ਦਿਨ-ਦਿਹਾੜੇ ਜੱਜ ਦੀ ਪਤਨੀ ਅਤੇ ਬੇਟੇ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂਗਰਾਮ ਦੇ ਸੈਕਟਰ-51 ਦੀ ਮਾਰਕਿਟ ਵਿਚ ਸ਼ਨੀਵਾਰ ਦੁਪਹਿਰ ਇਕ ਜੱਜ (ਏਡੀਜੇ) ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨੂੰ...

Judge's wife and son shot dead

ਗੁਰੂਗਰਾਮ (ਭਾਸ਼ਾ) : ਗੁਰੂਗਰਾਮ ਦੇ ਸੈਕਟਰ-51 ਦੀ ਮਾਰਕਿਟ ਵਿਚ ਸ਼ਨੀਵਾਰ ਦੁਪਹਿਰ ਇਕ ਜੱਜ (ਏਡੀਜੇ) ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੁਪਹਿਰ ਸਾਢੇ ਤਿੰਨ ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਨੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲਾ ਦਿਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-50 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਹੂ ਨਾਲ ਲਿਬੜੀ ਹਾਲਤ ਵਿਚ ਦੋਵਾਂ ਮਾਂ-ਬੇਟੇ ਨੂੰ ਕੋਲ ਦੇ ਹੀ ਪਾਰਕ ਹਸਪਤਾਲ ਵਿਚ ਦਾਖ਼ਲ ਕਰਾਇਆ, ਜਿਥੋਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਈ ਰੈਫਰ ਕਰ ਦਿਤਾ ਗਿਆ ਹੈ।

ਜੱਜ ਦੇ ਬੇਟੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ, ਗੋਲੀ ਮਾਰਨ ਦਾ ਦੋਸ਼ ਜੱਜ ਦੇ ਗਨਮੈਨ ‘ਤੇ ਲਗਾਇਆ ਗਿਆ ਹੈ। ਦੋਸ਼ੀ ਗਨਮੈਨ ਦੀ ਪਹਿਚਾਣ ਹਰਿਆਣਾ ਪੁਲਿਸ ਵਿਚ ਹੈਡ ਕਾਂਸਟੇਬਲ ਮਹਿਪਾਲ ਦੇ ਰੂਪ ਵਿਚ ਹੋਈ ਹੈ। ਸਦਰ ਥਾਣਾ ਪੁਲਿਸ ਨੇ ਦੋਸ਼ੀ ਗਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੇ ਮੁਤਾਬਕ, ਉਸ ਨੇ ਗੋਲੀ ਮਾਰਨ ਤੋਂ ਬਾਅਦ ਜੱਜ ਕ੍ਰਿਸ਼ਣ ਕਾਂਤ ਨੂੰ ਫੋਨ ਕੀਤਾ ਅਤੇ ਕਿਹਾ ਕਿ ਦੋਵਾਂ ਨੂੰ ਗੋਲੀ ਮਾਰ ਦਿਤੀ ਸੰਭਾਲ ਲਉ। ਪੁਲਿਸ ਇਸ ਮਾਮਲੇ ਦੀ ਜਾਂਚ ਦੇ ਨਾਲ ਹੀ ਘਟਨਾ ਵਾਲੀ ਜਗ੍ਹਾ ਦੇ ਸੀਸੀਟੀਵੀ ਫੁਟੇਜ ਕੱਢਣ ਵਿਚ ਲੱਗੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਗੋਲੀ ਮਾਰਨ ਤੋਂ ਬਾਅਦ ਗਨਮੈਨ ਨੇ ਉਨ੍ਹਾਂ ਨੂੰ ਗੱਡੀ ਵਿਚ ਅਪਣੇ ਨਾਲ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਉਹ ਅਜਿਹਾ ਨਾ ਕਰ ਸਕਿਆ ਤਾਂ ਸਫ਼ੈਦ ਰੰਗ ਦੀ ਕਾਰ ਨੂੰ ਲੈ ਕੇ ਉਥੋਂ ਫਰਾਰ ਹੋ ਗਿਆ। ਗੋਲੀ ਮਾਰਨ ਦਾ ਕੀ ਕਾਰਨ ਹੋ ਸਕਦਾ ਸੀ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਸੂਤਰਾਂ ਦੇ ਮੁਤਾਬਕ, ਜੱਜ ਦੀ ਪਤਨੀ ਨੂੰ ਸੀਨੇ ਵਿਚ ਅਤੇ ਉਸ ਦੇ ਬੇਟੇ ਨੂੰ ਸਿਰ ਵਿਚ ਗੋਲੀ ਮਾਰੀ ਗਈ ਹੈ। ਇਸ ਘਟਨਾ ਦੇ ਕਾਰਨ ਆਸ ਪਾਸ ਦੇ ਲੋਕਾਂ ਵਿਚ ਇਕ ਡਰ ਜਿਹਾ ਬਣ ਗਿਆ ਹੈ। ਹਮਲਾਵਰ ਗਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

Related Stories