ਭਾਰਤੀਆਂ ਵਿਚ ਵਧ ਰਿਹਾ ਵਿਦੇਸ਼ ਜਾਣ ਦਾ ਰੁਝਾਨ! 12 ਸਾਲਾਂ ’ਚ 16 ਲੱਖ ਤੋਂ ਵੱਧ ਲੋਕ ਹੋਏ ਪਰਦੇਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।

Over 16 lakh people renounced Indian citizenship after 2011

 

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਰਾਜ ਸਭਾ 'ਚ ਦਿੱਤੇ ਗਏ ਅੰਕੜਿਆਂ ਅਨੁਸਾਰ 2011 ਤੋਂ ਹੁਣ ਤੱਕ 16 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਇਹਨਾਂ ਵਿਚੋਂ 2,25,620 ਭਾਰਤੀ ਉਹ ਹਨ, ਜਿਨ੍ਹਾਂ ਨੇ ਪਿਛਲੇ ਸਾਲ ਭਾਰਤੀ ਨਾਗਰਿਕਤਾ ਛੱਡੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਰਾਜ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ, “ਜਿੰਨਾ ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ” 

ਉਹਨਾਂ ਕਿਹਾ ਕਿ 2015 ਵਿਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 1,31,489 ਸੀ, ਜਦਕਿ 2016 ਵਿਚ 1,41,603 ਅਤੇ 2017 ਵਿਚ 1,33,049 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਸੀ। ਉਹਨਾਂ ਅਨੁਸਾਰ 2018 ਵਿਚ ਇਹ ਗਿਣਤੀ 1,34,561 ਸੀ, ਜਦਕਿ 2019 ਵਿਚ 1,44,017, 2020 ਵਿਚ 85,256 ਅਤੇ 2021 ਵਿਚ 1,63,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਸੀ। ਕੇਂਦਰੀ ਮੰਤਰੀ ਅਨੁਸਾਰ 2022 ਵਿਚ ਇਹ ਗਿਣਤੀ 2,25,620 ਸੀ।

ਇਹ ਵੀ ਪੜ੍ਹੋ: ਕਰਮਚਾਰੀਆਂ ਦੀ ਕਮੀ ਹੇਠ ਦਬੀ ਏਅਰ ਇੰਡੀਆ, ਅਮਰੀਕਾ ਤੇ ਕੈਨੇਡਾ ਲਈ ਕਈ ਉਡਾਣਾਂ ਰੱਦ

ਜੈਸ਼ੰਕਰ ਨੇ ਕਿਹਾ ਕਿ ਇਸ ਸਬੰਧੀ 2011 ਦਾ ਅੰਕੜਾ 1,22,819 ਸੀ, ਜਦਕਿ ਇਹ 2012 ਵਿਚ 1,20,923, 2013 ਵਿਚ 1,31,405 ਅਤੇ 2014 ਵਿਚ 1,29,328 ਸੀ। ਸਾਲ 2011 ਤੋਂ ਹੁਣ ਤੱਕ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 16,63,440 ਹੈ। ਉਹਨਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਪੰਜ ਭਾਰਤੀ ਨਾਗਰਿਕਾਂ ਨੇ ਯੂਏਈ ਦੀ ਨਾਗਰਿਕਤਾ ਹਾਸਲ ਕੀਤੀ ਹੈ। ਜੈਸ਼ੰਕਰ ਨੇ ਉਹਨਾਂ 135 ਦੇਸ਼ਾਂ ਦੀ ਸੂਚੀ ਵੀ ਦਿੱਤੀ, ਜਿਨ੍ਹਾਂ ਦੀ ਨਾਗਰਿਕਤਾ ਭਾਰਤੀਆਂ ਨੇ ਹਾਸਲ ਕੀਤੀ ਹੈ।