Court News: ਮੁੰਬਈ ਹਾਈ ਕੋਰਟ ਦਾ ਫ਼ੈਸਲਾ; ਬੀਮਾਰ ਸਾਬਕਾ ਪਤੀ ਨੂੰ ਹਰ ਮਹੀਨੇ 10,000 ਰੁਪਏ ਗੁਜ਼ਾਰਾ ਭੱਤਾ ਦੇਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਬੀਮਾਰੀ ਕਾਰਨ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਵਿਚ ਅਸਮਰੱਥ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਜਵਾਬਦੇਹ ਹੈ ਪਤਨੀ

Bombay High Court tells woman to pay maintenance to unemployed, ill husband

Court News: ਬੰਬੇ ਹਾਈ ਕੋਰਟ ਨੇ ਇਕ ਕੰਮਕਾਜੀ ਔਰਤ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਅਪਣੇ ਸਾਬਕਾ ਪਤੀ ਨੂੰ 10,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਅਦਾ ਕਰੇ ਜੋ ਅਪਣੀ ਬੀਮਾਰੀ ਕਾਰਨ ਰਹਿਣ-ਸਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਵਿਚ ਅਸਮਰੱਥ ਹੈ।

ਜਸਟਿਸ ਸ਼ਰਮੀਲਾ ਦੇਸ਼ਮੁੱਖ ਦੀ ਬੈਂਚ ਨੇ 2 ਅਪ੍ਰੈਲ ਦੇ ਅਪਣੇ ਹੁਕਮ 'ਚ ਕਿਹਾ ਕਿ ਹਿੰਦੂ ਮੈਰਿਜ ਐਕਟ ਦੀਆਂ ਧਾਰਾਵਾਂ 'ਚ ‘ਸਪਾਊਸ’ (ਜੀਵਨਸਾਥੀ) ਸ਼ਬਦ ਦਾ ਜ਼ਿਕਰ ਹੈ ਅਤੇ ਇਸ 'ਚ ਪਤੀ-ਪਤਨੀ ਦੋਵੇਂ ਸ਼ਾਮਲ ਹਨ। ਹਾਈ ਕੋਰਟ ਨੇ ਹੁਕਮ 'ਚ ਕਿਹਾ ਕਿ ਔਰਤ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਉਸ ਦਾ ਸਾਬਕਾ ਪਤੀ ਅਪਣੀ ਖਰਾਬ ਸਿਹਤ ਕਾਰਨ ਰਹਿਣ ਲਈ ਆਮਦਨ ਕਮਾਉਣ ਦੇ ਯੋਗ ਨਹੀਂ ਹੈ।

ਅਦਾਲਤ ਨੇ ਕਿਹਾ, "ਜਦੋਂ ਪਤੀ ਅਪਣੇ ਆਪ ਨੂੰ ਸੰਭਾਲਣ ਦੇ ਯੋਗ ਨਹੀਂ ਹੁੰਦਾ ਹੈ ਅਤੇ ਪਤਨੀ ਕੋਲ ਆਮਦਨ ਦਾ ਕੋਈ ਸਰੋਤ ਹੈ, ਤਾਂ ਉਹ ਅੰਤਰਿਮ ਗੁਜ਼ਾਰਾ ਅਦਾ ਕਰਨ ਲਈ ਜਵਾਬਦੇਹ ਹੈ।"

(For more Punjabi news apart from Bombay High Court tells woman to pay maintenance to unemployed, ill husband, stay tuned to Rozana Spokesman)