ਯੋਗੀ ਅਦਿਤਿਆਨਾਥ ਨੇ ਗਊਆਂ ਦੀ ਮੌਤ ਦੇ ਮਾਮਲੇ ਨੂੰ ਲਿਆ ਗੰਭੀਰਤਾ ਨਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਗਊ ਸ਼ਾਲਾਵਾਂ ਵਿਚ ਉਚਿਤ ਪ੍ਰਬੰਧ ਨਾ ਹੋਣ ਕਾਰਨ ਅਧਿਕਾਰੀਆਂ ਨੂੰ ਲੰਮੇ ਹੱਥੀ ਲਿਆ।

yogi adityanath

ਲਖਨਊ- ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੱਡੀ ਸੰਖਿਆ ਵਿਚ ਗਊਆਂ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਹਨਾਂ ਨੇ ਆਯੋਧਿਆ ਅਤੇ ਮਿਰਜਾਪੁਰ ਦੇ ਡੀਐਮ ਨੂੰ ਗਊਵੰਸ਼ ਦੀ ਮੌਤ ਦੇ ਸੰਬੰਧ ਵਿਚ ਨੋਟਿਸ ਜਾਰੀ ਕੀਤਾ ਹੈ। ਇਹਨਾਂ ਦੋਨਾਂ ਜਿਲ੍ਹਿਆ ਵਿਚ 8 ਅਦਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਪ੍ਰਯਾਗਰਾਜ ਅਤੇ ਮਿਰਜਾਪੁਰ ਦੇ ਕਮਿਸ਼ਨਰ ਨਾਲ ਗਊਆਂ ਦੀ ਹੱਤਿਆਂ ਦੇ ਕਾਰਨਾਂ ਦੀ ਜਾਂਚ ਕਰ ਕੇ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਸੀਐਮ ਨੇ ਹਾਲ ਹੀ ਵਿਚ ਆਯੋਧਿਆ, ਹਰਦੋਈ, ਰਾਏਬਰੇਲੀ, ਮਿਰਜਾਪੁਰ, ਪ੍ਰਯਾਗਰਾਜ ਅਤੇ ਸੀਤਾਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਗਊਆਂ ਦੀ ਮੌਤ ਤੇ ਸਾਰੇ ਡੀਐਮ ਨਾਲ ਵੀਡੀਓ ਕਾਂਨਫਰੰਸ ਕਰ ਕੇ ਇਹ ਕਾਰਵਾਈ ਕੀਤੀ। ਸੀਐਮ ਨੇ ਚੇਤਾਵਨੀ ਦਿੱਤੀ ਕਿ ਲਾਪਰਵਾਹ ਲੋਕਾਂ ਤੇ ਗੂਆਂ ਦੀ ਹੱਤਿਆਂ ਨੂੰ ਲੈ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਗਊ ਸ਼ਾਲਾਵਾਂ ਵਿਚ ਉਚਿਤ ਪ੍ਰਬੰਧ ਨਾ ਹੋਣ ਕਾਰਨ ਅਧਿਕਾਰੀਆਂ ਨੂੰ ਲੰਮੇ ਹੱਥੀ ਲਿਆ। ਉਹਨਾਂ ਕਿਹਾ ਕਿ ਗਊ ਸ਼ਾਲਾਵਾਂ ਦੀ ਜਿੰਮੇਵਾਰੀ ਡੀਐਮ ਅਤੇ ਸੀਵੀਓ ਦੀ ਹੋਵੇਗੀ। ਯੋਗੀ ਨੇ ਸਾਰੇ ਜ਼ਿਲ੍ਹਿਆਂ ਦੇ ਡੀਐਮ ਨੂੰ ਕਿਹਾ ਕਿ ਉਹ ਗਊ ਸ਼ਾਲਾਵਾਂ ਦਾ ਨਿਰੀਖਣ ਕਰ ਕੇ ਉੱਥੋਂ ਦੀ ਵਿਵਸਥਾ ਸੁਧਾਰਨ। ਜਿਹੜੇ ਲੋਕ ਗਊਆਂ ਤੋਂ ਦੁੱਧ ਲੈ ਕੇ ਉਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਹਨ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਨਾਲ ਹੀ ਰਾਏਬਰੇਲੀ ਅਤੇ ਹਰਦੋਈ ਦੇ ਡੀਐਮ ਨੂੰ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸਾਰੇ ਜ਼ਿਲ੍ਹਿਆਂ ਦੇ ਡੀਐਮ ਨੂੰ ਕਿਹਾ ਕਿ ਉਹ ਗਊ ਸ਼ਾਲਾਵਾਂ ਦਾ ਨਿਰੀਖਣ ਕਰਨ ਅਤੇ ਉੱਥੋਂ ਦੀ ਦੁਰਦਸ਼ਾ ਸੁਧਾਰਨ। ਹਾਲ ਦੇ ਦਿਨਾਂ ਵਿਚ ਬਾਰਾਬੰਕੀ, ਰਾਏਬਰੇਲੀ, ਹਰਦੋਈ, ਜੌਨਪੁਰ, ਆਜ਼ਮਗੜ, ਸੁਲਤਾਨਪੁਰ, ਸੀਤਾਪੁਰ, ਬਲਰਾਮਪੁਰ ਅਤੇ ਪ੍ਰਯਾਗਰਾਜ ਵਿਚ ਗਊ ਸ਼ਾਲਾਵਾ ਵਿਚ ਕਈ ਗਊਆਂ ਦੀ ਮੌਤ ਹੋ ਗਈ।