ਸੁਪ੍ਰੀਮ ਕੋਰਟ ਦੇ ਚੌਥੇ ਸਭ ਤੋਂ ਸੀਨੀਅਰ ਜੱਜ ਐਮ.ਆਰ. ਸ਼ਾਹ ਹੋਏ ਸੇਵਾਮੁਕਤ, ਕੋਰਟ ਰੂਮ ‘ਚ ਹੋਏ ਭਾਵੁਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ: ਮੈਂ ਸੇਵਾਮੁਕਤ ਹੋਣ ਵਾਲਾ ਵਿਅਕਤੀ ਨਹੀਂ ਹਾਂ, ਨਵੀਂ ਪਾਰੀ ਸ਼ੁਰੂ ਕਰਾਂਗਾ

Justice MR Shah

 

ਨਵੀਂ ਦਿੱਲੀ:  ਸੁਪ੍ਰੀਮ ਕੋਰਟ ਦੇ ਚੌਥੇ ਸਭ ਤੋਂ ਸੀਨੀਅਰ ਜੱਜ ਐੱਮ.ਆਰ.ਸ਼ਾਹ ਸੋਮਵਾਰ ਨੂੰ ਅਪਣੇ ਆਖ਼ਰੀ ਕੰਮਕਾਜੀ ਦਿਨ ਕੋਰਟ ਰੂਮ ‘ਚ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਸੇਵਾਮੁਕਤ ਹੋਣ ਵਾਲੇ ਵਿਅਕਤੀ ਨਹੀਂ ਹਨ ਅਤੇ ਜ਼ਿੰਦਗੀ ‘ਚ ਨਵੀਂ ਪਾਰੀ ਸ਼ੁਰੂ ਕਰਨਗੇ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਰਸਮੀ ਬੈਂਚ ਦਾ ਹਿੱਸਾ ਰਹੇ ਜਸਟਿਸ ਸ਼ਾਹ ਅਪਣੇ ਸੰਬੋਧਨ ਦੇ ਅੰਤ ਵਿਚ ਭਾਵੁਕ ਹੋ ਗਏ। ਉਨ੍ਹਾਂ ਨੇ ਰਾਜ ਕਪੂਰ ਦੇ ਮਸ਼ਹੂਰ ਗੀਤ "ਜੀਨਾ ਯਹਾਂ, ਮਰਨਾ ਯਹਾਂ" ਦੀਆਂ ਸਤਰਾਂ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵੱਡੀ ਵਾਰਦਾਤ, ਬੰਦੂਕ ਦੀ ਨੋਕ 'ਤੇ ਚੋਰਾਂ ਨੇ ਦੁਕਾਨਕਾਰ ਤੋਂ ਲੁੱਟੇ ਡੇਢ ਲੱਖ ਰੁਪਏ

ਜਸਟਿਸ ਸ਼ਾਹ ਨੇ ਕਿਹਾ, ''ਮੈਂ ਸੇਵਾਮੁਕਤ ਹੋਣ ਵਾਲਾ ਵਿਅਕਤੀ ਨਹੀਂ ਹਾਂ ਅਤੇ ਮੈਂ ਅਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਿਹਾ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਹਾਂ ਕਿ ਉਹ ਮੈਨੂੰ ਨਵੀਂ ਪਾਰੀ ਖੇਡਣ ਲਈ ਤਾਕਤ, ਹਿੰਮਤ ਅਤੇ ਚੰਗੀ ਸਿਹਤ ਬਖ਼ਸ਼ਣ”। ਉਨ੍ਹਾਂ ਕਿਹਾ, "ਜਾਣ ਤੋਂ ਪਹਿਲਾਂ ਮੈਂ ਰਾਜ ਕਪੂਰ ਦਾ ਇਕ ਗੀਤ ਯਾਦ ਕਰਨਾ ਚਾਹੁੰਦਾ ਹਾਂ - 'ਕਲ ਖੇਲ ਮੇਂ ਹਮ ਹੋ ਨਾ ਹੋ, ਗਰਦਿਸ਼ ਮੇਂ ਤਾਰੇ ਰਹੇਂਗੇ ਸਦਾ'।"

ਇਹ ਵੀ ਪੜ੍ਹੋ: ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਹਟਾਇਆ

2 ਨਵੰਬਰ 2018 ਨੂੰ ਸੁਪ੍ਰੀਮ ਕੋਰਟ ਵਿਚ ਨਿਯੁਕਤ ਹੋਏ ਜਸਟਿਸ ਸ਼ਾਹ ਦੇ ਸੇਵਾਮੁਕਤ ਹੋਣ ਨਾਲ ਸੁਪ੍ਰੀਮ ਸੁਪ੍ਰੀਮ ਵਿਚ ਜੱਜਾਂ ਦੀ ਗਿਣਤੀ ਹੁਣ 32 ਹੋ ਜਾਵੇਗੀ। ਜਸਟਿਸ ਦਿਨੇਸ਼ ਮਹੇਸ਼ਵਰੀ ਇਕ ਦਿਨ ਪਹਿਲਾਂ ਹੀ ਸੇਵਾਮੁਕਤ ਹੋ ਗਏ ਸਨ। ਸੁਪ੍ਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰ ਸੰਖਿਆ 34 ਹੈ। ਜਸਟਿਸ ਸ਼ਾਹ ਨੂੰ ਵਿਦਾਈ ਦੇਣ ਲਈ ਗਠਿਤ ਰਸਮੀ ਬੈਂਚ ਦੀ ਪ੍ਰਧਾਨਗੀ ਕਰਦੇ ਹੋਏ, ਸੀਜੇਆਈ ਨੇ ਸੇਵਾਮੁਕਤ ਜੱਜ ਨਾਲ ਅਪਣੇ ਰਿਸ਼ਤੇ ਨੂੰ ਯਾਦ ਕੀਤਾ ।

ਇਹ ਵੀ ਪੜ੍ਹੋ: MP ਵਿਕਰਮਜੀਤ ਸਿੰਘ ਸਾਹਨੀ ਨੇ ਬਰਤਾਨੀਆ ਤੋਂ ਕੋਹੇਨੂਰ ਹੀਰਾ ਵਾਪਸ ਲੈਣ ਦੀ ਰੱਖੀ ਮੰਗ  

ਉਨ੍ਹਾਂ ਕਿਹਾ, “ਜਸਟਿਸ ਸ਼ਾਹ ਨਾਲ ਮੇਰਾ ਸਬੰਧ ਉਦੋਂ ਤੋਂ ਹੈ ਜਦ ਮੈਂ ਭਾਰਤ ਦਾ ਐਡੀਸ਼ਨਲ ਸਾਲਿਸਿਟਰ ਜਨਰਲ ਸੀ ਅਤੇ ਸਾਡੀ ਦੋਸਤੀ ਉਦੋਂ ਗੂੜ੍ਹੀ ਹੋ ਗਈ ਜਦ ਉਹ (ਜਸਟਿਸ ਸ਼ਾਹ) ਸੁਪ੍ਰੀਮ ਕੋਰਟ ਆਏ। ਅਸੀਂ ਕੋਵਿਡ ਵਰਗੇ ਔਖੇ ਸਮੇਂ ਵਿਚ (ਬੈਂਚ ਵਿਚ) ਇਕੱਠੇ ਬੈਠਦੇ ਸੀ।'' ਉਨ੍ਹਾਂ ਕਿਹਾ, “ਜਸਟਿਸ ਸ਼ਾਹ ਨਾਲ ਬੈਠ ਕੇ ਬੈਂਚ ਵਿਚ ਹਰ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਕਰਨਾ ਬਹੁਤ ਖੁਸ਼ੀ ਦੀ ਗੱਲ ਰਹੀ”। ਸੀਜੇਆਈ ਨੇ ਕਿਹਾ, “ਉਹ (ਜਸਟਿਸ ਸ਼ਾਹ) ਹਮੇਸ਼ਾ ਚੁਨੌਤੀ ਲਈ ਤਿਆਰ ਰਹਿੰਦੇ ਹਨ ਅਤੇ ਕੋਵਿਡ ਦੌਰਾਨ ਵੀ, ਮੈਂ ਦੇਖਿਆ ਕਿ ਜਦ ਅਸੀਂ ਅਪਣੇ ਘਰਾਂ ਵਿਚ ਬੈਠੇ ਹੁੰਦੇ ਸੀ ਅਤੇ ਅਸੀਂ ਕੁਝ ਵੱਡੇ ਕੇਸਾਂ ਦੀ ਸੁਣਵਾਈ ਕਰ ਰਹੇ ਹੁੰਦੇ ਸੀ, ਉਹ ਹਮੇਸ਼ਾ ਕਿਸੇ ਵੀ ਚੁਨੌਤੀ ਲਈ ਤਿਆਰ ਰਹਿੰਦੇ ਸਨ”।

ਇਹ ਵੀ ਪੜ੍ਹੋ: ਖੇਤ ਦੀ ਰਾਖੀ ਕਰ ਰਹੇ ਕਿਸਾਨ ਦੀ ਕੁੱਟ-ਕੁੱਟ ਕੇ ਹਤਿਆ, ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼

ਜਸਟਿਸ ਚੰਦਰਚੂੜ ਨੇ ਕਿਹਾ, “ਉਹ ਕਦੇ ਵੀ ਕੰਮ ਤੋਂ ਭੱਜਦੇ ਨਹੀਂ ਸੀ।  ਜੇ ਮੈਂ ਉਨ੍ਹਾਂ ਨੂੰ ਕੋਈ ਫ਼ੈਸਲਾ ਭੇਜਦਾ ਤਾਂ ਉਹ ਰਾਤ ਨੂੰ ਹੀ ਉਨ੍ਹਾਂ ਦੀਆਂ ਟਿਪਣੀਆਂ ਦੇ ਨਾਲ ਵਾਪਸ ਆ ਜਾਂਦਾ ਸੀ ਅਤੇ ਪੂਰੀ ਤਰ੍ਹਾਂ ਪੜ੍ਹਿਆ ਹੋਇਆ ਹੁੰਦਾ ਸੀ। ਜੇਕਰ ਮੈਂ ਉਨ੍ਹਾਂ ਨੂੰ ਸੀਨੀਅਰ ਸਹਿਯੋਗੀ ਦੇ ਤੌਰ 'ਤੇ ਕੋਈ ਫ਼ੈਸਲਾ ਲਿਖਣ ਲਈ ਭੇਜਦਾ ਸੀ ਤਾਂ ਉਹ 48 ਘੰਟਿਆਂ ਦੇ ਅੰਦਰ-ਅੰਦਰ ਮੇਰੇ ਮੇਜ਼ 'ਤੇ ਮੌਜੂਦ ਹੁੰਦਾ ਸੀ”। ਜਸਟਿਸ ਸ਼ਾਹ ਨੇ ਕਿਹਾ, “ਅਪਣੇ ਕਾਰਜਕਾਲ ਦੌਰਾਨ ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਤਹਿ ਦਿਲੋਂ ਮੁਆਫ਼ੀ ਮੰਗਦਾ ਹਾਂ। ਮੈਂ ਇਹ ਜਾਣ-ਬੁੱਝ ਕੇ ਨਹੀਂ ਕੀਤਾ ਹੋਵੇਗਾ। ਮੈਂ ਹਮੇਸ਼ਾ ਅਪਣੇ ਕੰਮ ਨੂੰ ਪੂਜਾ ਵਾਂਗ ਸਮਝਿਆ ਹੈ...ਮੈਂ ਤੁਹਾਡੇ ਪਿਆਰ ਤੋਂ ਪ੍ਰਭਾਵਿਤ ਹਾਂ। ਮੈਂ ਬਾਰ ਅਤੇ ਰਜਿਸਟਰੀ ਦੇ ਸਾਰੇ ਮੈਂਬਰਾਂ ਦਾ ਧਨਵਾਦ ਕਰਦਾ ਹਾਂ। ਮੈਂ ਅਪਣੇ ਦਫ਼ਤਰ ਅਤੇ ਰਿਹਾਇਸ਼ ਵਿਚ ਸਹਿਯੋਗੀ ਸਟਾਫ਼ ਦਾ ਵੀ ਧਨਵਾਦੀ ਹਾਂ।”

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਝੋਨੇ ਦੀ ਬਿਜਾਈ ਅਤੇ ਤਰੀਕਾਂ ਬਾਰੇ ਕੀਤੇ ਅਹਿਮ ਐਲਾਨ

ਅਟਾਰਨੀ ਜਨਰਲ ਆਰ ਵੈਂਕਟਾਰਮਣੀ, ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਵੱਖ-ਵੱਖ ਸੀਨੀਅਰ ਵਕੀਲਾਂ ਅਤੇ ਹੋਰਾਂ ਨੇ ਜਸਟਿਸ ਸ਼ਾਹ ਨੂੰ ਉਨ੍ਹਾਂ ਦੇ ਆਖ਼ਰੀ ਕੰਮਕਾਜੀ ਦਿਨ 'ਤੇ ਵਧਾਈ ਦਿਤੀ। ਜਸਟਿਸ ਮੁਕੇਸ਼ਕੁਮਾਰ ਰਸਿਕਭਾਈ ਸ਼ਾਹ ਦਾ ਜਨਮ 16 ਮਈ 1958 ਨੂੰ ਹੋਇਆ ਸੀ ਅਤੇ ਉਹ 19 ਜੁਲਾਈ 1982 ਨੂੰ ਵਕੀਲ ਵਜੋਂ ਰਜਿਸਟਰ ਹੋਏ ਸਨ। ਉਨ੍ਹਾਂ ਨੇ ਗੁਜਰਾਤ ਹਾਈ ਕੋਰਟ ਵਿਚ ਵਕਾਲਤ ਦੀ ਪ੍ਰੈਕਟਿਸ ਕੀਤੀ ਅਤੇ ਜ਼ਮੀਨ, ਸੰਵਿਧਾਨ ਅਤੇ ਸਿੱਖਿਆ ਦੇ ਮਾਮਲਿਆਂ ਵਿਚ ਮੁਹਾਰਤ ਹਾਸਲ ਕੀਤੀ। ਉਨ੍ਹਾਂ ਨੂੰ 7 ਮਾਰਚ 2004 ਨੂੰ ਗੁਜਰਾਤ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ 22 ਜੂਨ 2005 ਨੂੰ ਸਥਾਈ ਜੱਜ ਬਣਾਇਆ ਗਿਆ ਸੀ । ਜਸਟਿਸ ਸ਼ਾਹ ਨੂੰ 12 ਅਗਸਤ 2018 ਨੂੰ ਪਟਨਾ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਸੀ । ਉਨ੍ਹਾਂ ਨੂੰ 2 ਨਵੰਬਰ 2018 ਨੂੰ ਸੁਪ੍ਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿਤੀ ਗਈ ਸੀ।