Australia ਦੀ ਵੱਡੀ ਲੀਡਰ ਨੇ Victoria Legislative Council 'ਚ ਕਿਸਾਨਾਂ ਦੀ ਆਵਾਜ਼ ਕੀਤੀ ਬੁਲੰਦ
ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ
ਵਿਕਟੋਰੀਆ: ਆਸਟਰੇਲੀਆ ਦੀ ਵਿਕਟੋਰੀਆ ਲੈਜੀਸਲੇਟਿਵ ਕੌਂਸਲ ‘ਚ ਗੂੰਜਿਆ ਕਿਸਾਨੀ ਅੰਦੋਲਨ ਦਾ ਮਸਲਾ, ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ।ਵਿਕਟੋਰੀਆ ਗ੍ਰੀਨਸ ਦੀ ਲੀਡਰ ਸਮਾਨਥਾ ਰਤਨਮ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਵਿਕਟੋਰੀਅਨ ਸਰਕਾਰ ਨੇ ਭਾਰਤ ਵਿੱਚ ਕਿਸਾਨਾਂ ਦੇ ਧਾਰਮਿਕ ਘੱਟ ਗਿਣਤੀਆਂ ਨਾਲ ਹੁੰਦੇ ਰਵੱਈਏ ਦੇ ਸੰਦਰਭ 'ਚ ਵਿਕਟੋਰੀਆ ਦੀ ਭਾਰਤ ਪ੍ਰਤੀ ਨੀਤੀ ਉਪਰ ਆਪਣੇ ਖ਼ਦਸ਼ੇ ਜ਼ਾਹਰ ਕੀਤੇ ਹਨ।
ਪੁਲੀਸ ਤੇ ਹੋਰ ਫੋਰਸਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵਾਟਰ ਕੈਨ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ । ਇਸ ਸੰਬੰਧ ਵਿਚ ਬਹੁਤ ਸਾਰੇ ਪ੍ਰਦਰਸ਼ਨ ਮੈਲਬੌਰਨ ‘ਚ ਵੀ ਹੋਏ। ਇਹ ਭਾਰਤ ਚ ਪੈਦਾ ਹੋਏ ਖ਼ਤਰਨਾਕ ਰੁਝਾਨ ਦਾ ਇੱਕ ਹੋਰ ਭਾਗ ਹੈ, ਦਸੰਬਰ 2019 ਵਿਚ ਭਾਰਤ ਸਰਕਾਰ ਨੇ ਨਾਗਰਿਕਤਾ ਸੋਧ ਨੂੰ ਪਾਸ ਕੀਤਾ ਸੀ। ਜੋ ਕਿ ਧਰਮ ਦੇ ਆਧਾਰ ‘ਤੇ ਨਾਗਰਿਕਤਾ ਦੇਣ ਵਿੱਚ ਵਿਤਕਰਾ ਕਰਦਾ ਹੈ।