ਦੁਨੀਆਂ ਭਰ 'ਚ ਮਨਾਇਆ ਜਾਵੇਗਾ ਗੁਰੂ ਨਾਨਕ ਦਾ 550ਵਾਂ ਜਨਮਦਿਨ : ਸੁਸ਼ਮਾ ਸਵਰਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮਦਿਨ ਦੁਨੀਆਂ ਭਰ ਦੇ ਭਾਰਤੀ ਸਫ਼ਾਰਤਖ਼ਾਨਿਆਂ ਅਤੇ ਮਿਸ਼ਨਾਂ ਮਨਾਇਆ ਜਾਵੇਗਾ............

Sushma Swaraj

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮਦਿਨ ਦੁਨੀਆਂ ਭਰ ਦੇ ਭਾਰਤੀ ਸਫ਼ਾਰਤਖ਼ਾਨਿਆਂ ਅਤੇ ਮਿਸ਼ਨਾਂ ਮਨਾਇਆ ਜਾਵੇਗਾ। ਵਿਸ਼ਵ ਪੰਜਾਬੀ ਸੰਗਠਨ ਨਾਲ ਭਾਰਤੀ ਸਭਿਆਚਾਰਕ ਰਿਸ਼ਤੇ ਕੌਂਸਲ ਵਲੋਂ ਕਰਵਾਏ ਗਏ 'ਗੁਰਬਾਣੀ ਕੀਰਤਨ' 'ਚ ਬੋਲਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਜੋਕੇ ਡਾਵਾਂਡੋਲ ਵਿਸ਼ਵ, ਜਿਥੇ ਲੋਕਾਂ ਨੂੰ ਧਰਮ ਦੇ ਨਾਂ 'ਤੇ ਕਤਲ ਕੀਤਾ ਜਾ ਰਿਹਾ ਹੈ, 'ਚ ਗੁਰੂ ਨਾਨਕ ਦੇਵ ਦੇ ਸੰਦੇਸ਼ ਤੋਂ ਬਿਨਾਂ ਹੋਰ ਕੋਈ ਸੰਦੇਸ਼ ਬਿਹਤਰ ਨਹੀਂ ਹੋ ਸਕਦਾ। ਉੁਨ੍ਹਾਂ ਕਿਹਾ, ''ਅਜੋਕੇ ਸਮੇਂ 'ਚ ਹਿੰਸਾ ਇਨਸਾਨੀਅਤ ਨੂੰ ²ਖ਼ਤਮ ਕਰ ਰਹੀ ਹੈ ਅਤੇ ਲੋਕਾਂ ਨੂੰ ਧਰਮ ਦੇ ਨਾਂ '²ਤੇ ਮਾਰਿਆ ਜਾ ਰਿਹਾ ਹੈ।

ਇਸ ਜਨਮ ਸ਼ਤਾਬਦੀ ਜਸ਼ਨਾਂ 'ਚ ਅਸੀਂ ਗੁਰੂ ਨਾਨਕ ਅਤੇ ਹੋਰ ਸਿੱਖ ਗੁਰੂਆਂ ਦੇ ਸੰਦੇਸ਼ ਨੂੰ ਦੁਨੀਆਂ 'ਚ ਫੈਲਾਉਣਾ ਚਾਹੁੰਦੇ ਹਾਂ।'' ਉੁਨ੍ਹਾਂ ਕਿਹਾ ਕਿ ਇਹ ਸੰਦੇਸ਼ ਸੈਮੀਨਾਰਾਂ, ਗੁਰਬਾਣੀ ਕੀਰਤਨਾਂ ਅਤੇ ਹੋਰ ਅਜਿਹੇ ਪ੍ਰੋਗਰਾਮਾਂ ਰਾਹੀਂ ਫੈਲਾਇਆ ਜਾਵੇਗਾ।ਉੁਨ੍ਹਾਂ ਅੱਗੇ ਕਿਹਾ ਕਿ ਕੁੱਝ ਦਿਨਾਂ ਬਾਅਦ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵੀਂ ਜਨਮ ਸ਼ਤਾਬਦੀ ਮਨਾਉਣੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਸਾਲ ਨੂੰ 'ਕੌਮਾਂਤਰੀ ਭਾਈਚਾਰਾ ਸਾਲ' ਵਜੋਂ ਮਨਾਇਆ ਜਾਵੇਗਾ।  (ਪੀਟੀਆਈ)