ਕਾਂਗਰਸ ਆਈ.ਸੀ.ਯੂ. ਵਿਚ, ਮਹਾਂਗਠਜੋੜ ਮੌਕਾਪ੍ਰਸਤ ਲੋਕਾਂ ਦਾ ਗਠਜੋੜ : ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਅੱਜ ਆਈਸੀਯੂ ਵਿਚ ਹੈ.........

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਅੱਜ ਆਈਸੀਯੂ ਵਿਚ ਹੈ ਅਤੇ ਉਸ ਨੂੰ ਅਪਣੀ ਹੋਂਦ ਲਈ ਵੱਖ ਵੱਖ ਦਲਾਂ ਦੇ 'ਸਪੋਰਟ ਸਿਸਟਮ' ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਕਾਰਕੁਨਾਂ ਨਾਲ ਮੋਦੀ ਐਪ ਰਾਹੀਂ ਸੰਵਾਦ ਕਰਦਿਆਂ ਕਿਹਾ, 'ਅੱਜ ਮਹਾਗਠਜੋੜ ਗੱਠਾਂ ਦਾ ਬੰਧਨ ਨਹੀਂ ਹੈ, ਇਹ ਅਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਕੁੱਝ ਮੌਕਾਪ੍ਰਸਤ ਲੋਕਾਂ ਦਾ ਗਠਜੋੜ ਹੈ।' ਉਨ੍ਹਾਂ ਕਿਹਾ ਕਿ ਜਦ ਕੋਈ ਆਈਸੀਯੂ ਵਿਚ ਹੁੰਦਾ ਹੈ, ਤਦ ਉਸ ਨੂੰ ਸਪੋਰਟ ਸਿਸਟਮ ਦੀ ਲੋੜ ਹੁੰਦੀ ਹੈ ਤਾਕਿ ਉਸ ਨੂੰ ਬਚਾਇਆ ਜਾ ਸਕੇ।

ਕਾਂਗਰਸ ਨੂੰ ਵੀ ਇਸ ਤਰ੍ਹਾਂ ਦਾ ਸਪੋਰਟ ਸਿਸਟਮ ਲਾਉਣ ਦਾ ਯਤਨ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਅੱਜ ਮਹਾਗਠਜੋੜ ਦੀ ਗੱਲ ਹੋ ਰਹੀ ਹੈ, ਉਹ ਭਾਜਪਾ 
ਅਤੇ ਭਾਜਪਾ ਕਾਰਕੁਨਾਂ ਦੀ ਤਾਕਤ ਦਾ ਗਵਾਹ ਹੈ। ਕਾਂਗਰਸ ਅੱਜ ਕੁੱਝ ਦਲਾਂ ਦਾ ਸਹਿਯੋਗ ਜੁਟਾਉਣ ਵਿਚ ਲੱਗੀ ਹੋਈ ਹੈ ਜਦਕਿ ਮੱਧ ਪ੍ਰਦੇਸ਼ ਦੇ ਅਪਣੇ ਸੰਮੇਲਨ ਵਿਚ ਉਸ ਨੇ ਕਿਹਾ ਸੀ ਕਿ ਉਹ ਕਿਸੇ ਨਾਲ ਸਮਝੌਤਾ ਨਹੀਂ ਕਰੇਗੀ। ਹੁਣ ਅੱਜ ਇਸ ਦੀ ਲੋੜ ਕਿਉਂ ਪੈ ਰਹੀ ਹੈ। ਮਹਾਗਠਜੋੜ ਦੀ ਧਾਰਨਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, 'ਉਹ ਦਲਾਂ ਨੂੰ ਜੋੜ ਰਹੇ ਹਨ ਅਤੇ ਅਸੀਂ ਸਵਾ ਸੌ ਕਰੋੜ ਦਿਲਾਂ ਨੂੰ ਜੋੜ ਰਹੇ ਹਾਂ।

ਇਸ ਗਠਜੋੜ ਵਿਚ ਨੀਤੀ ਅਸਪੱਸ਼ਟ ਹੈ, ਅਗਵਾਈ ਵਿਚ ਭਰਮ ਹੈ ਅਤੇ ਨੀਅਤ ਭ੍ਰਿਸ਼ਟ ਹੈ।' ਉਨ੍ਹਾਂ ਕਿਹਾ ਕਿ ਭਾਜਪਾ ਦੇ ਡਰ ਕਾਰਨ ਉਹ ਮਹਾਗਠਜੋੜ ਦੀ ਖੇਡ ਵਿਚ ਲੱਗੇ ਹੋਏ ਹਨ ਜਿਨ੍ਹਾਂ ਦਾ ਇਕਮਾਤਰਾ ਨਾਹਰਾ 'ਮੋਦੀ ਹਟਾਉ' ਹੈ ਅਤੇ ਭਾਜਪਾ ਦਾ ਇਕ ਹੀ ਸੰਕਲਪ ਹੈ 'ਦੇਸ਼ ਨੂੰ ਅੱਗੇ ਵਧਾਉ'। ਮੋਦੀ ਨੇ ਕਿਹਾ ਕਿ ਜੇ ਭਾਜਪਾ ਨੇ ਕੁੱਝ ਗ਼ਲਤ ਕੀਤਾ ਹੁੰਦਾ ਤਾਂ ਮਹਾਗਠਜੋੜ ਦੀ ਲੋੜ ਨਾ ਪੈਂਦੀ ਪਰ ਭਾਜਪਾ ਸਰਕਾਰ ਨੇ ਕਾਫ਼ੀ ਕੰਮ ਕੀਤਾ ਹੈ, ਅਜਿਹੇ ਵਿਚ ਮੁੱਦਿਆਂ 'ਤੇ ਲੜਨ ਦੀ ਬਜਾਏ ਝੂਠ ਦੇ ਆਧਾਰ 'ਤੇ ਲੜਾਈ ਲੜਨ ਵਿਚ ਲੱਗਾ ਹੈ। (ਏਜੰਸੀ)