IAS ਟੀਨਾ ਡਾਬੀ ਤੇ ਅਤਹਰ ਖਾਨ ਦੇ ਤਲਾਕ ਨੂੰ ਅਦਾਲਤ ਨੇ ਦਿੱਤੀ ਮਨਜ਼ੂਰੀ, 2018 ‘ਚ ਹੋਇਆ ਸੀ ਵਿਆਹ
ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।
ਜੈਪੁਰ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਪ੍ਰੀਖਿਆ, 2015 ਦੀ ਟਾਪਰ ਆਈਏਐਸ ਟੀਨਾ ਡਾਬੀ (Tina Dabi) ਅਤੇ ਉਸਦੇ ਆਈਏਐਸ ਪਤੀ ਅਤਹਰ ਖਾਨ (Athar Khan) ਦੇ ਤਲਾਕ ਨੂੰ ਜੈਪੁਰ ਫੈਮਿਲੀ ਕੋਰਟ (Jaipur Family Court) ਨੇ ਮਨਜ਼ੂਰੀ ਦੇ ਦਿੱਤੀ ਹੈ। ਦੋਵਾਂ ਨੇ ਪਿਛਲੇ ਸਾਲ ਨਵੰਬਰ ਵਿਚ ਆਪਸੀ ਸਹਿਮਤੀ ਨਾਲ ਤਲਾਕ (Divorced) ਲਈ ਜੈਪੁਰ ਦੀ ਫੈਮਿਲੀ ਕੋਰਟ ਵਿਚ ਅਰਜ਼ੀ ਦਿੱਤੀ ਸੀ।
ਹੋਰ ਪੜ੍ਹੋ: ਨੀਰਜ ਚੋਪੜਾ ਨੂੰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗੱਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’
ਦੋਵਾਂ ਦਾ ਸਾਲ 2018 ਵਿਚ ਇੱਕ ਹਾਈ ਪ੍ਰੋਫਾਈਲ ਵਿਆਹ ਸੀ, ਜਿਸ ਵਿਚ ਬਹੁਤ ਸਾਰੇ ਸੀਨੀਅਰ ਸਿਆਸਤਦਾਨ, ਨੌਕਰਸ਼ਾਹ ਅਤੇ ਹੋਰ ਮਸ਼ਹੂਰ ਲੋਕ ਸ਼ਾਮਲ ਹੋਏ ਸਨ। ਅਤਹਰ ਖਾਨ, ਜੋ ਕਿ ਕਸ਼ਮੀਰ ਦਾ ਰਹਿਣ ਵਾਲਾ ਹੈ, ਨੇ 2015 ਵਿਚ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ, ਉਸੇ ਸਾਲ ਟੀਨਾ ਡਾਬੀ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਟਾਪ (IAS Toppers) ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਟੀਨਾ ਅਤੇ ਅਥਰ ਸਿਖਲਾਈ ਦੇ ਦੌਰਾਨ ਇੱਕ ਦੂਜੇ ਨੂੰ ਮਿਲੇ ਸਨ। ਦੋਵੇਂ ਰਾਜਸਥਾਨ ਕੈਡਰ ਦੇ ਅਧਿਕਾਰੀ ਹਨ ਅਤੇ ਇਸ ਵੇਲੇ ਜੈਪੁਰ ਵਿਚ ਤਾਇਨਾਤ ਹਨ।
ਹੋਰ ਪੜ੍ਹੋ: ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਟੀਨਾ ਅਤੇ ਅਤਹਰ ਦੀ ਪ੍ਰੇਮ ਕਹਾਣੀ ਕਾਫੀ ਸੁਰਖੀਆਂ ਵਿੱਚ ਸੀ। ਦੱਸ ਦੇਈਏ ਕਿ ਹਿੰਦੂ ਮਹਾਸਭਾ ਨੇ ਆਈਏਐਸ ਟਾਪਰ ਟੀਨਾ ਡਾਬੀ ਅਤੇ ਅਤਹਰ ਦੇ ਵਿਆਹ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ਲਵ ਜਿਹਾਦ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਅਤਹਰ ਅਨੰਤਨਾਗ ਅਤੇ ਟੀਨਾ ਡਾਬੀ ਦਿੱਲੀ ਦੀ ਵਸਨੀਕ ਹੈ। ਹਾਲਾਂਕਿ ਟੀਨਾ ਅਤੇ ਅਤਹਰ ਦੋਵੇਂ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ। ਪਰ ਦੋਵਾਂ ਨੇ ਆਪਣੇ ਰਿਸ਼ਤੇ ਦੇ ਉਤਰਾਅ ਚੜ੍ਹਾਅ ਦਾ ਜ਼ਿਕਰ ਨਹੀਂ ਕੀਤਾ।