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਅਪਣੀ ਮੂਵਮੈਂਟ ਦੇ ਨਾਲ ਜੋੜੇ, ਤਾਂਕਿ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ  ਦੇ ਹੋਰ ਬੰਬ ਧਮਾਕੇ ਕੀਤੇ ਜਾ ਸਕਣ। ਸੂਤਰਾਂ ਦੇ ਮੁਤਾਬਕ ਅਤਿਵਾਦੀ ਅਵਤਾਰ ਸਿੰਘ  ਉਰਫ਼ ਖਾਲਸਾ ਵਾਰ-ਵਾਰ ਅਪਣੀ ਸਟੇਟਮੈਂਟ ਵੀ ਬਦਲ ਰਿਹਾ ਹੈ ਪਰ ਪੁਲਿਸ ਉਸ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੀ ਹੈ।

Related Stories