ਜੂਨ 'ਚ ਪਰਚੂਨ ਮਹਿੰਗਾਈ ਪੰਜ ਮਹੀਨਿਆਂ ਦਾ ਰੀਕਾਰਡ ਤੋੜ ਗਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਜੂਨ ਮਹੀਨੇ ਵਿਚ ਪਰਚੂਨ ਮਹਿੰਗਾਈ ਨੇ ਪੰਜ ਮਹੀਨਿਆਂ ਦਾ ਰੀਕਾਰਡ ਤੋੜ ਦਿਤਾ.........

Vegetable

ਨਵੀਂ ਦਿੱਲੀ : ਤੇਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਜੂਨ ਮਹੀਨੇ ਵਿਚ ਪਰਚੂਨ ਮਹਿੰਗਾਈ ਨੇ ਪੰਜ ਮਹੀਨਿਆਂ ਦਾ ਰੀਕਾਰਡ ਤੋੜ ਦਿਤਾ। ਇਸ ਮਹੀਨੇ ਪਰਚੂਨ ਮਹਿੰਗਾਈ ਪੰਜ ਫ਼ੀ ਸਦੀ ਵਧ ਗਈ। ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਤਾਂ ਹੋਈਆਂ ਹੀ ਤੇ ਨਾਲ ਹੀ ਸਨਅਤੀ ਉਤਪਾਦਨ ਵੀ ਘੱਟ ਗਿਆ। ਖਪਤਕਾਰ ਕੀਮਤ ਸੂਚਕ ਅੰਕ ਮੁਤਾਬਕ ਪਰਚੂਨ ਮਹਿੰਗਾਈ ਮਈ ਵਿਚ 4.87 ਫ਼ੀ ਸਦੀ ਸੀ ਜੋ ਜੂਨ ਵਿਚ 1.46 ਫ਼ੀ ਸਦੀ ਦਰਜ ਹੋਈ। ਕੇਂਦਰੀ ਅੰਕੜਾ ਦਫ਼ਤਰ ਵਲੋਂ ਜਾਰੀ ਕੇਤੇ ਗਏ ਅੰਕੜਿਆਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ 2.91 ਫ਼ੀ ਸਦੀ ਸੀ ਜੋ ਮਈ ਵਿਚ 3.1 ਫ਼ੀ ਸਦੀ ਰਹੀ।

ਇਹ ਫਲਾਂ, ਸਬਜ਼ੀਆਂ ਅਤੇ ਅਨਾਜ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੋਇਆ। ਜੂਨ ਵਿਚ ਤੇਲ ਆਦਿ ਦੀਆਂ ਕੀਮਤਾਂ 7.14 ਫ਼ੀ ਸਦੀ ਤਕ ਵਧ ਗਈਆਂ ਜਦਕਿ ਇਹ ਅੰਕੜਾ ਮਈ ਵਿਚ 5.8 ਫ਼ੀ ਸਦੀ ਸੀ। ਪਿਛਲੇ ਸਾਲ ਮਈ ਵਿਚ ਸਨਅਤੀ ਉਤਪਾਦਨ 3.2 ਫ਼ੀ ਸਦੀ 'ਤੇ ਵÎਧਿਆ ਸੀ ਪਰ ਅਪ੍ਰੈਲ ਵਿਚ 4.9 ਫ਼ੀ ਸਦੀ ਦਾ ਵਾਧਾ ਹੋਇਆ। ਜੂਨ ਮਹੀਨਾ ਲਗਾਤਾਰ ਅੱਠਵਾਂ ਮਹੀਨਾ ਹੋ ਨਿਬੜਿਆ ਜਿਸ ਵਿਚ ਮਹਿੰਗਾਈ ਕੇਂਦਰੀ ਬੈਂਕ ਦੇ ਚਾਰ ਫ਼ੀ ਸਦੀ ਦੇ ਟੀਚੇ ਤੋਂ ਜ਼ਿਆਦਾ ਰਹੀ। 

ਇਸ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਮੁੱਖ ਵਿਆਜ ਦਰਾਂ ਵਿਚ ਅਗੱਸਤ ਮਹੀਨੇ ਵਾਧਾ ਕਰ ਸਕਦਾ ਹੈ। ਦੂਜੇ ਪਾਸੇ ਸਨਅਤੀ ਉਤਪਾਦਨ ਨੂੰ ਵੀ ਖੋਰਾ ਲੱਗਾ ਹੈ। ਮਈ ਵਿਚ ਸਨਅਤੀ ਉਤਪਾਦਨ 3.2 ਫ਼ੀ ਸਦੀ ਘਟ ਗਿਆ ਜਦਕਿ ਪਿਛਲੇ ਮਹੀਨੇ ਇਹ 4.9 ਫ਼ੀ ਸਦੀ ਸੀ। ਨਿਰਮਾਣਕਾਰੀ ਜਿਹੜੀ ਸਨਅਤੀ ਉਤਪਾਦਨ ਵਿਚ 78 ਫ਼ੀ ਸਦੀ ਦਾ ਯੋਗਦਾਨ ਪਾਉਂਦੀ ਹੈ, ਮਈ ਵਿਚ 2.8 ਫ਼ੀ ਸਦੀ ਵਧੀ ਜੋ ਅਪ੍ਰੈਲ ਦੇ 5.2 ਫ਼ੀ ਸਦੀ ਵਾਧੇ ਤੋਂ ਘੱਟ ਸੀ।               (ਏਜੰਸੀ)