ਕੇਂਦਰ ਵੱਲੋਂ ਮੀਟਿੰਗਾਂ ਸਮਾਂ ਲੰਘਾਉਣ ਦੀ ਕਵਾਇਦ-ਉਗਰਾਹਾਂ
ਸਾਡਾ ਸਾਰਾ ਧਿਆਨ 26 ਤਾਰੀਖ਼ ਦੇ ਐਕਸ਼ਨ ਨੂੰ ਸਫ਼ਲ ਕਰਨ 'ਤੇ ਕੇਂਦਰਿਤ ਹੈ
Farmer protest
ਨਵੀਂ ਦਿੱਲੀ :ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਟਿੰਗ ਮਗਰੋਂ ਕਿਹਾ ਕਿ ਇਹ ਮੀਟਿੰਗਾਂ ਸਰਕਾਰ ਵੱਲੋਂ ਸਿਰਫ਼ ਸਮਾਂ ਲੰਘਾਉਣ ਲਈ ਕੀਤੀਆਂ ਜਾ ਰਹੀਆਂ ਹਨ । ਜਦੋਂ ਸਰਕਾਰ ਅਜੇ ਮਸਲਾ ਹੱਲ ਕਰਨ ਲਈ ਤਿਆਰ ਨਹੀਂ ਹੈ ਤਾਂ ਇਨ੍ਹਾਂ ਮੀਟਿੰਗਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।