50 ਸਾਲ ਦੀ ਬਜ਼ੁਰਗ ਦੇ ਭੇਸ਼ ‘ਚ 36 ਸਾਲ ਦੀ ਔਰਤ ਨੇ ਕੀਤੇ ਸਬਰੀਮਾਲਾ ‘ਚ ਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਸਬਰੀਮਾਲਾ ਮੰਦਰ ਵਿਚ ਪਿਛਲੇ ਹਫ਼ਤੇ ਦੋ ਔਰਤਾਂ ਦੇ ਦਰਸਨ ਕਰਨ ਤੋਂ ਬਾਦ ਹੁਣ ਇਕ 36 ਸਾਲਾ ਅਨੂਸੂਚਿਤ ਜਾਤ ਦੀ ਔਰਤ ਨੇ ਇਹ ਦਾਅਵਾ ਕੀਤਾ...

Sabrimala Temple

ਤਿਰੂਵਨੰਤਪੂਰਮ : ਕੇਰਲ ਦੇ ਸਬਰੀਮਾਲਾ ਮੰਦਰ ਵਿਚ ਪਿਛਲੇ ਹਫ਼ਤੇ ਦੋ ਔਰਤਾਂ ਦੇ ਦਰਸਨ ਕਰਨ ਤੋਂ ਬਾਦ ਹੁਣ ਇਕ 36 ਸਾਲਾ ਅਨੂਸੂਚਿਤ ਜਾਤ ਦੀ ਔਰਤ ਨੇ ਇਹ ਦਾਅਵਾ ਕੀਤਾ ਹੈ ਕਿ ਉਸਨੇ ਸਬਰੀਮਾਲਾ ਮੰਦਰ ਵਿਚ ਦਰਸ਼ਨ ਕੀਤਾ ਹਨ। ਉਸਦਾ ਕਹਿਣਾ ਹੈ ਕਿ ਮੰਗਲਵਾਰ ਦੀ ਸਵੇਰ ਉਸਨੇ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ ਹਨ। ਪੀ ਮੰਜੂ ਨਾਮ ਦੀ ਇਸ ਔਰਤ ਨੇ ਇਹ ਦਾਅਵਾ ਫੇਸਬੁਕ ਪੋਸਟ ਦੇ ਜ਼ਰੀਏ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਇਕ 50 ਸਾਲ ਬੁੱਢੀ ਔਰਤ ਦੀ ਇਕਟਿੰਗ ਕਰਦੇ ਹੋਏ ਮੰਦਰ ਵਿਚ ਦਰਸ਼ਨ ਕੀਤਾ ਹਨ।

ਉਸਨੇ ਇਸਦੀ ਇਕ ਤਰਵੀਰ ਵੀ ਸਾਂਝੀ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਔਰਤ ਪ੍ਰਦਰਸ਼ਨਕਾਰੀਆਂ ਨੂੰ ਚਕਮਾ ਦੇ ਕੇ ਮੰਦਰ ਵਿਚ ਦਾਖਲ ਹੋਈ ਸੀ ਅਤੇ ਹੁਣ ਇਸ ਗੱਲ ਦਾ ਖ਼ੁਲਾਸਾ ਕਰ ਰਹੀ ਹੈ। ਮੰਜੂ ਉਹਨਾਂ 20 ਔਰਤਾਂ ਵਿਚੋਂ ਇਕ ਹੈ ਜੋ ਪਿਛਲੇ ਸਾਲ ਅਕਤੂਬਰ ਵਿਚ ਮੰਦਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਦਰ ਨਹੀਂ ਜਾ ਸਕੀ ਸੀ। ਇਸ ਵਾਰ ਉਸ ਨੇ ਪੁਲਿਸ ਦੀ ਸਹਾਇਤਾ ਵੀ ਨਹੀਂ ਮੰਗੀ। ਉਸ ਦਾ ਕਹਿਣਾ ਹੈ ਕਿ ਉਸ ਨੇ ਕਾਫ਼ੀ ਚੰਗੀ ਤਰ੍ਹਾ ਦਰਸ਼ਨ ਕੀਤੇ ਹਨ। ਉਸ ਨੇ ਅਪਣੇ ਵਾਲਾਂ ਨੂੰ ਝਾੜ ਕੇ ਸਫ਼ੇਦ ਕੀਤਾ। ਔਰਤ ਫੈਡਰੇਸ਼ਨ ਦੀ ਕਰਮਚਾਰੀ ਮੰਜੂ ਦਾ ਕਹਿਣਾ ਹੈ ਕਿ ਉਹ ਭਵਿਖ ਵਿਚ ਵੀ ਮੰਦਰ ਵਿਚ ਜਾਂਦੀ ਰਹੇਗੀ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਮੰਦਰ ਵਿਚ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਖ਼ਤਮ ਕਰ ਦਿਤਾ ਸੀ। ਇਸ ਪਰੰਪਰਾ ਦੇ ਅਧੀਨ 50 ਸਾਲ ਤੋਂ ਘੱਟ ਦੀਆਂ ਔਰਤਾ ਦਰਸ਼ਨ ਨਹੀਂ ਕਰ ਸਕਦੀਆਂ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਹਲੇ ਤਕ ਵਿਰੋਧ ਹੋ ਰਿਹਾ ਹੈ। ਉਥੇ ਹੀ ਪਹਿਲੀ ਵਾਰ ਮੰਦਰ ਵਿਚ ਦਾਖ਼ਲ ਕਰਨ ਵਾਲੀਆਂ ਔਰਤਾਂ ਬਿੰਦੂ ਅਤੇ ਕਨਕਾ ਹਨ।