ਗੁਆਂਢੀਆਂ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ ਭਾਰਤ : ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਪਣੇ ਗੁਆਂਢੀ ਦੇਸ਼ਾਂ ਵਿਚਕਾਰ ਖੇਤਰੀ ਸੰਪਰਕ ਸਹੂਲਤਾਂ ਦੇ ਵਿਸਤਾਰ ਅਤੇ ਅਤਿਵਾਦ ਤੇ ਨਸ਼ੀਲੇ ਪਦਾਰਥਾਂ.............

Prime Minister Narendra Modi and Nepal's Prime Minister KP Sharma Oli

ਕਾਠਮੰਡੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਪਣੇ ਗੁਆਂਢੀ ਦੇਸ਼ਾਂ ਵਿਚਕਾਰ ਖੇਤਰੀ ਸੰਪਰਕ ਸਹੂਲਤਾਂ ਦੇ ਵਿਸਤਾਰ ਅਤੇ ਅਤਿਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਵਿਸਫੋਟਕ ਖੇਤਰੀ ਸਮੂਹ ਦੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਨੂੰ ਪ੍ਰਤੀਬੱਧ ਹੈ। ਇਥੇ ਚੌਥੇ ਬਿਮਸਟੈਕ ਸਿਖਰ ਸੰਮੇਲਨ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਕੰਮਾਂ ਵਿਚ ਤਾਲਮੇਲ ਕਰਨ ਦਾ ਸੱਦਾ ਦਿਤਾ। ਨੇਪਾਲ ਦੇ ਪ੍ਰਧਾਨ ਮੰਤਰੀ ਪੀ ਸ਼ਰਮਾ ਓਲੀ ਨੇ ਸੰਮੇਲਨ ਦਾ ਉਦਘਾਟਨ ਕੀਤਾ।

ਮੋਦੀ ਨੇ ਕਿਹਾ, 'ਖੇਤਰ ਵਿਚ ਕੋਈ ਅਜਿਹਾ ਦੇਸ਼ ਨਹੀਂ ਜੋ ਅਤਿਵਾਦ ਅਤੇ ਸਰਹੱਦ ਪਾਰਲੇ ਅਪਰਾਧ ਦਾ ਸ਼ਿਕਾਰ ਨਾ ਬਣਿਆ ਹੋਵੇ। ਅਤਿਵਾਦ ਦੇ ਨੈਟਵਰਕ ਰਾਹੀਂ ਨਸ਼ਿਆਂ ਦੀ ਤਸਕਰੀ ਜਿਹੇ ਅਪਰਾਧ ਵੀ ਜੁੜੇ ਹਨ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਿਮਸਟੈਕ ਦੀ ਰੂਪ-ਰੇਖਾ ਤਹਿਤ ਨਸ਼ੀਲੇ ਪਦਾਰਥਾਂ ਜਿਹੇ ਵਿਸ਼ਿਆਂ 'ਤੇ ਸੰਮੇਲਨ ਦੀ ਮੇਜ਼ਬਾਨੀ ਕਰਨ ਨੂੰ ਤਿਆਰ ਹੈ। ਬਿਮਸਟੈਕ ਭਾਰਤ, ਬੰਗਲਾਦੇਸ਼, ਮਿਆਂਮਾ, ਸ੍ਰੀਲੰਕਾ, ਥਾਈਲੈਂਡ, ਭੂਟਾਨ ਅਤੇ ਨੇਪਾਲ ਜਿਹੇ ਦੇਸ਼ਾਂ ਦਾ ਖੇਤਰੀ ਸਮੂਹ ਹੈ। ਸੰਸਾਰ ਆਬਾਦੀ ਵਿਚ ਇਸ ਸਮੂਹ ਦਾ ਹਿੱਸਾ 22 ਫ਼ੀ ਸਦੀ ਹੈ। ਸਮੂਹ ਦਾ ਸਮੂਹਕ ਕੁਲ ਘਰੇਲੂ ਉਤਪਾਦ ਯਾਨੀ ਜੀਡੀਪੀ 2,800 ਅਰਬ ਡਾਲਰ ਹੈ।

ਮੋਦੀ ਨੇ ਕਿਹਾ, 'ਸਾਡੇ ਨਾ ਸਿਰਫ਼ ਬਿੰਬਸਟੇਕ ਦੇਸ਼ਾਂ ਨਾਲ ਰਾਜਨੀਤਕ ਸਬੰਧ ਹਨ ਸਗੋਂ ਅਸੀਂ ਸਭਿਅਤਾ, ਇਤਿਹਾਸ, ਕਲਾ, ਭਾਸ਼ਾ, ਖਾਣਿਆਂ ਅਤੇ ਸਾਂਝੇ ਸਭਿਆਚਾਰ ਜ਼ਰੀਏ ਇਕ ਦੂਜੇ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਾਂ।' ਮੋਦੀ ਨੇ ਕਿਹਾ ਕਿ ਭਾਰਤ ਡਿਜੀਟਲ ਸੰਪਰਕ ਦੇ ਖੇਤਰ ਵਿਚ ਸ੍ਰੀਲੰਕਾ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਨਾਲ ਕੌਮੀ ਗਿਆਨ ਨੈਟਵਰਕ ਦਾ ਵਿਸਤਾਰ ਕਰਨ ਲਈ ਪ੍ਰਤੀਬੱਧ ਹੈ। ਸੰਮੇਲਨ ਵਿਚ ਬੰਗਾਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਸ੍ਰੀਲੰਗਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਅਤੇ ਥਾਈਲੈਂਡ, ਭੂਟਾ ਤੇ ਮਿਆਮਾਂ ਦੇ ਆਗੂਆਂ ਨੇ ਵੀ ਹਿੱਸਾ ਲਿਆ।        (ਏਜੰਸੀ)