ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਅਸਮਾਨ ਵਿਚ ਦੇਖਣ ਨੂੰ ਮਿਲੇਗੀ ਰਿੰਗ ਆਫ਼ ਫਾਇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦਾ ਦੂਜਾ ਗ੍ਰਹਿਣ ਅਤੇ ਪਹਿਲਾ ਸੂਰਜ ਗ੍ਰਹਿਣ ਅੱਜ ਯਾਨੀ 10 ਜੂਨ ਨੂੰ ਲੱਗਣ ਜਾ ਰਿਹਾ ਹੈ।

First solar eclipse of 2021 today

ਨਵੀਂ ਦਿੱਲੀ: ਇਸ ਸਾਲ ਦਾ ਦੂਜਾ ਗ੍ਰਹਿਣ ਅਤੇ ਪਹਿਲਾ ਸੂਰਜ ਗ੍ਰਹਿਣ (solar eclipse) ਅੱਜ ਯਾਨੀ 10 ਜੂਨ ਨੂੰ ਲੱਗਣ ਜਾ ਰਿਹਾ ਹੈ। ਇਸ ਗ੍ਰਹਿਣ ਦੌਰਾਨ ਅਸਮਾਨ ਵਿਚ ‘ਰਿੰਗ ਆਫ਼ ਫਾਇਰ(Ring of Fire) ਦਿਖਾਈ ਦੇਵੇਗੀ। ਭਾਵ ਇਸ ਦੌਰਾਨ ਸੂਰਜ ਅੰਗੂਠੀ ਦੀ ਸ਼ਕਲ ਦਾ ਨਜ਼ਰ ਆਵੇਗਾ, ਜਿਸ ਨੂੰ ਰਿੰਗ ਆਫ਼ ਫਾਇਰ (ਅੱਗ ਦਾ ਛੱਲਾ) ਕਿਹਾ ਜਾਂਦਾ ਹੈ।

ਹੋਰ ਪੜ੍ਹੋ: ਬੋਮਾਨ ਇਰਾਨੀ ਦੀ ਮਾਂ ਦੀ ਹੋਈ ਮੌਤ, ਅਭਿਨੇਤਾ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ

ਸੂਰਜ ਗ੍ਰਹਿਣ ਦੌਰਾਨ ਚੰਦਰਮਾ ਸੂਰਜ (Sun) ਦੇ ਲਗਭਗ 97ਫੀਸਦ ਹਿੱਸੇ ਨੂੰ ਕਵਰ ਕਰੇਗਾ। ਭਾਰਤੀ ਸਮੇਂ ਮੁਤਾਬਕ ਇਹ ਸੂਰਜ ਗ੍ਰਹਿਣ ਦੁਪਹਿਰ 1.42 ਵਜੇ ਸ਼ੁਰੂ ਹੋਵੇਗਾ ਜੋ ਕਿ ਸ਼ਾਮ 6.41 ਤੱਕ ਚੱਲੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਨਹੀਂ ਦੇਖਿਆ ਜਾ ਸਕੇਗਾ।

 ਇਹ ਵੀ ਪੜ੍ਹੋ:  ਡੀ.ਆਈ.ਜੀ. ਏ.ਐਸ. ਅਟਵਾਲ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਗੋਲੀਆਂ ਨਾਲ ਭੁੰਨਣ ਦਾ ਮਸਲਾ

ਕੀ ਹੁੰਦੀ ਹੈ ਰਿੰਗ ਆਫ ਫਾਇਰ (Ring Of Fire)

ਉੱਤਰ ਪੂਰਬੀ ਯੂਐਸ ਅਤੇ ਪੂਰਬੀ ਕੈਨੇਡਾ ਵਿਚ ਲੋਕ ਇਕ ਅੰਸ਼ਕ ਸੂਰਜ ਗ੍ਰਹਿਣ ਦੇਖਣਗੇ। ਉੱਤਰ ਕੈਨੇਡਾ, ਗ੍ਰੀਨਲੈਂਡ ਅਤੇ ਰੂਸ ਦੇ ਲੋਕ ਕੁੰਡਲਾਕਾਰ ਸੂਰਜ ਗ੍ਰਹਿਣ ਦੇਖ ਸਕਣਗੇ, ਜਿਸ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ। ਉੱਤਰੀ ਓਨਟਾਰੀਓ ਅਤੇ ਅਤੇ ਕਿਊਬੈਕ ਦੇ ਇਕ ਛੋਟੇ ਖੇਤਰ ਵਿਚ ਰਿੰਗ ਆਫ ਫਾਇਰ ਦਿਖਾਈ ਦੇਵੇਗੀ।

ਸਪੇਨ, ਜਰਮਨੀ, ਯੂਕੇ, ਫਰਾਂਸ ਅਤੇ ਸਕੈਂਡੀਨੇਵੀਆ ਸਮੇਤ ਉੱਤਰੀ ਯੂਰੋਪ ਵਿਚ ਰਹਿਣ ਵਾਲੇ ਲੋਕ ਵੀ ਅੰਸ਼ਕ ਸੂਰਜ ਗ੍ਰਹਿਣ ਦੇਖ ਸਕਣਗੇ। ਨਾਸਾ ਅਨੁਸਾਰ ਇਹ ਗ੍ਰਹਿਣ ਆਮ ਤੌਰ 'ਤੇ ਸਭ ਤੋਂ ਲੰਬੇ ਹੁੰਦੇ ਹਨ ਕਿਉਂਕਿ ਇਸ ਰਿੰਗ ਨੂੰ 10 ਮਿੰਟਾਂ ਤੋਂ ਵੱਧ ਸਮੇਂ ਲਈ ਦੇਖਿਆ ਜਾ ਸਕਦਾ ਹੈ, ਹਾਲਾਂਕਿ ਆਮ ਤੌਰ 'ਤੇ ਇਹ ਪੰਜ ਜਾਂ ਛੇ ਮਿੰਟਾਂ ਤੋਂ ਜ਼ਿਆਦਾ ਨਹੀਂ ਰਹਿੰਦੇ।

ਹੋਰ ਪੜ੍ਹੋ: ਸੰਪਾਦਕੀ: ਸ਼ੁਧ ਪਾਣੀਆਂ ਵਾਲਾ ਪੰਜਾਬ ਅੱਜ ਗੰਦੇ ਪਾਣੀ ਤੇ ਜ਼ਹਿਰੀਲੀ ਖੇਤੀ ਉਪਜ ਵਾਲਾ ਪੰਜਾਬ

ਇਸ ਸਾਲ ਲੱਗਣਗੇ ਦੋ ਸੂਰਜ ਗ੍ਰਹਿਣ

ਦੱਸ ਦਈਏ ਕਿ ਇਸ ਸਾਲ ਦੋ ਸੂਰਜ ਗ੍ਰਹਿਣ ਹੋਣਗੇ। ਦੂਜਾ ਸੂਰਜ ਗ੍ਰਹਿਣ 4 ਦਸੰਬਰ 2021 ਨੂੰ ਹੋਵੇਗਾ ਅਤੇ ਉਹ ਵੀ ਭਾਰਤ ਵਿਚ ਨਹੀਂ ਦਿਖਾਈ ਦੇਵੇਗਾ। ਇਸ ਤੋਂ ਪਹਿਲਾਂ ਬੀਤੀ 26 ਮਈ ਨੂੰ ਸੂਪਲ ਬਲੱਡ ਮੂਨ ਯਾਨੀ ਚੰਦਰਮਾ ਗ੍ਰਹਿਣ ਲੱਗਿਆ ਸੀ ਪਰ ਇਹ ਗ੍ਰਹਿਣ ਵੀ ਭਾਰਤ ਵਿਚ ਦਿਖਾਈ ਨਹੀਂ ਦਿੱਤਾ ਸੀ।