ਹਰਿਆਣਾ ਦੇ ਪੈਟਰੋਲ ਪੰਪ ਮਾਲਕ ਨੇ ਕਿਸਾਨਾਂ ਲਈ ਖੋਲ੍ਹੇ ਦਿਲ ਦੇ ਦਰਵਾਜ਼ੇ...
ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਜਿੰਨਾ ਸਮਾਂ ਸੰਘਰਸ਼ ਚੱਲੇਗਾ ਪੂਰਨ ਸਹਿਯੋਗ ਦਿੱਤਾ ਜਾਵੇਗਾ
farmer protest
ਨਵੀਂ ਦਿੱਲੀ : (ਸ਼ੈਸ਼ਵ ਨਾਗਰਾ)- ਪੈਟਰੋਲ ਪੰਪ ਦੇ ਮਾਲਕ ਓਮ ਪ੍ਰਕਾਸ਼ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨਾਂ ਨੂੰ ਲੰਗਰ ਬਣਾਉਣ, ਰਹਿਣ ਅਤੇ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਨੂੰ ਨਹਾਉਣ ਲਈ ਪਾਣੀ ਦੀਆਂ ਮੋਟਰਾਂ ਦਾ ਪ੍ਰਬੰਧ ਕੀਤਾ ਅਤੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨਾ ਮੇਰੀ ਖੁਸ਼ਕਿਸਮਤੀ ਹੈ। । ਕਿਸਾਨਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੇ ਟਰੈਕਟਰਾਂ ਦੇ ਵਿਚ ਡੀਜ਼ਲ ਨਹੀਂ ਹੁੰਦਾ ਇਸ ਪੰਪ ਦੇ ਮਾਲਕ ਵਲੋਂ ਫ੍ਰੀ ਡੀਜ਼ਲ ਦੀ ਸੇਵਾ ਕੀਤੀ ਜਾਂਦੀ ਹੈ।