ਅੱਧਾ ਭਾਰਤ ਭੁੱਖਾ ਹੈ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਤਾਂ ਨਵਾਂ ਸੰਸਦ ਭਵਨ ਕਿਉਂ? ਕਮਲ ਹਾਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਸੀ।

kamal haasan

ਚੇਨਈ: ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਨੇ ਆਪਣੀ ਪਾਰਟੀ ਮੱਕਲ ਨਿਧੀ ਮਯਯਮ (MNM) ਨੇ 2021 ਵਿਚ ਹੋਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨ ਤੋਂ ਕੁਝ ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਹਾਸਨ ਨੇ ਨਵੇਂ ਸੰਸਦ ਭਵਨ ਦੇ ਨੀਂਹ ਪੱਥਰ ਲਈ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਦੇਸ਼ ਮੁਸ਼ਕਲਾਂ ਵਿਚੋਂ ਗੁਜ਼ਰ ਰਿਹਾ ਹੈ, ਉਸ ਸਮੇਂ ਇੰਨੀ ਵੱਡੀ ਵਿੱਤੀ ਇੱਛਾ ਪੂਰਤੀ ਦੀ ਕੀ ਲੋੜ ਸੀ?

Related Stories