ਬੁਹਾਰਨਪੁਰ ਮਾਲ ਦੇ ਅੰਦਰ ਲੱਗੀ ਅੱਗ, ਜਾਨ ਬਚਾਉਣ ਲਈ ਲੋਕਾਂ ਨੇ ਛੱਤ ਤੋਂ ਮਾਰੀਆਂ ਛਾਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਦੌਰ-ਇੱਛਾਪੁਰ ਸਟੇਟ ਹਾਈਵੇ ਉਤੇ ਸਥਿਤ ਪਾਕੀਜਾ ਮਾਲ ਵਿਚ ਦੇਰ ਰਾਤ ਅੱਗ ਲੱਗ ਗਈ। ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਕਰਮਚਾਰੀ ਉਪਰ ਵਾਲੀ...

Fire inside the Buharanpur Mall

ਬੁਰਹਾਨਪੁਰ (ਭਾਸ਼ਾ) : ਇੰਦੌਰ-ਇੱਛਾਪੁਰ ਸਟੇਟ ਹਾਈਵੇ ਉਤੇ ਸਥਿਤ ਪਾਕੀਜਾ ਮਾਲ ਵਿਚ ਦੇਰ ਰਾਤ ਅੱਗ ਲੱਗ ਗਈ। ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਕਰਮਚਾਰੀ ਉਪਰ ਵਾਲੀ ਮੰਜ਼ਿਲ ਵਿਚ ਹੀ ਫਸੇ ਰਹਿ ਗਏ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸ ਦੌਰਾਨ ਜਾਨ ਬਚਾਉਣ ਲਈ ਕਰਮਚਾਰੀ ਮਾਲ ਦੀ ਛੱਤ ਤੋਂ ਹੇਠਾਂ ਕੁੱਦ ਗਏ, ਜਿਸ ਵਿਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਸੈਕਟਰ-70 ਵਿਚ ਸਥਿਤ ਟਿਊਲਿਪ ਆਰੇਂਜ ਸੋਸਾਇਟੀ ਵਿਚ ਦੇਰ ਰਾਤ ਅੱਗ ਲੱਗਣ ਦੀ ਘਟਨਾ ਵਿਚ ਸਾਹ ਘੁੱਟਣ ਨਾਲ ਪੰਜਵੀਂ ਮੰਜ਼ਿਲ ਉਤੇ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ। ਉਹ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਇਨਰ ਸੀ। ਧੂੰਏਂ ਵਿਚ ਫਸੇ ਹੋਣ ਕਾਰਨ ਮ੍ਰਿਤਕ ਦੀ ਮਾਂ ਸਮੇਤ 4 ਲੋਕਾਂ ਦੀ ਹਾਲਤ ਵੀ ਵਿਗੜ ਗਈ।

ਮ੍ਰਿਤਕ ਦੀ ਮਾਂ ਗੰਭੀਰ ਹਾਲਤ ਵਿਚ ਆਈਸੀਯੂ ਵਿਚ ਭਰਤੀ ਹੈ, ਜਦੋਂ ਕਿ ਬਾਕੀ ਤਿੰਨਾਂ ਨੂੰ ਮੁੱਢਲੇ ਉਪਚਾਰ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰੇਕ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਕਰੀਬ ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਸੋਸਾਇਟੀ ਦੇ ਹੋਰ ਫਲੈਟਾਂ ਵਿਚ ਫਸੇ ਲੋਕਾਂ ਨੂੰ ਵੀ ਫਾਇਰ ਬ੍ਰੇਕ ਵਾਲਿਆਂ ਨੇ ਬਾਹਰ ਕੱਢਿਆ।

ਪੁਲਿਸ ਨੇ ਮ੍ਰਿਤਕ ਦੇ ਪਤੀ ਦੇ ਬਿਆਨ ‘ਤੇ ਟਿਊਲਿਪ ਦੇ ਐਮਡੀ ਪ੍ਰਦੀਪ ਜੈਨ  ਸਮੇਤ ਡੀਟੀਪੀ ਅਤੇ ਹੋਰ ਵਿਭਾਗਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੂਲ ਰੂਪ ਤੋਂ ਸ਼ਯੋਪੁਰ ਮੱਧ ਪ੍ਰਦੇਸ਼ ਨਿਵਾਸੀ ਗਰੀਸ਼ ਗਰਗ (35) ਸੁਸ਼ਾਂਤ ਲੋਕ ਸਥਿਤ ਬਹੁ-ਰਾਸ਼ਟਰੀ ਕੰਪਨੀ ਵਿਚ ਉਚ ਅਧਿਕਾਰੀ ਹਨ। ਉਨ੍ਹਾਂ ਦੀ ਪਤਨੀ ਸਵਾਤੀ (30) ਇਕ ਕੰਪਨੀ ਵਿਚ ਇੰਟੀਰੀਅਰ ਡਿਜਾਇਨਰ ਸੀ।