ਯੂਪੀ ’ਚ ਪਾਲਤੂ ਕੁੱਤੇ ਨੇ ਅਪਣੀ ਜਾਨ ਦੇ ਕੇ ਇਸ ਤਰ੍ਹਾਂ ਬਚਾਈ 30 ਲੋਕਾਂ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ ਲਾਗਲੀਆਂ ਇਮਾਰਤਾਂ ਵੀ ਹੋਈਆਂ ਢਹਿ ਢੇਰੀ

In the UP, pet dog saved life of 30 people

ਬਾਂਦਾ: ਕੁੱਤੇ ਨੂੰ ਆਮ ਤੌਰ ’ਤੇ ਇਕ ਵਫ਼ਾਦਾਰ ਅਤੇ ਮਨੁੱਖ ਦਾ ਸੱਚਾ ਦੋਸਤ ਹੀ ਮੰਨਿਆ ਜਾਂਦਾ ਹੈ। ਇਹ ਦੋਸਤੀ ਇਕ ਵਾਰ ਫਿਰ ਸਿੱਧ ਹੋ ਗਈ, ਜਦੋਂ ਇਕ ਪਾਲਤੂ ਕੁੱਤੇ ਨੇ ਅਪਣੀ ਜਾਨ ਦੇ ਕੇ 30 ਲੋਕਾਂ ਦੀ ਜਾਨ ਬਚਾਈ। ਦਰਅਸਲ, ਕੱਲ ਰਾਤ ਯੂਪੀ ਦੇ ਬਾਂਦਾ ਵਿਚ ਇਕ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਕੁੱਤੇ ਨੇ ਰਾਤ ਨੂੰ ਭੌਂਕ-ਭੌਂਕ ਕੇ ਸਭ ਨੂੰ ਜਗਾ ਤਾਂ ਦਿਤਾ ਤੇ ਸਭ ਸੁਰੱਖਿਅਤ ਬਾਹਰ ਵੀ ਨਿਕਲ ਗਏ

ਪਰ ਕਿਸੇ ਨੂੰ ਇਹ ਖ਼ਿਆਲ ਨਾ ਰਿਹਾ ਕਿ ਜਿਹੜੇ ਕੁੱਤੇ ਨੇ ਉਨ੍ਹਾਂ ਨੂੰ ਜਗਾ ਕੇ ਉਨ੍ਹਾਂ ਦੀ ਜਾਨ ਬਚਾਈ ਹੈ, ਉਹ ਬੰਨ੍ਹਿਆ ਹੋਇਆ ਹੈ। ਸਿਲੰਡਰ ਧਮਾਕੇ ਵਿਚ ਆਖ਼ਰ ਉਸ ਦੀ ਜਾਨ ਚਲੀ ਗਈ। ਇਸ ਇਮਾਰਤ ਦੀ ਬੇਸਮੈਂਟ ਵਿਚ ਤੇ ਪਹਿਲੀ ਮੰਜ਼ਿਲ ਉਤੇ ਕਿਸੇ ਵੇਲੇ ਫ਼ਰਨੀਚਰ ਫੈਕਟਰੀ ਹੁੰਦੀ ਸੀ ਤੇ ਦੂਜੀ ਮੰਜ਼ਿਲ ਉਤੇ ਇਲੈਕਟ੍ਰਾਨਿਕ ਸ਼ੋਅਰੂਮ ਹੁੰਦਾ ਸੀ। ਪਰਵਾਰ ਆਮ ਤੌਰ ’ਤੇ ਇਸ ਦੀਆਂ ਤੀਜੀ ਤੇ ਚੌਥੀ ਮੰਜ਼ਿਲਾਂ ਉਤੇ ਰਹਿੰਦੇ ਰਹੇ ਹਨ।

ਅੱਗ ਬੁਝਾਉਣ ਵਾਲੇ ਇਕ ਅਧਿਕਾਰੀ ਵਿਨੇ ਕੁਮਾਰ ਨੇ ਦੱਸਿਆ ਕਿ ਇਹ ਅੱਗ ਇਮਾਰਤ ਦੀ ਬੇਸਮੈਂਟ ਵਿਚ ਸ਼ਾਰਟ–ਸਰਕਟ ਕਾਰਨ ਲੱਗੀ ਸੀ। ਇਮਾਰਤ ਵਿਚ ਸਿਲੰਡਰ ਮੌਜੂਦ ਹੋਣ ਕਾਰਨ ਧਮਾਕਾ ਹੋਇਆ ਤੇ ਲਾਗਲੀਆਂ ਚਾਰ ਇਮਾਰਤਾਂ ਵੀ ਢਹਿ–ਢੇਰੀ ਹੋ ਗਈਆਂ।