TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ”

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ: ਸਕੂਲੀ ਬੱਚਿਆਂ 'ਤੇ ਵੀ ਪਵੇਗਾ ਇਸ ਦਾ ਅਸਰ

Delhi High Court

 

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ OTT ਪਲੇਟਫਾਰਮ TVF ਦੀ ਵੈੱਬ ਸੀਰੀਜ਼ 'ਕਾਲਜ ਰੋਮਾਂਸ' ਨੂੰ ਅਸ਼ਲੀਲ ਸਮੱਗਰੀ ਦੱਸਿਆ ਹੈ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ, ਓਟੀਟੀ ਪਲੇਟਫਾਰਮਾਂ 'ਤੇ ਅਸ਼ਲੀਲ ਭਾਸ਼ਾ ਜਾਂ ਸਮੱਗਰੀ ਨੂੰ ਨਿਯਮਤ ਕਰਨ ਲਈ ਢੁਕਵਾਂ ਕਾਨੂੰਨ ਜਾਂ ਦਿਸ਼ਾ-ਨਿਰਦੇਸ਼ ਬਣਾਉਣ ਦੀ ਲੋੜ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਦੀ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਖੁਦ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ, ਕਿਉਂਕਿ ਇਸ 'ਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ, ਜੇਕਰ ਲੋਕਾਂ 'ਚ ਸੁਣੀ ਜਾਵੇ ਤਾਂ ਲੋਕ ਹੈਰਾਨ ਰਹਿ ਜਾਣਗੇ।

ਇਹ ਵੀ ਪੜ੍ਹੋ: ਨਸ਼ੇ ਵਿਚ ਟੱਲੀ ਪ੍ਰਵਾਸੀਆਂ ਦੀ ਗੁੰਡਾਗਰਦੀ: ਨੌਜਵਾਨਾਂ ’ਤੇ ਰਾਡ ਨਾਲ ਕੀਤਾ ਹਮਲਾ, ਨੌਜਵਾਨ ਦੀ ਟੁੱਟੀ ਬਾਂਹ

ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਚੈਂਬਰ ਵਿਚ ਹੈੱਡਫੋਨ ਲਗਾ ਕੇ ਇਸ ਸੀਰੀਜ਼ ਦੇ ਐਪੀਸੋਡ ਦੇਖੇ। ਜਨਤਕ ਤੌਰ 'ਤੇ ਕੋਈ ਵੀ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਦਾ ਅਤੇ ਨਾ ਹੀ ਉਹ ਆਪਣੇ ਪਰਿਵਾਰ ਵਿਚ ਇਸ ਤਰ੍ਹਾਂ ਦੀ ਗੱਲ ਕਰਦਾ ਹੈ। ਉਹਨਾਂ ਕਿਹਾ ਕਿ ਅਦਾਲਤ ਨੋਟ ਕਰਦੀ ਹੈ ਕਿ ਇਹ ਯਕੀਨੀ ਤੌਰ 'ਤੇ ਉਹ ਭਾਸ਼ਾ ਨਹੀਂ ਹੈ ਜੋ ਇਸ ਦੇਸ਼ ਦੇ ਨੌਜਵਾਨ ਜਾਂ ਨਾਗਰਿਕ ਸੰਚਾਰ ਲਈ ਵਰਤਦੇ ਹਨ।

ਇਹ ਵੀ ਪੜ੍ਹੋ: ਦੁਨੀਆ ਭਰ ਵਿਚ Instagram ਸੇਵਾਵਾਂ ਡਾਊਨ, ਹਜ਼ਾਰਾਂ ਲੋਕ ਸੋਸ਼ਲ ਮੀਡੀਆ ’ਤੇ ਕਰ ਰਹੇ ਸ਼ਿਕਾਇਤ

ਜਸਟਿਸ ਸ਼ਰਮਾ ਨੇ ਆਪਣੇ ਹੁਕਮ ਵਿਚ ਲਿਖਿਆ ਕਿ ਅਦਾਲਤ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਸਿਰੀਜ਼ ਦੇ ਨਿਰਦੇਸ਼ਕ ਸਿਮਰਨ ਪ੍ਰੀਤ ਸਿੰਘ ਅਤੇ ਅਦਾਕਾਰ ਅਪੂਰਵਾ ਅਰੋੜਾ ਧਾਰਾ 67 ਅਤੇ ਧਾਰਾ 67ਏ ਤਹਿਤ ਕਾਰਵਾਈ ਲਈ ਜ਼ਿੰਮੇਵਾਰ ਹਨ। ਦਿੱਲੀ ਹਾਈ ਕੋਰਟ ਨੇ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਵਿਚ ਅਦਾਲਤ ਨੇ ਦਿੱਲੀ ਪੁਲਿਸ ਨੂੰ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ: ਮਾਤਮ ’ਚ ਬਦਲੀਆਂ ਖੁਸ਼ੀਆਂ! ਧੀ-ਪੁੱਤ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਪਿਤਾ ਦੀ ਮੌਤ

ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ- 'ਇਸ ਭਾਸ਼ਾ ਨੂੰ ਕਾਲਜ ਜਾਣ ਵਾਲੇ ਵਿਦਿਆਰਥੀਆਂ ਦੀ ਭਾਸ਼ਾ ਦੱਸਿਆ ਗਿਆ ਹੈ। ਇਸ ਦਾ ਅਸਰ ਸਕੂਲੀ ਬੱਚਿਆਂ 'ਤੇ ਵੀ ਪਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਇਹ ਆਮ ਵਾਂਗ ਹੋ ਜਾਵੇਗਾ। ਨਵੀਂ ਪੀੜ੍ਹੀ ਹਮੇਸ਼ਾ ਆਪਣੀ ਪੁਰਾਣੀ ਪੀੜ੍ਹੀ ਤੋਂ ਹੀ ਸਿੱਖਦੀ ਹੈ, ਅਜਿਹੇ 'ਚ ਜੇਕਰ ਸਕੂਲੀ ਵਿਦਿਆਰਥੀ ਵੀ ਅਜਿਹੀ ਅਸ਼ਲੀਲ ਭਾਸ਼ਾ ਬੋਲਣ ਲੱਗ ਪਏ ਤਾਂ ਇਹ ਸਮਾਜ ਲਈ ਬਹੁਤ ਮਾੜਾ ਹੋਵੇਗਾ’।