ਲੋਕਤੰਤਰ ਦਾ ਗਲਾ ਘੁੱਟਣ ਵਿਚ ਭਾਜਪਾ ਸਰਕਾਰ ਦਾ ਸਾਥ ਦੇ ਰਿਹਾ ਟਵਿਟਰ- ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਅਤੇ ਇਸ ਦੇ ਕਈ ਮੁੱਖ ਆਗੂਆਂ ਦੇ ਟਵਿਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈ ਕੇ ਮਾਈਕ੍ਰੋ ਬਲਾਗਿੰਗ ਸਾਈਟ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਅਤੇ ਇਸ ਦੇ ਕਈ ਮੁੱਖ ਆਗੂਆਂ ਦੇ ਟਵਿਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈ ਕੇ ਮਾਈਕ੍ਰੋ ਬਲਾਗਿੰਗ ਸਾਈਟ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਟਵਿਟਰ ਭਾਰਤ ਵਿਚ ਭਾਜਪਾ ਵੱਲੋਂ ਲੋਕਤੰਤਰ ਦਾ ਗਲਾ ਘੁੱਟਣ ਵਿਚ ਉਹਨਾਂ ਦਾ ਸਾਥ ਦੇ ਰਿਹਾ ਹੈ।
ਹੋਰ ਪੜ੍ਹੋ: ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਦੇਸ਼ ਤੋਂ ਮੁਆਫ਼ੀ ਮੰਗਣ ਵਿਰੋਧੀ ਧਿਰਾਂ- ਅਨੁਰਾਗ ਠਾਕੁਰ
ਉਹਨਾਂ ਨੇ ਟਵੀਟ ਕੀਤਾ, ‘ਕੀ ਟਵਿਟਰ ਕਾਂਗਰਸ ਨੇਤਾਵਾਂ ਦੇ ਅਕਾਊਂਟ ਮੁਅੱਤਲ ਕਰਨ ਵਿਚ ਆਪਣੀ ਨੀਤੀ ਦੀ ਪਾਲਣਾ ਕਰ ਰਿਹਾ ਹੈ ਜਾਂ ਫਿਰ ਮੋਦੀ ਸਰਕਾਰ ਦੀ ਨੀਤੀ ਦੀ? ਉਸ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਟਵਿਟਰ ਅਕਾਊਂਟ ਬੰਦ ਕਿਉਂ ਨਹੀਂ ਕੀਤਾ ਜਦਕਿ ਉਸ ਤੋਂ ਵੀ ਉਹੀ ਤਸਵੀਰਾਂ ਟਵੀਟ ਕੀਤੀਆਂ ਗਈਆਂ ਸਨ, ਜੋ ਸਾਡੇ ਕਿਸੇ ਨੇਤਾ ਨੇ ਕੀਤੀਆਂ ਸੀ’।
ਹੋਰ ਪੜ੍ਹੋ: ਗੁੱਸੇ 'ਚ Sanjay Singh ਨੇ ਸਰਕਾਰ ਨੂੰ ਕੀਤਾ ਚੈਲੰਜ, 'Yogi ਮੇਰਾ ਐਨਕਾਊਂਟਰ ਕਰਵਾ ਦੇਵੇ'
ਕਾਂਗਰਸ ਜਨਰਲ ਸਕੱਤਰ ਨੇ ਆਰੋਪ ਲਗਾਇਆ, ‘ਵੱਡੇ ਪੱਧਰ ’ਤੇ ਕਾਂਗਰਸ ਆਗੂਆਂ ਦੇ ਅਕਾਊਂਟ ਬੰਦ ਕਰ ਕੇ ਟਵਿਟਰ ਭਾਰਤ ਵਿਚ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਦਾ ਗਲਾ ਘੁੱਟਣ ਵਿਚ ਉਹਨਾਂ ਦਾ ਸਾਥ ਦੇ ਰਿਹਾ ਹੈ’। ਹਾਲਾਂਕਿ ਟਵਿਟਰ ਦਾ ਕਹਿਣਾ ਹੈ ਕਿ ਅਜਿਹਾ ਨਿਯਮਾਂ ਦੀ ਉਲੰਘਣਾ ਦੇ ਚਲਦਿਆਂ ਕੀਤਾ ਗਿਆ ਹੈ।
ਹੋਰ ਪੜ੍ਹੋ: ਸੰਸਦ ਅੰਦਰ ਖਿੱਚ-ਧੂਹ ਦੀ ਵੀਡੀਓ ਆਈ ਸਾਹਮਣੇ, ਸੀਟਾਂ ਛੱਡ ਮੇਜ਼ 'ਤੇ ਚੜ ਕੇ ਭਿੜੇ ਸੰਸਦ ਮੈਂਬਰ
ਦੱਸ ਦਈਏ ਕ ਕੁਝ ਦਿਨ ਪਹਿਲਾਂ ਦਿੱਲੀ ਵਿਚ ਕਥਿਤ ਜਬਰ ਜਨਾਹ ਅਤੇ ਹੱਤਿਆ ਦੀ ਪੀੜਤ 9 ਸਾਲਾ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਟਵਿਟਰ ਅਕਾਊਂਟ ਬੰਦ ਕੀਤਾ ਗਿਆ ਸੀ।