ਪੈਗੰਬਰ ਟਿੱਪਣੀ ਵਿਵਾਦ: ਰਾਂਚੀ ’ਚ ਹਿੰਸਾ ਦੌਰਾਨ ਦੋ ਦੀ ਮੌਤ, ਵੱਡੀ ਗਿਣਤੀ ‘ਚ ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿੰਸਾ ਵਿਚ ਆਈਪੀਐਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਰਾਂਚੀ ਦੇ 12 ਥਾਣਾ ਖੇਤਰਾਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Two killed in Jharkhand protests

 

ਰਾਂਚੀ: ਝਾਰਖੰਡ ਦੇ ਰਾਂਚੀ ਵਿਚ ਜੁੰਮੇ ਦੀ ਨਮਾਜ਼ ਤੋਂ ਬਾਅਦ ਭੜਕੀ ਹਿੰਸਾ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿਚ ਸੰਨਾਟਾ ਛਾ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਛਾਉਣੀਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ 22 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 12 ਪੁਲਿਸ ਕਰਮਚਾਰੀ ਅਤੇ 12 ਪ੍ਰਦਰਸ਼ਨਕਾਰੀ ਹਨ। ਹਿੰਸਾ ਵਿਚ ਆਈਪੀਐਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਰਾਂਚੀ ਦੇ 12 ਥਾਣਾ ਖੇਤਰਾਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Two killed in Jharkhand protests

ਇਸ ਦੌਰਾਨ ਰਾਂਚੀ 'ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਕੁਝ ਬਦਮਾਸ਼ ਮੇਨ ਰੋਡ ਦੇ ਮਹਾਵੀਰ ਮੰਦਰ 'ਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ। ਮੰਦਿਰ ਨੇੜੇ ਇਕ ਨੌਜਵਾਨ ਇਸਲਾਮ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਹੈ। ਇਸ ਦੇ ਨਾਲ ਹੀ ਉੱਥੇ ਗੋਲੀ ਚਲਾਈ ਗਈ, ਜੋ ਨੌਜਵਾਨ ਦੇ ਸਿਰ 'ਚ ਸਿੱਧੀ ਜਾ ਲੱਗੀ। ਉਹ ਮੌਕੇ 'ਤੇ ਡਿੱਗ ਜਾਂਦਾ ਹੈ। ਇਸ ਦੌਰਾਨ ਉੱਥੇ ਮੌਜੂਦ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ, ਜੋ ਹੁਣ ਸਾਹਮਣੇ ਆਈ ਹੈ।

Two killed in Jharkhand protests

ਗੋਲੀ ਚੱਲਣ ਤੋਂ ਤੁਰੰਤ ਬਾਅਦ ਉਸ ਦੇ ਸਾਥੀ ਰੌਲਾ ਪਾਉਣ ਲੱਗੇ, ਕੁਝ ਉਸ ਦੇ ਨੇੜੇ ਵੀ ਆ ਗਏ। ਲੋਕ ਉਸ ਨੂੰ ਰਿਮਸ ਹਸਪਤਾਲ ਲੈ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੋਰ ਜ਼ਖਮੀਆਂ ਦਾ ਇਲਾਜ ਵੀ ਜਾਰੀ ਹੈ। ਹਿੰਸਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਸਵੇਰ ਤੋਂ ਹੀ ਲਾਸ਼ ਨੂੰ ਘਰ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕਰ ਰਹੇ ਸਨ। ਉਹ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਦੀ ਟੀਮ ਉਹਨਾਂ ਨੂੰ ਮਨਾਉਣ ਲਈ ਪਹੁੰਚੀ। ਇਸ ਤੋਂ ਬਾਅਦ ਇਕ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਦੂਜੇ ਮ੍ਰਿਤਕ ਦੇ ਪਰਿਵਾਰ ਨੂੰ ਮਨਾਉਣ ਵਿਚ ਰੁੱਝਿਆ ਹੋਇਆ ਹੈ।

Two killed in Jharkhand protests

ਸ਼ੁੱਕਰਵਾਰ ਦੀ ਹਿੰਸਾ ਵਿਚ ਹੁਣ ਤੱਕ ਦੋ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਮੁਦੱਸਰ ਕੈਫੀ (22) ਅਤੇ ਸ਼ਾਹੀਲ (24) ਵਜੋਂ ਹੋਈ ਹੈ। 25 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ 'ਚ ਕਰੀਬ 12 ਲੋਕ ਰਿਮਸ 'ਚ ਦਾਖਲ ਹਨ। ਇਸ ਦੇ ਨਾਲ ਹੀ ਸਦਰ ਹਸਪਤਾਲ 'ਚ 10-12 ਲੋਕਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ। ਜ਼ਖਮੀ ਹੋਏ ਰਾਂਚੀ ਦੇ ਐੱਸਐੱਸਪੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।