ਤ੍ਰਿਪੁਰਾ ਸਰਕਾਰ ਦੇ 100 ਦਿਨ ਪੂਰੇ ਪਰ ਨਹੀਂ ਪੇਸ਼ ਕੀਤਾ ਜਾਵੇਗਾ ਰਿਪੋਰਟ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤ੍ਰਿਪੁਰਾ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਸਲਾਹ 'ਤੇ ਰਾਜ ਵਿਚ ਭਾਜਪਾ-ਆਈਪੀਐਫਟੀ ਸਰਕਾਰ ਦੇ 100 ਦਿਨ

amit shah

ਅਗਰਤਲਾ : ਤ੍ਰਿਪੁਰਾ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਸਲਾਹ 'ਤੇ ਰਾਜ ਵਿਚ ਭਾਜਪਾ-ਆਈਪੀਐਫਟੀ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਮੌਕੇ 'ਤੇ 18 ਜੂਨ ਤੋਂ ਪ੍ਰਸਤਾਵਿਤ ਸਮਾਗਮ ਨੂੰ ਮੁਲਤਵੀ ਕਰ ਦਿਤਾ ਹੈ। ਇਸ ਸਮਾਗਮ ਵਿਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਨੇਤਾ ਸ਼ਾਮਲ ਹੋਣ ਵਾਲੇ ਸਨ। ਦਸ ਦਈਏ ਕਿ ਇਸ ਮੌਕੇ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਰਾਜ ਸਰਕਾਰ ਦੇ ਸੌ ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰਨ ਵਾਲੇ ਸਨ।