ਮੁਸਲਮਾਨਾਂ ਦੇ ਹਿੱਸੇ ਦੀ ਜ਼ਮੀਨ ਰਾਮ ਮੰਦਰ ਲਈ ਦਾਨ ਕੀਤੀ ਜਾਵੇ: ਸ਼ੀਆ ਵਕਫ ਬੋਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸ਼ੀਆ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਅਯੁੱਧਿਆ ਵਿਚ ਵਿਵਾਦਿਤ ਜ਼ਮੀਨ ਵਿਚ ਮੁਸਲਮਾਨਾਂ ਦੇ ਹਿੱਸੇ ਦਾ ਅਸਲ ਦਾਅਵੇਦਾਰ

Willing to donate Muslim part of Ayodhya land for Ram temple

ਨਵੀਂ ਦਿੱਲੀ, ਕੇਂਦਰੀ ਸ਼ੀਆ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਅਯੁੱਧਿਆ ਵਿਚ ਵਿਵਾਦਿਤ ਜ਼ਮੀਨ ਵਿਚ ਮੁਸਲਮਾਨਾਂ ਦੇ ਹਿੱਸੇ ਦਾ ਅਸਲ ਦਾਅਵੇਦਾਰ ਉਹੀ ਹੈ ਕਿਉਂਕਿ ਬਾਬਰੀ ਮਸਜਦ ਮੀਰ ਬਾਕੀ ਨੇ ਬਣਵਾਈ ਸੀ, ਜੋ ਇੱਕ ਸ਼ੀਆ ਸਨ। ਸ਼ੁੱਕਰਵਾਰ ਨੂੰ ਬੋਰਡ ਨੇ ਕਿਹਾ ਕਿ ਉਹ ਅਲਾਹਾਬਾਦ ਹਾਈ ਕੋਰਟ ਵੱਲੋਂ ਮੁਸਲਮਾਨਾਂ ਨੂੰ ਦਿੱਤੀ ਗਈ ਇੱਕ ਤਿਹਾਈ ਜ਼ਮੀਨ ਨੂੰ ਰਾਮ ਮੰਦਰ ਬਣਾਉਣ ਲਈ ਹਿੰਦੂਆਂ ਨੂੰ ਦਾਨ ਕਰਨਾ ਚਾਹੁੰਦਾ ਹੈ। 

ਅਯੁੱਧਿਆ ਮਾਮਲੇ ਵਿਚ ਪਟੀਸ਼ਨਰ ਸ਼ਾਮਲ ਅਤੇ ਮੌਤ ਤੋਂ ਬਾਅਦ ਕਾਨੂੰਨੀ ਵਾਰਿਸਾਂ ਵੱਲੋਂ ਤਰਜਮਾਨੀ ਪੌਣਵਾਲੇ ਐਮ ਸਿੱਦੀਕੀ ਨੇ ਐਮ ਇਸਮਾਇਲ ਫਾਰੂਕੀ ਦੇ ਮਾਮਲੇ ਵਿਚ 1994 ਵਿਚ ਆਏ ਫੈਸਲੇ ਦੇ ਕੁੱਝ ਤੱਤਾਂ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਬੈਂਚ ਨੂੰ ਕਿਹਾ ਸੀ ਕਿ ਅਯੁੱਧਿਆ ਦੀ ਜ਼ਮੀਨ ਨਾਲ ਜੁੜੇ ਜ਼ਮੀਨ ਪ੍ਰਾਪਤੀ ਮਾਮਲੇ ਵਿਚ ਕੀਤੀਆਂ ਗਈ ਟਿੱਪਣੀਆਂ ਦਾ, ਮਾਲਕਾਨਾ ਹੱਕ ਵਿਵਾਦ ਦੇ ਸਿੱਟੇ ਉੱਤੇ ਪ੍ਰਭਾਵ ਪਿਆ ਹੈ। ਹਾਲਾਂਕਿ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੁਲਝਾਇਆ ਜਾ ਚੁੱਕਿਆ ਹੈ ਅਤੇ ਇਸਨੂੰ ਫਿਰ ਤੋਂ ਨਹੀਂ ਖੋਲਿਆ ਜਾ ਸਕਦਾ ਹੈ।