ਅਖ਼ਬਾਰ 'ਚ ਵੇਚਿਆ ਖਾਣ-ਪੀਣ ਦਾ ਸਮਾਨ ਤਾਂ ਲੱਗੇਗਾ 2 ਲੱਖ ਰੁਪਏ ਦਾ ਜ਼ੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਖ਼ਬਾਰੀ ਕਾਗ਼ਜ਼ 'ਚ ਪ੍ਰਿੰਟਿੰਗ ਲਈ ਜਿਹੜੀ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ, ਉਸ 'ਚ ਖ਼ਤਰਨਾਕ ਕੈਮੀਕਲ ਹੁੰਦੇ ਹਨ।

Wrapping food in newspaper will be finned 2 Lakh rupees

ਲਖਨਊ : ਅਖ਼ਬਾਰੀ ਕਾਗ਼ਜ਼ 'ਚ ਹੁਣ ਖਾਣ-ਪੀਣ ਦੀ ਸਮਗਰੀ ਵੇਚਣਾ ਦੁਕਾਨਦਾਰਾਂ ਨੂੰ ਕਾਫ਼ੀ ਮਹਿੰਗਾ ਪਵੇਗਾ। ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਖਾਦ ਤੇ ਸੁਰੱਖਿਆ ਅਧਿਕਾਰੀ ਨਿਤੇਸ਼ ਮਿਸ਼ਰਾ ਨੇ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਨੂੰ ਕੇਂਦਰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। 

ਨਿਤੇਸ਼ ਮਿਸ਼ਰਾ ਨੇ ਕਿਹਾ ਕਿ ਜੇ ਕੋਈ ਵੀ ਦੁਕਾਨਦਾਰ ਅਖ਼ਬਾਰੀ ਕਾਗ਼ਜ਼ 'ਚ ਖਾਣ-ਪੀਣ ਦੀ ਚੀਜ਼ ਵੇਚਦਾ ਪਾਇਆ ਗਿਆ ਤਾਂ ਉਸ ਦੇ ਵਿਰੁਧ 2 ਲੱਖ ਤਕ ਦਾ ਜੁਰਮਾਨਾ ਲਗਾਉਣ ਦਾ ਕਾਨੂੰਨ ਹੈ। ਕੇਂਦਰ ਸਰਕਾਰ ਵਲੋਂ ਅਖ਼ਬਾਰ 'ਚ ਖਾਣ-ਪੀਣ ਦੀਆਂ ਚੀਜ਼ਾਂ ਲਪੇਟ ਕੇ ਵੇਚਣ ਨੂੰ ਸਿਹਤ ਲਈ ਹਾਨੀਕਾਰਕ ਦੱਸਦਿਆਂ ਇਸ ਦੇ ਵਿਰੁਧ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ 'ਚ ਜਾਂਚ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਅਖ਼ਬਾਰੀ ਕਾਗ਼ਜ਼ 'ਚ ਪ੍ਰਿੰਟਿੰਗ ਲਈ ਜਿਹੜੀ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ, ਉਸ 'ਚ ਖ਼ਤਰਨਾਕ ਕੈਮੀਕਲ ਹੁੰਦੇ ਹਨ।

ਕਿਵੇਂ ਹੈ ਖ਼ਤਰਨਾਕ :
ਅਖਬਾਰ ਦੀ ਮੱਸ ਵਿਚ ਬਹੁਤ ਸਾਰੇ ਬਾਇਓਐਕਟਿਵ ਤੱਤ ਹੁੰਦੇ ਹਨ। ਨਾਲ ਹੀ ਇਸ ਵਿਚ ਨੁਕਸਾਨਦੇਹ ਰੰਗ, ਪਿਗਮੈਂਟ, ਐਡਿਟਿਵ ਅਤੇ ਪ੍ਰੀਜ਼ਰਵੇਟਿਵ ਸ਼ਾਮਲ ਹੁੰਦੇ ਹਨ। ਇਨ੍ਹਾਂ ਤੋਂ ਸਿਹਤ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਇਕ ਰਿਪੋਰਟ ਮੁਤਾਬਕ ਜੇ ਤੁਸੀਂ ਕਾਗਜ 'ਚ ਖਾਣਾ ਲਪੇਟ ਕੇ ਖਾਂਦੇ ਹੋ ਤਾਂ ਇਹ ਖਾਣਾ ਤੁਹਾਡੇ ਸਰੀਰ 'ਚ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ। ਅਖਬਾਰ ਛਾਪਣ ਲਈ ਵਰਤੀ ਗਈ ਸਿਆਹੀ 'ਚ ਬਾਇਓਐਕਟਿਵ ਪਦਾਰਥ ਹੁੰਦੀਆਂ ਹਨ, ਜੋ ਜਿਉਂਦੇ ਵਿਅਕਤੀ ਦੇ ਸੰਪਰਕ 'ਚ ਆਉਂਦੇ ਹੀ ਐਕਟਿਵ ਹੋ ਜਾਂਦੇ ਹਨ।