ਪੂਰੇ ਦੇਸ਼ 'ਚੋਂ ਪਹਿਲਾਂ ਰੈਂਕ ਹਾਸਲ ਕਰ ਪ੍ਰਣਵ ਗੋਇਲ ਨੇ ਵਧਾਇਆ ਪੰਜਾਬ ਦਾ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈਆਈਟੀ ਕਾਨਪੁਰ ਵੱਲੋਂ ਅੱਜ ਜੁਆਇੰਟ ਐਂਟਰੈਂਸ ਐਕਜ਼ਾਮਿਨੇਸ਼ਨ (JEE) ਐਡਵਾਂਸ 2018 ਦੇ ਨਤੀਜੇ ਘੋਸ਼ਿਤ.....

Pranav Goyal

ਚੰਡੀਗੜ੍ਹ, ਆਈਆਈਟੀ ਕਾਨਪੁਰ ਵੱਲੋਂ ਅੱਜ ਜੁਆਇੰਟ ਐਂਟਰੈਂਸ ਐਕਜ਼ਾਮਿਨੇਸ਼ਨ (JEE) ਐਡਵਾਂਸ 2018 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਨਤੀਜੇ 'ਚੋਂ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰਣਵ ਗੋਇਲ ਨੇ ਦੇਸ਼ 'ਚੋਂ ਪਹਿਲਾਂ ਰੈਂਕ ਹਾਸਲ ਕੀਤਾ ਹੈ। ਆਈਆਈਟੀ ਰੁੜਕੀ ਦੇ ਪੜਨ ਵਾਲੇ ਪ੍ਰਣਵ ਗੋਇਲ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬ ਦਾ ਮਾਣ ਵਧਾਉਣ ਦੇ ਨਾਲ ਨਾਲ ਆਪਣੇ ਸੁਪਨਿਆਂ ਵੱਲ ਜਾਂਦੇ ਰਾਹ ਨੂੰ ਵੀ ਹੋ ਰੁਸ਼ਨਾ ਲਿਆ ਹੈ।