ਕਿਸਾਨੀ ਮੋਰਚੇ ਵਿਚ ਇਨਕਲਾਬੀ ਗੀਤਾਂ ਨਾਲ ਜੋਸ਼ ਭਰ ਰਹੇ ਹਨ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਗੂ ਰਮਨ ਨੇ ਦੱਸਿਆ ਕਿ ਛੱਬੀ ਜਨਵਰੀ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਜਾਂਦਾ ਤਾਂ ਮੋਰਚੇ ਵਿੱਚ ਦਹਿਸ਼ਤ ਪੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ।

SFS Leader Raman

ਨਵੀਂ ਦਿੱਲੀ , ਅਰਪਨ ਕੌਰ : ਦਿੱਲੀ ਬਾਰਡਰ ‘ਤੇ ਡਟੇ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂਆਂ ਨੇ ਗੀਤਾਂ ਰਾਹੀਂ ਕਿਸਾਨਾਂ ਵਿਚ ਭਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਚੜ੍ਹਦੀ ਕਲਾ ਵਿੱਚ ਕਿਸੇ ਪ੍ਰਕਾਰ ਦੇ ਡਰਨ ਦੀ ਲੋੜ ਨਹੀਂ ਹੈ । ਐਸ ਐਫ ਐਸ ਦੇ ਆਗੂ ਰਮਨ ਨੇ ਦੱਸਿਆ ਕਿ  ਛੱਬੀ ਜਨਵਰੀ ਤੋਂ ਬਾਅਦ ਲੋਕਾਂ ਨੂੰ ਸੰਭਾਲਿਆ ਜਾਂਦਾ ਤਾਂ  ਮੋਰਚੇ ਵਿੱਚ ਦਹਿਸ਼ਤ ਪੈਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ । ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਵਾਲੇ ਘਟਨਾਕ੍ਰਮ ਤੋਂ ਬਾਅਦ ਇੱਕ ਵਾਰ ਲੋਕਾਂ ਵਿੱਚ ਜ਼ਰੂਰ ਦਹਿਸ਼ਤ ਪਈ ਸੀ ਪਰ  ਉਹ ਹੁਣ ਲੋਕ ਹੁਣ ਸਮਝ ਚੁੱਕੇ ਹਨ । 

Related Stories