ਸਾਲ 2016 'ਚ ਜ਼ਖ਼ਮੀ 200 ਕਸ਼ਮੀਰੀਆਂ ਦੀਆਂ ਅੱਖਾਂ ਬਚਾਈਆਂ ਸਨ, ਇਕ ਵਾਰ ਫਿਰ ਮਦਦ ਲਈ ਆਇਆ ਅੱਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਡਾਕਟਰ ਦੇ ਹੌਸਲੇ ਨੂੰ ਸਲਾਮ

Dr S. Natarajan operated 200 Kashmir pellet victims in 2016, is ready to help again

ਮੁੰਬਈ : 20 ਜੁਲਾਈ 2016 ਨੂੰ ਮੁੰਬਈ ਦੇ ਡਾਕਟਰ ਐਸ. ਨਟਰਾਜਨ ਆਪਣੇ ਸਾਬਕਾ ਆਈਏਐਸ ਅਧਿਕਾਰੀ ਦੋਸਤ ਡੀ. ਸ਼ਿਵਨੰਦਨ ਨਾਲ ਗੱਲਬਾਤ ਕਰ ਰਹੇ ਸਨ। ਸ਼ਿਵਨੰਦਨ ਮੁੰਬਈ ਪੁਲਿਸ ਕਮਿਸ਼ਨ ਅਤੇ ਮਹਾਰਾਸ਼ਟਰ ਪੁਲਿਸ ਦੇ ਡਾਇਰੈਕਟਰ ਜਨਰਲ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਸ਼ਿਵਨੰਦਨ ਨੇ ਡਾ. ਨਟਰਾਜਨ ਨੂੰ ਕਿਹਾ ਕਿ ਉਨ੍ਹਾਂ ਨੂੰ ਕੁਝ ਸਮੇਂ ਲਈ ਕਸ਼ਮੀਰ ਜਾਣਾ ਚਾਹੀਦਾ ਹੈ ਅਤੇ ਪੈਲੇਟ ਗਨ ਨਾਲ ਜ਼ਖ਼ਮੀ ਮਰੀਜ਼ਾਂ ਦਾ ਇਲਾਜ ਕਰਨਾ ਚਾਹੀਦਾ ਹੈ।

ਸ਼ਾਇਦ ਇਹ ਗੱਲਬਾਤ ਉਸ ਖੇਡ ਦੀ ਸ਼ੁਰੂਆਤ ਸੀ, ਜੋ ਮਨੁੱਖਤਾ ਦੀ ਅਨੋਖੀ ਮਿਸਾਲ ਬਣਨ ਵਾਲੀ ਸੀ। ਕੁਝ ਦਿਨ ਬਾਅਦ ਪਟਨਾ 'ਚ ਹੋ ਰਹੀ ਇਸ ਮੀਟਿੰਗ ਦੌਰਾਨ ਡਾ. ਨਟਰਾਜਨ ਦੇ ਮੋਬਾਈਲ 'ਤੇ ਇਕ ਮੈਸੇਜ ਆਇਆ। ਉਨ੍ਹਾਂ ਦੇ ਕਈ ਵਟਸਐਪ ਗਰੁੱਪਾਂ 'ਚੋਂ ਇਕ ਵਿਚ ਮੈਸੇਜ ਸੀ ਕਿ ਵਰਲਡ ਫ਼ਾਊਂਡੇਸ਼ਨ ਕਸ਼ਮੀਰ ਲਈ ਇਕ ਅੱਖਾਂ ਦੇ ਮਾਹਰ ਦੀ ਲੋੜ ਹੈ। ਉਨ੍ਹਾਂ ਨੇ ਤੁਰੰਦ ਇਸ ਸੰਦੇਸ਼ ਦਾ ਜਵਾਬ ਦਿੱਤਾ ਅਤੇ ਮੁੰਬਈ ਸਥਿਤ ਅਦਿਤਿਯਾ ਜਯੋਤੀ ਹਸਪਤਾਲ ਦੇ ਮੁਖੀ ਡਾ. ਨਟਰਾਜਨ ਦੋ ਦਿਨ ਅੰਦਰ ਕਸ਼ਮੀਰ ਲਈ ਰਵਾਨਾ ਹੋ ਗਏ।

ਇਹ ਉਹ ਸਮਾਂ ਸੀ ਜਦੋਂ 8 ਜੁਲਾਈ 2016 ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ ਅਤੇ ਇਸ ਤੋਂ ਬਾਅਦ ਸ਼ੁਰੂ ਹੋਈ ਹਿੰਸਾ 'ਚ ਕਸ਼ਮੀਰ ਮੱਚ ਰਿਹਾ ਸੀ। ਡਾ. ਨਟਰਾਜਨ ਨੇ ਉਹ ਸਮਾਂ ਯਾਦ ਕਰਦਿਆਂ ਦੱਸਿਆ, "ਜਦੋਂ ਮੈਂ ਪੁੱਜਾ ਤਾਂ ਉਥੇ ਮੁਰਦਾ ਸ਼ਾਂਤੀ ਫ਼ੈਲੀ ਹੋਈ ਸੀ। ਫਿਰ ਅਚਾਨਕ ਕਿਤੇ ਪੱਥਰਬਾਜ਼ੀ ਹੁੰਦੀ ਅਤੇ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪੈ ਜਾਂਦੀ।" ਡਾ. ਨਟਰਾਜਨ ਆਲ ਇੰਡੀਆ ਆਪਥੇਲਮੋਲਾਜਿਕਲ ਸੁਸਾਇਟੀ ਦੇ ਪ੍ਰਧਾਨ ਵੀ ਹਨ ਅਤੇ ਉਨ੍ਹਾਂ ਨੇ ਆਪਣੀ ਪਹਿਲੀ ਕਸ਼ਮੀਰ ਯਾਤਰਾ ਦੌਰਾਨ ਹੀ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰਿ ਸਿੰਘ (ਐਸਐਮਐਚਐਸ) ਹਸਪਤਾਲ 'ਚ ਤਿੰਨ ਦਿਨ ਵਿਚ 47 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ 5 ਮਹੀਨਿਆਂ 'ਚ ਹੋਏ 4 ਕਸ਼ਮੀਰ ਦੌਰਿਆਂ 'ਚ ਉਨ੍ਹਾਂ ਨੇ 200 ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ, ਜਿਨ੍ਹਾਂ ਦੀਆਂ ਅੱਖਾਂ ਪੈਲੇਟ ਗੋਲੀਆਂ ਨਾਲ ਜ਼ਖ਼ਮੀ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਨੇ ਸੂਬੇ 'ਚ ਪਹਿਲੀ ਵਾਰ ਪੈਲੇਨ ਗਨ ਦੀ ਵਰਤੋਂ 2010 'ਚ ਕੀਤੀ ਸੀ। ਇਕ ਕਾਰਤੂਸ 'ਚ ਸੈਂਕੜੇ ਪੈਲੇਟ ਹੁੰਦੇ ਹਨ ਅਤੇ ਅਜਿਹੀ ਗੋਲੀ ਨੂੰ ਜਦੋਂ ਦਾਗਿਆ ਜਾਂਦਾ ਹੈ ਤਾਂ ਜਿਥੋਂ ਗੋਲੀ ਚਲਾਈ ਜਾਂਦੀ ਹੈ, ਉਥੋਂ ਇਹ ਪੈਲੇਟ ਚਾਰੇ ਪਾਸੇ ਫੈਲ ਜਾਂਦੇ ਹਨ। ਪੈਲੇਟ ਨਾਲ ਚਮੜੀ ਦੇ ਨਰਮ ਹਿੱਸਿਆਂ ਨੂੰ ਗੰਭੀਰ ਸੱਟਾਂ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਿਵੇਂ ਕਿ ਅੱਖਾਂ ਸਰੀਰ ਦੇ ਸੱਭ ਤੋਂ ਕਮਜੋਰ ਹਿੱਸਿਆਂ 'ਚ ਸ਼ਾਮਲ ਹਨ। ਇਨ੍ਹਾਂ ਨੂੰ ਸੱਭ ਤੋਂ ਵੱਧ ਨੁਕਸਾਨ ਹੋਣ ਦਾ ਡਰ ਹਮੇਸ਼ਾ ਰਹਿੰਦਾ ਹੈ।

ਡਾ. ਨਟਰਾਜਨ ਨੇ ਦੱਸਿਆ, "ਕਿਸੇ ਦੀ ਅੱਖ 'ਚ ਪੈਲੇਟ ਨਾਲ ਲੱਗੀ ਸੱਟ ਨੂੰ ਤੁਸੀ ਇੰਜ ਸਮਝ ਸਕਦੇ ਹਾਂ, ਜਿਵੇਂ ਕਿਸੇ ਟਮਾਟਰ 'ਚ ਪੈਲੇਟ ਵੜ ਗਿਆ ਹੋਵੇ। ਇਹ ਅੱਖ ਦੇ ਉੱਪਰੀ ਹਿੱਸੇ ਨੂੰ ਚੀਰਦੇ ਹੋਏ ਰੇਟਿਨਾ ਦੀਆਂ ਪਰਤਾਂ 'ਚ ਵੜ ਜਾਂਦਾ ਹੈ। ਕਿਸੇ ਚੀਜ਼ ਨੂੰ ਵੇਖਣ 'ਚ ਰੇਟਿਨਾ ਦੀ ਸੱਭ ਤੋਂ ਅਹਿਮ ਭੂਮਿਕਾ ਹੁੰਦੀ ਹੈ ਅਤੇ ਜੇ ਇਸ ਨੂੰ ਨੁਕਸਾਨ ਪੁੱਜਦਾ ਹੈ ਤਾਂ ਵਿਖਾਈ ਦੇਣਾ ਤੁਰੰਤ ਬੰਦ ਹੋ ਜਾਂਦਾ ਹੈ। ਕਈ ਵਾਰ ਕੋਰਨਿਆ ਅਤੇ ਲੈਂਸ 'ਚ ਵੀ ਸੱਟ ਲੱਗ ਜਾਂਦੀ ਹੈ। ਜੇ ਪੈਲੇਟ ਨਾਲ ਅੱਖਾਂ ਦੇ ਵਿਚਕਾਰ ਗੰਭੀਰ ਸੱਟ ਲੱਗੀ ਹੈ ਤਾਂ ਦੁਬਾਰਾ ਆਮ ਵਾਂਗ ਵਿਖਾਈ ਦੇਣਾ ਅਸੰਭਵ ਹੈ।"

ਡਾ. ਨਟਰਾਜਨ ਨੇ ਦੱਸਿਆ ਕਿ ਉਨ੍ਹਾਂ ਨੇ ਐਸਐਮਐਚਐਸ ਹਸਪਤਾਲ 'ਚ ਬਾਕੀ ਡਾਕਟਰਾਂ ਨਾਲ ਮਿਲ ਕੇ ਜੂਨ ਤੋਂ ਨਵੰਬਰ 2016 ਤਕ ਘਾਟੀ 'ਚ ਪੈਲੇਟ ਨਾਲ ਜ਼ਖ਼ਮੀ ਕੁਲ 777 ਮਾਮਲਿਆਂ ਨੂੰ ਵੇਖਿਆ। ਇਨ੍ਹਾਂ 'ਚ 51 ਫ਼ੀਸਦੀ ਮਰੀਜ਼ 20-29 ਸਾਲ ਵਿਚਕਾਰ ਸਨ, ਜਦਕਿ 36 ਫ਼ੀਸਦੀ 10-19 ਸਾਲ ਦੇ ਵਿਚਕਾਰ ਸਨ। ਡਾ. ਨਟਰਾਜਨ ਨੇ ਦੱਸਿਆ ਕਿ ਉਸ ਸਮੇਂ 5 ਤੋਂ 12 ਸਾਲ ਦੀ ਉਮਰ ਤਕ ਦੇ ਬੱਚਿਆਂ ਦੀਆਂ ਅੱਖਾਂ ਦਾ ਵੀ ਇਲਾਜ ਕੀਤਾ ਸੀ। ਉਨ੍ਹਾਂ ਦੱਸਿਆ ਕਿ 12 ਸਾਲਾ ਇਕ ਬੱਚੀ ਇੰਸ਼ਾ ਦੇ ਚਿਹਰੇ 'ਤੇ 300 ਪੈਲੇਟ ਦੇ ਜ਼ਖ਼ਮ ਸਨ। ਪਹਿਲਾਂ ਉਸ ਦਾ ਕਸ਼ਮੀਰ 'ਚ ਹੀ ਇਲਾਜ ਕੀਤਾ ਗਿਆ। ਫਿਰ ਉਸ ਨੂੰ ਇਲਾਜ ਲਈ ਮੁੰਬਈ ਲਿਆਇਆ ਗਿਆ ਸੀ।

ਡਾ. ਨਟਰਾਜਨ ਨੂੰ ਇਲਾਜ ਦੌਰਾਨ ਮਰੀਜ਼ਾਂ ਦੇ ਜਿਸ ਦਰਜ ਦਾ ਅਹਿਸਾਸ ਹੋਇਆ, ਉਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਤਤਕਾਲੀਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਕ ਚਿੱਠੀ ਲਿਖੀ ਸੀ। ਉਸ 'ਚ ਉਨ੍ਹਾਂ ਦੱਸਿਆ ਸੀ ਕਿ ਕਿਵੇਂ ਕਈ ਲੋਕ ਬਗੈਰ ਕਿਸੇ ਦੋਸ਼ ਪੈਲੇਟ ਦਾ ਸ਼ਿਕਾਰ ਹੋ ਰਹੇ ਹਨ।

ਡਾ. ਨਟਰਾਜਨ ਨੇ ਕਿਹਾ, "ਕਸ਼ਮੀਰ ਵਿਚ ਕੁਝ ਸਾਥੀ ਡਾਕਟਰਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਨ੍ਹਾਂ ਮੁਤਾਬਕ ਘਾਟੀ 'ਚ ਪੈਲੇਟ ਨਾਲ ਲੱਗਣ ਵਾਲੀਆਂ ਸੱਟਾਂ