ਭੋਪਾਲ ਗੈਸ ਤ੍ਰਾਸਦੀ ਦੀਆਂ ਵਿਧਵਾਵਾਂ ਲਈ ਰਾਹਤ ਦੀ ਖ਼ਬਰ, ਮੁੜ ਸ਼ੁਰੂ ਹੋਈ ਵਿਧਵਾ ਪੈਨਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੋਪਾਲ ਗੈਸ ਤ੍ਰਾਸਦੀ ਦੌਰਾਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੀਆਂ ਵਿਧਵਾਵਾਂ (Widows Of Bhopal Gas Leak Victims) ਲਈ ਸੂਬਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।

Widows Of Bhopal Gas Leak Victims To Get Rs 1,000 Additional Pension

ਭੋਪਾਲ: ਮੱਧ ਪ੍ਰਦੇਸ਼ ਵਿਚ ਭੋਪਾਲ ਗੈਸ ਤ੍ਰਾਸਦੀ ਦੌਰਾਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੀਆਂ ਵਿਧਵਾਵਾਂ (Widows Of Bhopal Gas Leak Victims) ਲਈ ਸੂਬਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਦੇ ਤਹਿਤ ਇਹਨਾਂ ਵਿਧਵਾਵਾਂ ਨੂੰ ਸਮਾਜਿਕ ਪੈਨਸ਼ਨ ਸਕੀਮ ਦੇ ਤਹਿਤ 1000 ਰੁਪਏ / ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।

ਹੋਰ ਪੜ੍ਹੋ: ਪਹਾੜੀ ਇਲਾਕਿਆਂ ਅਤੇ ਬਾਜ਼ਾਰਾਂ ਵਿਚ ਬਿਨ੍ਹਾਂ ਮਾਸਕ ਤੋਂ ਘੁੰਮ ਰਹੀ ਭੀੜ ਚਿੰਤਾ ਦਾ ਮੁੱਦਾ- ਪੀਐਮ ਮੋਦੀ

ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਧਵਾਵਾਂ ਨੂੰ ਦਸੰਬਰ 2020 ਵਿਚ ਪੈਨਸ਼ਨ ਦੇਣ ਦਾ ਐਲ਼ਾਨ ਕੀਤਾ ਸੀ, ਜਿਸ ’ਤੇ ਹੁਣ ਅਮਲ ਹੋਇਆ ਹੈ। ਇਸ ਮਾਮਲੇ ਵਿਚ ਅੱਜ ਇਕ ਅਹਿਮ ਬੈਠਕ ਦੌਰਾਨ ਫੈਸਲਾ ਲਿਆ ਗਿਆ ਹੈ।

ਹੋਰ ਪੜ੍ਹੋ: Chris Gayle ਨੇ ਰਚਿਆ ਇਤਿਹਾਸ: ਬਣੇ T20 ਕ੍ਰਿਕਟ ਵਿਚ 14 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ

ਜ਼ਿਕਰਯੋਗ ਹੈ ਕਿ ਸਾਲ 2010 ਵਿਚ ਕੇਂਦਰ ਸਰਕਾਰ ਨੇ ਭੋਪਾਲ ਗੈਸ ਤ੍ਰਾਦਸੀ (Bhopal Gas Leak Tragedy) ਵਿਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੀਆਂ ਵਿਧਵਾਵਾਂ ਨੂੰ ਪੰਜ ਸਾਲ ਲਈ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮਾਜਿਕ ਪੁਨਰਵਾਸ ਮਦਦ ਵਿਚ ਪੈਨਸ਼ਨ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।