PM Modi News: 12 ਮਾਰਚ ਨੂੰ ਗੁਜਰਾਤ ਤੇ ਰਾਜਸਥਾਨ ਦੌਰੇ ’ਤੇ ਹੋਣਗੇ ਪ੍ਰਧਾਨ ਮੰਤਰੀ; 85000 ਕਰੋੜ ਪ੍ਰਾਜੈਕਟ ਕਰਨਗੇ ਲੋਕ ਅਰਪਿਤ
ਪੀਐਮਓ ਨੇ ਦਸਿਆ ਕਿ ਪ੍ਰਧਾਨ ਮੰਤਰੀ 85,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
PM Modi will visit Gujarat and Rajasthan on 12th March
PM Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਮਾਰਚ ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਸਾਂਝੀ ਕੀਤੀ ਗਈ। ਪੀਐਮਓ ਨੇ ਦਸਿਆ ਕਿ ਪ੍ਰਧਾਨ ਮੰਤਰੀ 85,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਇਸ ਦੌਰਾਨ ਉਹ ਸਾਬਰਮਤੀ ਆਸ਼ਰਮ ਦਾ ਵੀ ਦੌਰਾ ਕਰਨਗੇ ਜਿਥੇ ਉਹ ਕੋਚਰਬ ਆਸ਼ਰਮ ਦਾ ਉਦਘਾਟਨ ਕਰਨਗੇ ਅਤੇ ਗਾਂਧੀ ਆਸ਼ਰਮ ਮੈਮੋਰੀਅਲ ਦੇ ਮਾਸਟਰ ਪਲਾਨ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਉਹ ਰਾਜਸਥਾਨ ਦੇ ਪੋਖਰਨ ਵਿਖੇ ਤਿੰਨ-ਸੇਵਾ ਲਾਈਵ ਫਾਇਰ ਅਤੇ ਅਭਿਆਸ ਦੇ ਰੂਪ ਵਿਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਤਾਲਮੇਲ ਵਾਲੇ ਪ੍ਰਦਰਸ਼ਨ 'ਭਾਰਤ ਸ਼ਕਤੀ' ਦੇ ਵੀ ਗਵਾਹ ਬਣਨਗੇ।
(For more Punjabi news apart from PM Modi will visit Gujarat and Rajasthan on 12th March, stay tuned to Rozana Spokesman)