Zomato ਮੁਲਾਜ਼ਮਾਂ ਨੇ ਸੂਰ ਦੇ ਮੀਟ ਦੀ ਡਿਲੀਵਰੀ ਕਰਨ ਤੋਂ ਕੀਤਾ ਮਨ੍ਹਾ,ਕੀਤੀ ਹੜਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੋਸਲ ਮੀਡੀਆ ‘ਤੇ ਆਨਲਾਈਨ ਖਾਣਿਆਂ ਦੀ ਡਿਲੀਵਰੀ ਕਰਨ ਵਾਲੇ Zomato ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਦਰਅਸਲ ਕੋਲਕੱਤਾ 'ਚ

Zomato food delivery boy protesting against delivering

ਨਵੀਂ ਦਿੱਲੀ : ਸ਼ੋਸਲ ਮੀਡੀਆ ‘ਤੇ ਆਨਲਾਈਨ ਖਾਣਿਆਂ ਦੀ ਡਿਲੀਵਰੀ ਕਰਨ ਵਾਲੇ Zomato ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਦਰਅਸਲ ਕੋਲਕੱਤਾ 'ਚ Zomato ਮੁਲਾਜ਼ਮਾਂ ਨੇ ਸੂਰ ਦੇ ਮੀਟ ਦੀ ਡਿਲੀਵਰੀ ਕਰਨ ਤੋਂ ਮਨ੍ਹਾਂ ਕਰਕੇ ਕੰਪਨੀ ਵਿਰੁੱਧ ਹੀ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਨੇ ਕੰਪਨੀ ਨੂੰ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖ਼ਿਲਵਾੜ ਨਾ ਕਰਨ ਦੀ ਮੰਗ ਕੀਤੀ।

ਉਹਨਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਖਾਣੇ ਦੀ ਡਿਲੀਵਰੀ ਨਹੀਂ ਕਰਨਗੇ। ਉੱਥੇ ਹੀ Zomato ਕੰਪਨੀ ਦੇ ਮੌਸੀਨ ਅਖਤਰ ਨੇ ਕਿਹਾ ਕਿ ਹਿੰਦੂ ਭਾਈਚਾਰੇ ਤੋਂ ਆਏ ਲੜਕਿਆਂ ਵੱਲੋਂ ਬੀਫ ਦੀ ਡਿਲੀਵਰੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਅਤੇ ਟੀਐਮਸੀ ਵਿਧਾਇਕ ਰਾਜੀਬ ਬੈਨਰਜੀ ਨੇ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਦੱਸ ਦੇਈਏ ਕਿ Zomato ਡਿਲੀਵਰੀ ਮੁਲਾਜ਼ਮਾਂ ਵੱਲੋਂ ਤਨਖ਼ਾਹ ਵਿੱਚ ਵਾਧਾ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਹੜਤਾਲ ਕਰਕੇ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆ ਖਾਣੇ ਦੀ ਡਿਲੀਵਰੀ ਦਾ ਬਾਈਕਾਟ ਕਰਨ ਕਾਰਨ ਗ੍ਰਾਹਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।