ਨਕਸਲੀ ਖੇਤਰ ਦੀ ਨਮਰਤਾ ਨੂੰ ਮਿਲਿਆ ਮਿਹਨਤ ਦਾ ਫਲ, ਪਹਿਲਾਂ ਬਣੀ IPS ਤੇ ਹੁਣ ਬਣੀ IAS

ਏਜੰਸੀ

ਖ਼ਬਰਾਂ, ਰਾਸ਼ਟਰੀ

ਨਕਸਲੀ ਖੇਤਰ ਦੀ ਰਹਿਣ ਵਾਲੀ ਨਮਰਤਾ ਜੈਨ ਨੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹਾਰ ਨਹੀਂ ਮੰਨੀ।

Woman from Dantewada secures 12th rank in UPSC

ਨਵੀਂ ਦਿੱਲੀ: ਨਕਸਲੀ ਖੇਤਰ ਦੀ ਰਹਿਣ ਵਾਲੀ ਨਮਰਤਾ ਜੈਨ (Namrata Jain from Naxal hit area) ਨੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹਾਰ ਨਹੀਂ ਮੰਨੀ। ਨਮਰਤਾ ਜੈਨ ਨੇ ਸਾਬਿਤ ਕਰ ਦਿੱਤਾ ਹੈ ਕਿ ਮੁਸ਼ਕਿਲ ਹਲਾਤਾਂ ਦੇ ਬਾਵਜੂਦ ਵੀ ਅਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੀ ਰਹਿਣ ਵਾਲੀ ਨਮਰਤਾ ਜੈਨ ਨੂੰ ਹੁਣ ਮਹਾਸਮੁੰਦ ਵਿਚ ਪੋਸਟਿੰਗ ਮਿਲੀ ਹੈ ਅਤੇ ਉਹਨਾਂ ਨੇ ਐਸਡੀਐਮ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਤੋਂ ਪਹਿਲਾਂ ਨਮਰਤਾ ਰਾਏਪੁਰ ਵਿਚ ਟ੍ਰੇਨੀ ਅਸਿਸਟੈਂਟ ਕਲੈਕਟਰ ਸੀ।

ਹੋਰ ਪੜ੍ਹੋ: 5ਵੇਂ ਪਾਤਸ਼ਾਹ ਦਾ ਵਰਦਾਨ ਪ੍ਰਾਪਤ ਪਰਵਾਰ ‘ਸਬ ਸੇ ਪਹਿਲੋ ਭਾਈ ਬਹਿਲੋ’

ਦੱਸ ਦਈਏ ਕਿ ਨਮਰਤਾ ਜੈਨ (Namrata Jain) ਦੰਤੇਵਾੜਾ ਜ਼ਿਲ੍ਹੇ ਦੇ ਕਾਰਲੀ ਦੀ ਰਹਿਣ ਵਾਲੀ ਹੈ। ਇਹ ਜ਼ਿਲ੍ਹਾ ਦੇਸ਼ ਦੇ ਨਕਸਲਵਾਦ ਤੋਂ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਮਰਤਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ, ‘ਉਹਨਾਂ ਦੇ ਕਸਬੇ ਵਿਚ ਇਕ ਪੁਲਿਸ ਸਟੇਸ਼ਨ ਵਿਚ ਨਕਸਲੀਆਂ ਨੇ ਧਮਾਕਾ ਕੀਤਾ ਸੀ, ਜਿਸ ਨੇ ਮੈਨੂੰ ਸਿਵਲ ਸੇਵਾ ਵਿਚ ਸ਼ਾਮਲ ਹੋ ਕੇ ਗਰੀਬਾਂ ਦੀ ਸੇਵਾ ਕਰਨ ਅਤੇ ਮਾਓਵਾਦ ਪ੍ਰਭਾਵਿਤ ਖੇਤਰ ਵਿਚ ਵਿਕਾਸ ਲਿਆਉਣ ਲਈ ਪ੍ਰੇਰਿਤ ਕੀਤਾ’।

ਹੋਰ ਪੜ੍ਹੋ:  ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'

ਨਮਰਤਾ ਨੇ ਅਪਣੀ ਮੁੱਢਲੀ ਸਿੱਖਿਆ ਕਾਰਲੀ ਤੋਂ ਹੀ ਹਾਸਲ ਕੀਤੀ। ਇਸ ਤੋਂ ਬਾਅਦ ਨਮਰਤਾ ਨੇ 5 ਸਾਲ ਭਿਲਾਈ ਅਤੇ 3 ਸਾਲ ਦਿੱਲੀ ਵਿਚ ਰਹਿ ਕੇ ਪੜ੍ਹਾਈ ਕੀਤੀ। ਨਮਰਤਾ ਨੇ ਆਪਣੀ ਇੰਜੀਨੀਅਰਿੰਗ ਭਿਲਾਈ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਇਕ ਪਬਲਿਕ ਸੈਕਟਰ ਕੰਪਨੀ ਵਿਚ ਨੌਕਰੀ ਮਿਲ ਗਈ। ਨਮਰਤਾ ਦਾ ਸੁਪਨਾ ਆਈਏਐਸ ਬਣਨ ਦਾ ਸੀ, ਇਸ ਲਈ ਉਸ ਨੇ ਨੌਕਰੀ ਨਹੀਂ ਕੀਤੀ ਅਤੇ ਦਿੱਲੀ ਜਾ ਕੇ ਯੂਪੀਐਸਸੀ ਦੀ ਤਿਆਰੀ ਕਰਨ ਦਾ ਮਨ ਬਣਾ ਲਿਆ।

ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ

ਨਮਰਤਾ ਨੂੰ ਉਸ ਦੇ ਚਾਚੇ ਅਤੇ ਮਾਮੇ ਨੇ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਵੱਧ ਉਤਸ਼ਾਹਤ ਕੀਤਾ। ਤਿਆਰੀ ਦੌਰਾਨ ਨਮਰਤਾ ਦੇ 2 ਚਾਚਿਆਂ ਦੀ ਮੌਤ ਹੋ ਗਈ ਪਰ ਨਮਰਤਾ ਨੇ ਅਪਣਾ ਸੁਪਨਾ ਨਹੀਂ ਟੁੱਟਣ ਦਿੱਤਾ। ਨਮਰਤਾ ਨੇ 2015 ਵਿਚ ਪਹਿਲੀ ਵਾਰ ਯੂਪੀਐਸਸੀ ਪ੍ਰੀਖਿਆ ਦਿੱਤੀ ਪਰ ਉਹ ਸਫਲ ਨਹੀਂ ਹੋ ਸਕੀ ਇਸ ਤੋਂ ਬਾਅਦ ਸਾਲ 2016 ਵਿਚ ਪ੍ਰੀਖਿਆ ’ਚ 99ਵਾਂ ਰੈਂਕ ਹਾਸਲ ਕਰਨ ਦੇ ਬਾਵਜੂਦ ਉਹ ਆਈਏਐਸ ਨਹੀਂ ਬਣ ਸਕੀ ਅਤੇ ਉਹ ਮੱਧ ਪ੍ਰਦੇਸ਼ ਕੈਡਰ ਦੀ ਆਈਪੀਐਸ ਅਫਸਰ ਬਣੀ। ਇਸ ਦੌਰਾਨ ਨਮਰਤਾ ਨੇ ਤਿਆਰੀ ਨਹੀਂ ਛੱਡੀ। ਪੁਲਿਸ ਟ੍ਰੇਨਿੰਗ ਦੌਰਾਨ ਨਮਰਤਾ ਜੈਨ (Woman from Dantewada secures 12th rank in UPSC) ਲਗਾਤਾਰ ਤਿਆਰੀ ਕਰਦੀ ਰਹੀ। ਨਮਰਤਾ ਨੇ 2018 ਵਿਚ ਪ੍ਰੀਖਿਆ ਦਿੱਤੀ ਤੇ ਉਸ ਦੀ ਮਿਹਨਤ ਰੰਗ ਲਿਆਈ। ਨਮਰਤਾ ਨੇ 12ਵਾਂ ਰੈਂਕ ਹਾਸਲ ਕੀਤਾ ਤੇ ਉਸ ਦਾ ਆਈਏਐਸ ਬਣਨ ਦਾ ਸੁਪਨਾ ਪੂਰਾ ਹੋ ਗਿਆ।